Poems

ਖਾਲਸੇ ਦੇ ਥੱਪੜ

ਸ਼ਾਨ ਗੁਰੂ ਖਿਲਾਫ ਜੇ ਕੋਈ ਬੋਲਦਾ ਹੈ
ਇਹ ਖਾਲਸਾ ਕਦੇ ਨਹੀ ਜ਼ਰ ਸਕਦਾ।

ਜੇ ਕਰ ਸਿਰ ਤੇ ਚੜ ਕੋਈ ਆ ਖੜਦਾ
ਸਿਰੋਂ ਉਤਾਰ ਕੇ ਥੱਪੜ ਫਿਰ ਜੜ੍ਹ ਸਕਦਾ।

ਪਰਖ ਥੱਪੜ ਦੀ ਜੱਗ ਵਿੱਚ ਹੋਣ ਲੱਗੀ
ਆ ਗਿਆ ਖਾਲਸਾ ਵਿੱਚ ਕਤਾਰ ਥੱਪੜ।

ਛਾ ਗਏ ਥੱਪੜ ਖਾਲਸੇ ਦੇ ਜੱਗ ਅੰਦਰ
ਜੁਝਾਰ ਸਿੰਘ ਜਿੱਤ ਗਿਆ, ਮਾਰ ਥੱਪੜ।

ਇਤਿਹਾਸ ਹੈ ਵੱਖਰਾ, ਖਾਲਸੇ ਜੋ ਮਾਰੇ ਥੱਪੜ।
ਗੂੰਜੇ ਅਵਾਜ਼ ਇਹਦੀ, ਜਦ ਵੀ ਇਸ ਜੜੇ ਥੱਪੜ।

ਘਿਰੜ ਭਗਵਾਨ ਜਦ ਬੋਲੇ, ਕਬੋਲ ਗੁਰਾਂ ਤਾਈਂ
ਬਿਧੀ ਚੰਦ ਸਮਝਾਇਆ ਸੀ, ਉਸ ਮਾਰ ਥੱਪੜ।

ਗੋਬਿੰਦ ਭੁੱਲੜ੍ਹ ਆਖ ਕੇ, ਗਾਂਧੀ ਸੀ ਖਾਧਾ ਥੱਪੜ
ਜਗਤ ਸਿੰਘ, ਗੁਰ ਸ਼ੇਰ ਨੇ, ਜੜਿਆ ਉਸ ਥੱਪੜ।

ਜੈਲ ਸਿੰਘ ਤਾਈਂ ਜਗਾਇਆ ਸੀ, ਖੜਕ ਸਿੰਘ ਦਲੇਰ ਨੇ
ਗੁੱਸੇ ਵਿੱਚ ਜੜਤਾਂ ਜ਼ੋਰ ਨਾਲ, ਥੱਪੜ ਗੁਰੂ ਦੇ ਸ਼ੇਰ ਨੇ।

ਦਰਬਾਰਾ ਸਿੰਘ ਸਟੇਜ ਤੇ ਕਰ ਰਿਹਾ ਸੀ ਬਕਵਾਸ
ਅਧਿਆਪਕ ਪਾਸ਼ਟੇ ਥੱਪੜ ਜੜ੍ਹ ਕੀਤਾ ਸੀ ਅਭਿਆਸ।

ਸੁਰਜੀਤ ਬਰਨਾਲਾ ਭੁੱਲ ਗਿਆ ਸੀ, ਜਦ ਮਰਿਆਦਾ
ਥੱਪੜ ਜੜ੍ਹ ਬਿਮਲ ਖਾਲਸਾ ਯਾਦ ਕਰਾਇਆ ਵਾਅਦਾ।

ਸ਼ਰਦ ਪਵਾਰ ਦੇ ਥੱਪੜ, ਸਿੰਘ ਅਰਵਿੰਦਰ ਜਦ ਸੀ ਮਾਰਿਆ
ਮਹਾਂਰਾਸ਼ਟਰ ਦੇ ਅਖਬਾਰਾਂ ਨੇ ਉਸ ਸੀ ਖ਼ੂਬ ਉਭਾਰਿਆ।

ਨਿਸ਼ਾਤ ਸ਼ਰਮਾ ਨੇ ਜਦ, ਗੁਰੂ ਦਾ ਸ਼ੇਰ ਰੋਕਣਾ ਸੀ ਚਾਹਿਆ
ਸਿੰਘ ਹਵਾਰਾ ਨੇ ਉਸਦੇ, ਥੱਪੜ ਖ਼ੂਬ ਸੀ ਟਿਕਾਇਆ।

ਰਣੌਤ ਕੰਗਣਾ ਨੇ ਹੱਥ ਮਖਿਆਲ਼ ਦੇ ਛੱਤੇ ਚ ਪਾਇਆ
ਫਿਰ ਕੌਰ ਕੁਲਵਿੰਦਰ ਨੇ ਡੰਗ ਥੱਪੜ ਦਾ ਟਿਕਾਇਆ।

ਗੁਰਾਂ ਐਸਾ ਚਮਕਾਇਆ ਹੈ ਖਾਲਸੇ ਦਾ ਥੱਪੜ
ਅੱਜ ਛਾਇਆ ਸੰਸਾਰ ਵਿੱਚ ਖਾਲਸੇ ਦਾ ਥੱਪੜ।

ਮੁਕਾਬਲਾ ਸੰਸਾਰ ਵਿੱਚ ਚੱਲਿਆ ਜਾ ਥੱਪੜ ਦਾ
ਚਮਕੌਰ ਤੋਂ ਖਾਲਸਾ ਜੁਝਾਰ ਸਿੰਘ ਹੈ ਅੱਪੜਦਾ।

ਹੋ ਗਿਆ ਮੁਕਾਬਲਾ ਰੂਸੀ ਗੋਰੇ ਨਾਲ ਸੀ
ਅਰਦਾਸ ਕਰ ਸਿੰਘ ਹੋ ਗਿਆ ਤਿਆਰ ਸੀ।

ਛਾ ਗਏ ਸੰਸਾਰ ਵਿੱਚ ਖਾਲਸੇ ਦੇ ਥੱਪੜ
ਜੁਝਾਰ ਸਿੰਘ ਜਿੱਤਿਆ, ਮਾਰ ਗੋਰੇ ਦੇ ਥੱਪੜ।

ਬਲਵਿੰਦਰ ਸਿੰਘ ਮੁਲਤਾਨੀ
ਬਰੈਪਟਨ, ਕਨੇਡਾ।

Leave a Reply

Your email address will not be published. Required fields are marked *