Poems

ਬਾਬੇ ਨਾਨਕ ਦਾ ਬੂਟਾ


ਬਾਬੇ ਨਾਨਕ ਬੂਟਾ ਲਾਇਆ ਏ, ਜੋ ਰੱਬ ਦੇ ਮੰਨ ਨੂੰ ਭਾਇਆ ਏ।
ਸਰਕਾਰਾਂ ਨੂੰ ਨਹੀਂ ਜੱਚਿਆ ਏ , ਤਾਂ ਹੀ ਉਨ੍ਹਾਂ ਨੇ ਬਹੁ ਕੱਟਿਆ ਏ।

ਜਿਉਂ ਜਿਉਂ ਜਾਲਮ ਕੱਟਦਾ ਏ, ਤਿਉਂ ਤਿਉਂ ਹੀ ਇਹ ਪੱਕਦਾ ਏ।
ਜੇ ਫਲ ਇਸਦੇ ਬਹੁ ਮਿੱਠੇ ਨੇ, ਤਾਂ ਇਹਦੇ ਕੰਢੇ ਵੀ ਬਹੁ ਤਿੱਖੇ ਨੇ।

ਛਾਂ ਇਸ ਦੀ ਬਹੁਤੀ ਗਾਹੜੀ ਏ, ਰਜਵਾੜਿਆਂ ਲਈ ਜੋ ਮਾੜੀ ਏ।
ਜਿਸ ਪੀਂਘ ਇਸ ਤੇ ਪਾਈ ਹੈ, ਜਿੰਦੜੀ ਉਸ ਨੇ ਘੋਲ ਘੁਮਾਈ ਏ।

ਜਾਲਮ ਨੇ ਜ਼ੋਰ ਵਿਖਾਇਆ ਜਦ, ਸਿੰਘਾਂ ਨੇ ਮਜ਼ਾ ਚਖਾਇਆ ਤਦ।
ਇਹ ਵਧਦਾ ਫੁੱਲਦਾ ਜਾ ਰਿਹੈ, ਵਿੱਚ ਸੰਸਾਰ ਦੇ ਪੂਰਾ ਛਾਹ ਰਿਹੈ।

ਇਹ ਗੋਬਿੰਦ ਸਿੰਘ ਦੀ ਖੇਤੀ ਏ, ਨਹੀ ਭੰਗ ਦੇ ਭਾਅ ਉਸ ਵੇਚੀ ਏ।
ਇਸ ਅੱਗੇ ਜੋ ਵੀ ਅੜਿਆ ਏ, ਉਹ ਵਾਂਗ ਅੰਬੀਆਂ ਝੜਿਆ ਏ।

ਔਰੰਗੇ, ਅਬਦਾਲੀ ਵੀ ਕਦੀ ਆਏ ਸੀ, ਉਨ੍ਹਾਂ ਪੂਰੇ ਜ਼ੋਰ ਲਗਾਏ ਸੀ।
ਸਿੰਘਾਂ ਰਾਹ ਨਾਨਕ ਦੇ ਅਪਣਾਏ ਸੀ, ਤਾਂ ਹੀ ਉਨ੍ਹਾਂ ਭੜਥੂ ਪਾਏ ਸੀ।

ਮੁਗ਼ਲ, ਅਬਦਾਲੀ ਸਭ ਭਜਾਏ ਸੀ, ਨਿਸ਼ਾਨ ਕੇਸਰੀ ਫਿਰ ਝੁਲਾਏ ਸੀ।
ਰਾਜ ਖਾਲਸੇ ਦਾ ਫਿਰ ਬਣਾ ਦਿੱਤਾ, ਸਿੱਕਾ ਨਾਨਕ ਸ਼ਾਹੀ ਚਲਾ ਦਿੱਤਾ।

ਜਿੰਨਾ ਖੇਤ ਚ ਹੱਲ ਚਲਾਇਆ ਏ, ਮਾਲਕ ਉਨ੍ਹਾਂ ਤਾਈਂ ਬਣਾਇਆ ਏ।
ਬਾਬੇ ਨਾਨਕ ਬੂਟਾ ਲਾਇਆ ਏ, ਜੋ ਰੱਬ ਦੇ ਮੰਨ ਨੂੰ ਭਾਇਆ ਏ।

ਬਲਵਿੰਦਰ ਸਿੰਘ ਮੁਲਤਾਨੀ
ਬਰੈਪਟਨ, ਕਨੇਡਾ।
ਫੋਨ ੬੪੭੭੭੧੪੯੩੨

Leave a Reply

Your email address will not be published. Required fields are marked *