ਗਿਆਨ ਕਾ ਬੰਧਾ ਮਨੁ ਰਹੈ
ਗੁਰੂ ਨਾਨਕ ਪਾਤਸਾਹ ਦਾ ਦਰਬਾਰ ਲੱਗਾ ਹੈ। ਗੁਰੂ ਸਾਹਿਬ ਗੱਲ ਕਰ ਰਹੇ ਸਨ ਕਿ ਭਾਈ ਮਨ ਨੂੰ ਕਾਬੂ ਵਿੱਚ ਰੱਖੋ। ਮਨ ਨੂੰ ਵਿਕਾਰਾਂ ਤੋਂ ਰੋਕ ਕੇ ਪ੍ਰਭੂ ਦੇ ਨਾਮ ਨਾਲ ਜੋੜਨਾ ਕਰੋ। ਸੰਗਤ ਵਿੱਚੋਂ ਇੱਕ ਸਿੱਖ ਨੇ ਸਵਾਲ ਕਰ ਦਿੱਤਾ ਪਾਤਸ਼ਾਹ ਮਨ ਕਾਬੂ ਨਹੀਂ ਆਉਂਦਾ। ਜਦੋਂ ਅਸੀਂ ਧਿਆਨ ਲਾਉਂਦੇ ਹਾਂ ਤਾਂ ਇਸਦਾ ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਪਹੁੰਚ ਜਾਂਦਾ ਹੈ। ਤੁਸੀਂ ਕ੍ਰਿਪਾ ਕਰੋ ਕਿ ਇਸ ਮਨ ਨੂੰ ਕਾਬੂ ਕਿਵੇਂ ਕੀਤਾ ਜਾਵੇ। ਗੁਰੂ ਸਾਹਿਬ ਨੇ ਕਿਹਾ ਭਾਈ ਜਿਸ ਤਰ੍ਹਾਂ ਪਾਣੀ ਕੁੰਭ ( ਘੜੇ ) ਵਿੱਚ ਬੱਝਾਂ ਰਹਿੰਦਾ ਹੈ। ਇਸੇ ਤਰ੍ਹਾਂ ਹੀ ਮਨ ਨੂੰ ਗੁਰ ਗਿਆਨ ਰਾਹੀ ਬੰਨ ਕੇ ਰੱਖਣਾ ਹੈ। ਜਿੱਥੇ ਪਾਣੀ ਘੜੇ ਵਿੱਚ ਬੱਝ ਕੇ ਰਹਿੰਦਾ ਹੈ ਉੱਥੇ ਘੜਾ ਪਾਣੀ ਤੋਂ ਬਿਨਾਂ ਬਣਦਾ ਵੀ ਨਹੀ। ਜਿਵੇਂ ਘੜੇ ਨੂੰ ਬਨਾਉਣ ਲਈ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ ਉਸੇ ਤਰ੍ਹਾਂ ਗਿਆਨ ਪ੍ਰਾਪਤ ਕਰਨ ਲਈ ਵੀ ਪੂਰੇ ਗੁਰੂ ਦਾ ਹੋਣਾ ਜ਼ਰੂਰੀ ਹੈ।
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥ {ਪੰਨਾ 469}
ਫਿਰ ਸਿੱਖ ਨੇ ਗੁਰੂ ਜੀ ਤੋਂ ਪੁੱਛਿਆ ਪੂਰਾ ਗੁਰੂ ਕੌਣ ਹੋ ਸਕਦਾ ਹੈ। ਗੁਰੂ ਸਾਹਿਬ ਨੇ ਕਿਹਾ ਭਾਈ ਮੈਂ ਤਾਂ ਸਬਦ ਗੁਰੂ ਅਤੇ ਸੁਰਤਿ ਨੂੰ ਚੇਲਾ ਬਣਾਇਆ ਹੈ। ਤੁਸੀ ਵੀ ਸ਼ਬਦ ਨੂੰ ਗੁਰੂ ਅਤੇ ਅਪਣੀ ਸੁਰਤਿ ਨੂੰ ਚੇਲਾ ਬਣਾਓ। ਮਨ ਅਪਣੇ ਆਪ ਵੱਸ ਵਿੱਚ ਹੋ ਜਾਏਗਾ।
“ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥” (ਪੰਨਾ-੯੪੩)
ਪ੍ਰਸ਼ਨ ੧. ਸਿੱਖ ਨੇ ਗੁਰੂ ਸਾਹਿਬ ਨੂੰ ਕੀ ਸਵਾਲ ਕੀਤਾ ਸੀ?
ਪ੍ਰਸ਼ਨ ੨. ਗੁਰੂ ਸਹਿਬ ਨੇ ਮਨ ਨੂੰ ਵੱਸ ਕਰਨ ਲਈ ਇੱਥੇ ਕਿਹੜੀ ਉਦਾਹਰਣ ਦੀ ਵਰਤੋਂ ਕੀਤੀ ਹੈ?
ਪ੍ਰਸ਼ਨ ੩. ਗੁਰੂ ਸਾਹਿਬ ਨੇ ਮਨ ਨੂੰ ਵੱਸ ਵਿੱਚ ਕਰਨ ਦਾ ਕੀ ਢੰਗ ਦੱਸਿਆ ਹੈ?
ਪ੍ਰਸ਼ਨ ੪. ਗੁਰੂ ਨਾਨਕ ਸਾਹਿਬ ਨੇ ਅਪਣਾ ਗੁਰੂ ਕਿਸ ਨੂੰ ਕਿਹਾ ਹੈ?
ਪ੍ਰਸ਼ਨ ੫. ਗੁਰੂ ਸਾਹਿਬ ਨੇ ਸ਼ਬਦ ਦਾ ਚੇਲਾ ਕਿਸ ਨੂੰ ਬਣਾਇਆ ?
ਸ਼ਬਦਾਂ ਦਾ ਸਹੀ ਮਿਲਾਨ ਕਰੋ
ੳ. ਕੁੰਭ —————- ਪਾਣੀ
ਅ. ਜਲ —————- ਘੜਾ
ੲ. ਬਧਾ ਜਲ ———— ਲਗਨ, ਟਿਕਾਓ
ਸ. ਸੁਰਤਿ ਧੁਨਿ ———- ਪਾਣੀ ਦਾ ਟਿਕਾਓ
ਖਾਲੀ ਥਾਂ ਭਰੋਃ-
ੳ. ਮਨ ਨੂੰ ——— ਤੋਂ ਰੋਕ ਕੇ ——- ਦੇ ਨਾਮ ਨਾਲ ਜੋੜੋ।
ਅ. ਮਨ ਨੂੰ ਗੁਰ ——— ਰਾਹੀ ਬੰਨ ਕੇ ਰੱਖਣਾ ਹੈ।
ੲ. ਗਿਆਨ ਪ੍ਰਾਪਤ ਕਰਨ ਲਈ ——— ਦਾ ਹੋਣਾ ਜ਼ਰੂਰੀ ਹੈ।
ਸ. ਸ਼ਬਦ ਨੂੰ ——— ਅਤੇ ਅਪਣੀ ———- ਨੂੰ ਚੇਲਾ ਬਣਾਓ।
ਬਲਵਿੰਦਰ ਸਿੰਘ ਮੁਲਤਾਨੀ