Poems

ਜੇ ਤੂੰ ਨਾ ਹੁੰਦਾ


ਰੱਬਾ, ਜੇ ਕਰ ਤੂੰ ਨਾ ਹੁੰਦਾ
ਵਿੱਚ ਦੁਨੀਆ, ਅੱਜ ਮੈਂ ਨਾ ਹੁੰਦਾ।

ਸਤਿਗੁਰ ਦਾਤੇ, ਖੇਲ ਰਚਾਇਆ
ਸਾਨੂੰ ਜੋ, ਨਾ ਖੇਡਣਾ ਆਇਆ।

ਕੋਚ, ਫਿਰ ਦਾਤੇ ਇੱਕ ਘਲਾਇਆ
ਗੁਰੂ ਨਾਨਕ, ਜੋ ਆਖ ਸੁਣਾਇਆ।

ਖੇਡਣ ਦੇ, ਉਸ ਨਿਯਮ ਬਣਾਏ
ਜੋ ਗੁਰੂ ਗ੍ਰੰਥ ਚ, ਦਰਜ ਕਰਾਏ।

ਜੋ ਕਿ ਅਸੀਂ, ਨਹੀਂ ਪੜ੍ਹ ਪਾਏ
ਪੜ੍ਹ ਕੇ ਵੀ, ਅਸੀ ਸਮਝ ਨਾ ਪਾਏ।

ਜੇ ਸਮਝ ਵੀ ਲਏ, ਨਾ ਅਮਲ ਕਮਾਇਆ
ਦੁਬਿਧਾ ਵਿੱਚ, ਸਭ ਜਨਮ ਗਵਾਇਆ।

ਕਿੱਥੋਂ ਆਇਆ ਕੋਈ ਨਾ ਜਾਣੇ
ਤੇ ਕਿੱਥੇ ਜਾਣਾ ਕੋਈ ਨਾ ਜਾਣੇ।

ਰਹਿਣਾ ਕਿੱਥੇ, ਗੁਰਬਾਣੀ ਦੱਸਦੀ
ਬਿਨ ਗੁਰਬਾਣੀ, ਮਾਇਆ ਹੱਸਦੀ।

ਹਵਾ ਨਾ ਹੁੰਦੀ, ਨਾ ਬਣਦਾ ਪਾਣੀ
ਮੱਛੀ, ਮਰ ਜਾਂਦੀ ਬਿਨ ਪਾਣੀ।

ਜਿਉਂ ਮੱਛੀ ਦਾ ਜੀਵਨ, ਪਾਣੀ
ਤਿਉਂ ਸਿੱਖ ਦਾ ਜੀਵਨ, ਹੈ ਗੁਰਬਾਣੀ।

ਮੈਂ ਮੇਰੀ, ਉਹਦੀ ਕੱਢਦੀ ਬਾਣੀ
ਜਿਸ ਨੇ, ਇਸ ਦੀ ਰਮਜ਼ ਪਛਾਣੀ।

ਜੇ ਗੁਰੂ ਨਾ ਹੁੰਦਾ, ਤਾਂ ਗਿਆਨ ਨਾ ਹੁੰਦਾ
ਫਿਰ ਮਨੁੱਖ ਲਈ, ਕੋਈ ਥਾਂ ਨਾ ਹੁੰਦਾ।

ਗੁਰੂ ਗ੍ਰੰਥ, ਸਭ ਭੇਦ ਇਹ ਜਾਣੇ
ਬਣ ਕੇ, ਰਹੀਏ ਨਾ ਇਆਣੇ।

ਜਿੰਦ ਜਿਉਣ ਦੀ, ਜਾਂਚ ਜੇ ਸਿੱਖਣੀ
ਗੁਰਮੁਖੀ ਪੜ੍ਹ ਕੇ, ਸਿੱਖੀਏ ਲਿਖਣੀ।

ਕਾਦਰ ਦੀ ਕੁਦਰਤ ਦੇ, ਸਭ ਨੇ ਬੰਦੇ
ਤਾਂ ! ਫਿਰ ਕਉਣ ਭਲੇ, ਤੇ ਕੌਣ ਨੇ ਮੰਦੇ।

ਐਸੇ ਦਾਤੇ ਤੋਂ, ਬਲ ਬਲ ਜਾਈਏ
ਜਿਸਦਾ ਦਿੱਤਾ, ਪਹਿਨੇਂ ਖਾਈਏ।

ਤੂੰ ਤੂੰ ਕਰ ਤੂੰ ਹੋ, ਮੁਲਤਾਨੀ
ਵਰਨਾ ਹੋ ਜਾਉ, ਤੇਰੀ ਹਾਨੀ।

ਰੱਬਾ, ਸੱਚੀਂ ਜੇ ਤੂੰ ਨਾ ਹੁੰਦਾ
ਵਿੱਚ ਦੁਨੀਆ, ਅੱਜ ਮੈਂ ਨਾ ਹੁੰਦਾ।

ਬਲਵਿੰਦਰ ਸਿੰਘ ਮੁਲਤਾਨੀ
ਬਰੈਪਟਨ, ਕਨੇਡਾ।

Leave a Reply

Your email address will not be published. Required fields are marked *