Poems

ਗੁਰੂ ਨਾਨਕ ਦਾ ਸੰਦੇਸ਼

ਨਾਨਕ ਆਇਆ ਸੰਦੇਸ਼ ਲਿਆਇਆ, ਦੁਨੀਆ ਨੂੰ ਇੱਕ ਰਾਹ ਦਿਖਾਇਆ।
ਨਾਨਕ ਆਇਆ ਸੰਦੇਸ਼ ਲਿਆਇਆ, ਦੁਨੀਆ ਨੂੰ ਇੱਕ ਰਾਹ ਦਿਖਾਇਆ।

ਕਿਰਤ ਕਰਨ ਤੇ ਵੰਡ ਛੱਕਣ ਨੂੰ ਪਹਿਲਾਂ ਸੀ ਉਸ ਖੁਦ ਅਪਣਾਇਆ
ਨਾਮ ਜਪਣ ਦਾ ਪੰਥ ਅਪਣਾ ਕੇ ਦੁਨੀਆ ਤਾਈਂ ਇਹ ਪੰਥ ਦਿਖਾਇਆ।

ਮਲਕ ਭਾਗੋ ਦੀ ਪੂਰੀ ਛੱਡ ਕੇ ਲਾਲੋ ਦਾ ਕੋਧਰਾ ਅਪਣਾਇਆ
ਫਿਰ ਮਲਕ ਨੂੰ ਵੀ ਸਮਝਾ ਕੇ ਸਿੱਧੇ ਰਸਤੇ ਸੀ ਉਸ ਪਾਇਆ।

ਬਾਬਰ ਨੂੰ ਸੀ ਜਾਬਰ ਕਹਿਆ, ਜ਼ਰ੍ਹਾ ਨਾ ਸੀ ਉਸ ਤੋਂ ਘਬਰਾਇਆ
ਏਤੀ ਮਾਰ ਪਈ ਕੁਰਲਾਣੈ ਤੈ ਕੀ ਦਰਦ ਨ ਆਖ ਸੁਣਾਇਆ।

ਸੁਲਤਾਨ ਪੁਰ ਦੀ ਵੇਈਂ ਨਦੀ ਚੋ ਬਾਬਾ ਨਾਨਕ ਬਾਹਰ ਸੀ ਆਇਆ
ਨ ਹਮ ਹਿੰਦੂ ਨ ਮੁਸਲਮਾਨ, ਇਹ ਉਨ੍ਹਾਂ ਸੀ ਇੱਕ ਨਾਅਰਾ ਲਾਇਆ।

ਮੱਕੇ ਪਹੁੰਚ ਕੇ ਬਾਬੇ ਨਾਨਕ, ਸੰਦੇਸ਼ ਇੱਕ ਸੀ ਵੱਖ ਸੁਣਾਇਆ
ਅੱਲਾ ਵਿੱਚ ਮਸੀਤ ਜੇ ਰਹਿੰਦਾ, ਬਾਕੀ ਜਗਤ ਫਿਰ ਕਿਉਂ ਵਸਾਇਆ।

ਹਰਿ ਕੋ ਨਾਮ ਜਪ ਨਿਰਮਲ ਕਰਮ ਸਭ ਤੋ ਉੱਚਾ ਧਰਮ ਸੁਣਾਇਆ
ਰੱਬ ਦੇ ਰੱਖੇ ਨਾਵਾਂ ਤਾਈਂ ਕਿਰਤਮ ਨਾਮ ਹੈ ਉਸ ਆਖ ਸੁਣਾਇਆ।

ਗੁਰੂ ਦੀ ਸੋਚ ਅਪਣਾ ਕੇ ਬੰਦਿਆ, ਜ਼ਿੰਦਗੀ ਅਪਣੀ ਸੁੱਖੀ ਬਣਾ ਲੈ
ਹੁਕਮ ਰਜਾਈ ਹੋਣ ਲਈ ਬੰਦਿਆ, ਨਾਨਕ ਦਾ ਸੰਦੇਸ਼ ਅਪਣਾ ਲੈ।

ਨਾਨਕ ਜੋ ਸੰਦੇਸ਼ ਸੁਣਾਇਆ , ਮੁਲਤਾਨੀ ਕਿਉਂ ਉਹ ਸਮਝ ਨਾ ਪਾਇਆ।
ਨਾਨਕ ਆਇਆ, ਸੰਦੇਸ਼ ਲਿਆਇਆ, ਦੁਨੀਆ ਨੂੰ ਇਕ ਰਾਹ ਦਿਖਾਇਆ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।

Leave a Reply

Your email address will not be published. Required fields are marked *