Poems

ਸੱਚੇ ਗੁਰੂ ਦਾ ਸੱਚਾ ਕਹਿਣਾ

ਰਚਨਾ ਜੱਗ ਦੀ ਝੂਠੀ ਹੈ, ਪਰ ਪ੍ਰਭ ਜੋ ਰਚਿਆ ਸੱਚਾ ਰਹਿਣਾ
ਸੱਚੇ ਗੁਰੂ ਦਾ ਸੱਚਾ ਕਹਿਣਾ, ਅੱਜ ਮੰਨ ਤੇ ਭਾਵੇਂ ਕੱਲ ਮੰਨੀ।

ਦੁਨੀਆਦਾਰੀ ਵਿੱਚ ਜੇ ਰਹਿਣਾ, ਕਰਜ਼ਾ ਸਿਰ ਤੋਂ ਨਹੀ ਫਿਰ ਲਹਿਣਾ
ਸੱਚੇ ਗੁਰੂ ਦਾ ਸੱਚਾ ਕਹਿਣਾ, ਅੱਜ ਮੰਨ ਤੇ ਭਾਵੇਂ ਕੱਲ ਮੰਨੀ।

ਬਾਬੇ ਨਾਨਕ ਦਾ ਸੱਚ ਹੈ ਕਹਿਣਾ, ਹੁਕਮ ਰਜਾਈ ਹੋ ਕੇ ਰਹਿਣਾ।
ਸੱਚੇ ਗੁਰੂ ਦਾ ਸੱਚਾ ਕਹਿਣਾ, ਅੱਜ ਮੰਨ ਤੇ ਭਾਵੇਂ ਕੱਲ ਮੰਨੀ।

ਝੂਠੀ ਸ਼ੋਹਰਤ ਜਗਤ ਤਮਾਸ਼ਾ, ਛੱਡਣਾ ਪਏਗਾ ਫੋਕਾ ਹਾਸਾ
ਸੱਚੇ ਗੁਰੂ ਦਾ ਸੱਚਾ ਕਹਿਣਾ, ਅੱਜ ਮੰਨ ਤੇ ਭਾਵੇਂ ਕੱਲ ਮੰਨੀ।

ਧੀਆਂ ਪੁੱਤਰ ਸਭ ਸਾਕ ਸਬੰਧੀ, ਲਾਲਚ ਦੇ ਵਿੱਚ ਸਭ ਨੇ ਗੰਢੀ
ਸੱਚੇ ਗੁਰੂ ਦਾ ਸੱਚਾ ਕਹਿਣਾ, ਅੱਜ ਮੰਨ ਤੇ ਭਾਵੇਂ ਕੱਲ ਮੰਨੀ।

ਬਾਬੇ ਨਾਨਕ ਦਾ ਸੱਚਾ ਕਹਿਣਾ, ਕੋਈ ਨਹੀ ਰਹਿਆ ਰਾਜਾ ਰਾਣਾ
ਸੱਚੇ ਗੁਰੂ ਦਾ ਸੱਚਾ ਕਹਿਣਾ, ਅੱਜ ਮੰਨ ਤੇ ਭਾਵੇਂ ਕੱਲ ਮੰਨੀ।

ਨਸ਼ੇ ਝੂਠਿਆਂ ਮਗਰੋਂ ਲਾ ਕੇ, ਸੱਚ ਦਾ ਨਸ਼ਾ ਅਪਣਾਉਣਾ ਪੈਣਾ
ਸੱਚੇ ਗੁਰੂ ਦਾ ਸੱਚਾ ਕਹਿਣਾ, ਅੱਜ ਮੰਨ ਤੇ ਭਾਵੇਂ ਕੱਲ ਮੰਨੀ।

ਜਦ ਤੂੰ ਸਦਾ ਨਹੀ ਇੱਥੇ ਰਹਿਣਾ, ਛੱਡਦੇ ਵਿੱਚ ਵਿਕਾਰਾਂ ਪੈਣਾ
ਸੱਚੇ ਗੁਰੂ ਦਾ ਸੱਚਾ ਕਹਿਣਾ, ਅੱਜ ਮੰਨ ਤੇ ਭਾਵੇਂ ਕੱਲ ਮੰਨੀ।

ਝੂਟੇ ਅਨੰਦ ਦੇ ਮਾਣਨ ਦੇ ਲਈ, ਗੁਰਬਾਣੀ ਨੂੰ ਅਪਨਾਉਣਾ ਪੈਣਾ
ਸੱਚੇ ਗੁਰੂ ਦਾ ਸੱਚਾ ਕਹਿਣਾ, ਅੱਜ ਮੰਨ ਤੇ ਭਾਵੇਂ ਕੱਲ ਮੰਨੀ।

ਖੰਡੇ ਦੀ ਪਾਹੁਲ ਪਾਉਣ ਦੀ ਖ਼ਾਤਰ, ਸੀਸ ਤਲੀ ਤੇ ਧਰਨਾ ਪੈਣਾ
ਸੱਚੇ ਗੁਰੂ ਦਾ ਸੱਚਾ ਕਹਿਣਾ, ਅੱਜ ਮੰਨ ਤੇ ਭਾਵੇਂ ਕੱਲ ਮੰਨੀ।

ਪਹੁਲ ਖੰਡੇ ਦੀ ਛੱਕ ਕੇ ਸਿੱਖਾ, ਸਿੰਘ ਤਾਂ ਫਿਰ ਅਖਵਾਉਣਾ ਪੈਣਾ
ਸੱਚੇ ਗੁਰੂ ਦਾ ਸੱਚਾ ਕਹਿਣਾ, ਅੱਜ ਮੰਨ ਤੇ ਭਾਵੇਂ ਕੱਲ ਮੰਨੀ।

ਮੁਲਤਾਨੀ ਗਰਭ ਜਾਤ ਦਾ ਛੱਡ ਕੇ, ਖਾਲਸਾ ਤਾ ਅਖਵਾਉਣਾ ਪੈਣਾ
ਸੱਚੇ ਗੁਰੂ ਦਾ ਸੱਚਾ ਕਹਿਣਾ, ਅੱਜ ਮੰਨ ਤੇ ਭਾਵੇਂ ਕੱਲ ਮੰਨੀ।

ਬਲਵਿੰਦਰ ਸਿੰਘ ਮੁਲਤਾਨੀ
ਬਰੈਪਟਨ, ਕਨੇਡਾ।

Leave a Reply

Your email address will not be published. Required fields are marked *