Poems

ਨਵਾਂ ਸਾਲ ੨੦੨੫

ਸਾਲ ੨੦੨੪ ਬੀਤ ਗਿਆ ਤੇ ਬੀਤ ੨੫ ਵੀ ਜਾਣਾ ਏ
ਭਲਾ ਸੋਚ ਕਿ ਵੇਖ ਕੀ ਖੱਟਿਆ ਤੇ ਕੀ ਕਮਾਉਣਾ ਏ।

ਬੀਤੇ ਤੋਂ ਸਿੱਖ ਕੇ ਕੁਝ, ਨਵੇਂ ਸਾਲ ਲਈ ਸੋਚ ਹੁਣ
ਛੱਡ ਵਾਧੂ ਦੀਆਂ ਗੱਲਾਂ ਕੁਝ ਕਰਣ ਲਈ ਸੋਚ ਹੁਣ।

ਅੱਗੇ ਚਿਤਵਨ ਨਾਲ ਨਹੀ, ਉੱਦਮ ਨਾਲ ਵਧਿਆ ਜਾਣੈ
ਚਿੰਤਾ ਰੋਟੀ ਦੀ ਛੱਡ, ਸੋਚ ਨਾਨਕ ਦੀ ਨੂੰ ਕਿਵੇਂ ਅਪਨਾਉਣੈ?

ਕਿਰਤ ਧਰਮ ਦੀ ਕਰਕੇ ਵੰਡ ਛੱਕਣਾ ਸਿੱਖ ਲੈ
ਨਾਮ ਜਪ ਕੇ ਹੋਰਨਾ ਨੂੰ ਜਪਾਉਣਾ ਤੂੰ ਸਿੱਖ ਲੈ।

ਸੁਪਨੇ ਸਮਾਜ ਨੂੰ ਸਵਰਗ ਬਣਾਉਣ ਦੇ ਜੇ ਲੈਂਦਾ ਏ
ਕਿਉਂ ਫਿਰ ਖੁਦ ਨੂੰ ਸਮਝਾਉਣ ਤੋਂ ਕੰਨੀ ਕਤਰਾਉਂਦਾ ਏ।

ਨਸ਼ਾ ਕਰਨਾ ਜੇ ਚਾਹੁੰਦੈ ਤਾਂ ਨਸ਼ਾ ਨਾਮ ਦਾ ਕਮਾ ਲੈ
ਇਹ ਨਸ਼ਾ ਅਪਣਾ ਕੇ ਬਾਕੀਆਂ ਤੋਂ ਖਹਿੜਾ ਛੁਡਾ ਲੈ।

ਠੱਗੀ ਵੱਗੀ ਦਾ ਮਾਲ ਸਭ ਕੁਝ ਇਥੇ ਰਹਿ ਜਾਣਾ ਏ
ਜੋ ਬੀਜਿਆ ਹੈ ਉਹੀ ਤਾਂ ਫਿਰ ਵੱਡਣਾ ਵੀ ਪੈਣਾ ਏ।

ਕਿੱਕਰ ਬੀਜਿਆ ਦਾਖ ਨਹੀ ਮਿਲਣੀ ਮੁਲਤਾਨੀ
ਐਵੇਂ ਜ਼ਿੰਦਗੀ ਦੀ ਫਿਰ ਕਿਉਂ ਕਰਨੀ ਹੈ ਹਾਨੀ।

ਅੱਜ ਪ੍ਰਣ ਤੂੰ ਕਰ ਲੈ ਕੁਝ ਨਵਾਂ ਕਰ ਵਿਖਾਉਣਾ ਏ
ਸਾਲ ੨੦੨੪ ਬੀਤ ਗਿਆ ਤੇ ਬੀਤ ੨੫ ਵੀ ਜਾਣਾ ਏ

ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *