-
ਛੋਡਹਿ ਅੰਨੁ
ਭਾਰਤ ਵਿੱਚ ਕਈ ਕਿਸਮ ਦੇ ਵਰਤ ਔਰਤ ਜਾਤੀ ਵੱਲੋਂ ਵੱਖ ਵੱਖ ਸਮੇਂ ਅਤੇ ਵੱਖ ਵੱਖ ਭਾਵਨਾਵਾਂ ਨਾਲ ਧਰਮ ਦੀ ਆਂਢ ਵਿੱਚ ਰੱਖੇ ਜਾਂਦੇ ਹਨ। ਇਨ੍ਹਾਂ ਨੂੰ ਗੁਰੂਆਂ ਅਤੇ ਭਗਤਾਂ ਨੇ ਪਾਖੰਡ ਦਾ ਨਾਮ ਦਿੱਤਾ ਹੈ। ਪਰ ਅਫਸੋਸ ਦੀ ਗੱਲ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਨੇ ਨਕਾਰਿਆ ਹੈ ਉਸੇ ਨੂੰ ਮੰਨਣ ਵਾਲੀਆਂ ਬੀਬੀਆਂ ਵੀ ਅੱਜ ਇਸ ਭਰਮ ਜਾਲ ਵਿੱਚ ਫਸੀਆਂ ਫਿਰ ਰਹੀਆਂ ਹਨ। ਇਕ ਅਨ-ਪੜ੍ਹਤਾ; ਦੂਜਾ ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਦੇਵੀ-ਦੇਵਤਿਆਂ ਮੜ੍ਹੀ-ਮਸਾਣਾਂ ਦੀ ਪੂਜਾ ਤੇ ਕਈ ਕਿਸਮ ਦੇ ਵਰਤਾਂ ਨੇ ਭਾਰਤ ਦੀ ਇਸਤ੍ਰੀ-ਜਾਤੀ ਨੂੰ ਨਕਾਰਾ ਕਰ ਦਿੱਤਾ ਹੋਇਆ ਹੈ।ਕੱਤਕ ਦੇ ਮਹੀਨੇ ਸੀਤਲਾ ਦੇਵੀ ਦੀ ਪੂਜਾ ਕਰਨ ਲਈ ਅਹੋਈ ਦਾ ਵਰਤ ਰੱਖਿਆ ਜਾਂਦਾ ਹੈ। ਦੇਵੀ ਦੇਵਤਿਆਂ ਦੀ ਖ਼ਾਸ ਖ਼ਾਸ…
-
ਮਾਰੀ ਮਰਉ ਕੁਸੰਗ
ਗਰਮੀ ਦਾ ਮੌਸਮ ਸੀ। ਕਬੀਰ ਸਾਹਿਬ ਦਰੱਖਤ ਦੇ ਥੱਲੇ ਬੈਠੇ ਹੋਏ ਸਨ। ਥੋੜੀ ਦੂਰੀ ਤੇ ਹੀ ਇੱਕ ਬੇਰੀ ਦਾ ਦਰੱਖਤ ਸੀ ਅਤੇ ਉਸ ਦੇ ਨਾਲ ਹੀ ਕੇਲੇ ਦਾ ਬੂਟਾ ਵੀ ਸੀ। ਹਵਾ ਦਾ ਇੱਕ ਤੇਜ਼ ਬੁੱਲਾ ਆਇਆ। ਕਬੀਰ ਸਾਹਿਬ ਦਾ ਧਿਆਨ ਅਚਾਨਕ ਉਸ ਬੇਰੀ ਦੇ ਦਰੱਖਤ ਅਤੇ ਕੇਲੇ ਵੱਲ ਚਲਾ ਗਿਆ। ਕਬੀਰ ਸਾਹਿਬ ਕੀ ਦੇਖਦੇ ਹਨ ਕਿ ਹਵਾ ਦੇ ਚੱਲਣ ਕਰਕੇ ਬੇਰੀ ਦਾ ਦਰੱਖਤ ਤਾਂ ਝੂਮ ਰਿਹਾ ਹੈ ਅਤੇ ਕੇਲੇ ਨੂੰ ਅਪਣੇ ਕੰਢਿਆਂ ਨਾਲ ਚੀਰੀ ਜਾ ਰਿਹਾ ਹੈ। ਕਬੀਰ ਸਾਹਿਬ ਅਪਣੇ ਆਪ ਨੂੰ ਇਸ ਤੋਂ ਸਿੱਖਿਆ ਦੇਣ ਲੱਗੇ, ਹੇ ਕਬੀਰ! ਜੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਛੱਡ ਦਿੱਤੀ, ਤਾਂ ਸੁਤੇ ਹੀ ਉਹਨਾਂ ਦਾ ਸਾਥ ਕਰੇਂਗਾ ਜੋ ਪ੍ਰਭੂ ਨਾਲੋਂ ਟੁੱਟੇ ਹੋਏ ਹਨ;…
-
ਨਵਾਂ ਸਾਲ ੨੦੨੫
ਸਾਲ ੨੦੨੪ ਬੀਤ ਗਿਆ ਤੇ ਬੀਤ ੨੫ ਵੀ ਜਾਣਾ ਏਭਲਾ ਸੋਚ ਕਿ ਵੇਖ ਕੀ ਖੱਟਿਆ ਤੇ ਕੀ ਕਮਾਉਣਾ ਏ। ਬੀਤੇ ਤੋਂ ਸਿੱਖ ਕੇ ਕੁਝ, ਨਵੇਂ ਸਾਲ ਲਈ ਸੋਚ ਹੁਣਛੱਡ ਵਾਧੂ ਦੀਆਂ ਗੱਲਾਂ ਕੁਝ ਕਰਣ ਲਈ ਸੋਚ ਹੁਣ। ਅੱਗੇ ਚਿਤਵਨ ਨਾਲ ਨਹੀ, ਉੱਦਮ ਨਾਲ ਵਧਿਆ ਜਾਣੈਚਿੰਤਾ ਰੋਟੀ ਦੀ ਛੱਡ, ਸੋਚ ਨਾਨਕ ਦੀ ਨੂੰ ਕਿਵੇਂ ਅਪਨਾਉਣੈ? ਕਿਰਤ ਧਰਮ ਦੀ ਕਰਕੇ ਵੰਡ ਛੱਕਣਾ ਸਿੱਖ ਲੈ ਨਾਮ ਜਪ ਕੇ ਹੋਰਨਾ ਨੂੰ ਜਪਾਉਣਾ ਤੂੰ ਸਿੱਖ ਲੈ। ਸੁਪਨੇ ਸਮਾਜ ਨੂੰ ਸਵਰਗ ਬਣਾਉਣ ਦੇ ਜੇ ਲੈਂਦਾ ਏਕਿਉਂ ਫਿਰ ਖੁਦ ਨੂੰ ਸਮਝਾਉਣ ਤੋਂ ਕੰਨੀ ਕਤਰਾਉਂਦਾ ਏ। ਨਸ਼ਾ ਕਰਨਾ ਜੇ ਚਾਹੁੰਦੈ ਤਾਂ ਨਸ਼ਾ ਨਾਮ ਦਾ ਕਮਾ ਲੈਇਹ ਨਸ਼ਾ ਅਪਣਾ ਕੇ ਬਾਕੀਆਂ ਤੋਂ ਖਹਿੜਾ ਛੁਡਾ ਲੈ। ਠੱਗੀ ਵੱਗੀ ਦਾ ਮਾਲ…