• Poems

    ਗੁਰੂ ਨਾਨਕ ਦਾ ਸੰਦੇਸ਼

    ਨਾਨਕ ਆਇਆ ਸੰਦੇਸ਼ ਲਿਆਇਆ, ਦੁਨੀਆ ਨੂੰ ਇੱਕ ਰਾਹ ਦਿਖਾਇਆ। ਨਾਨਕ ਆਇਆ ਸੰਦੇਸ਼ ਲਿਆਇਆ, ਦੁਨੀਆ ਨੂੰ ਇੱਕ ਰਾਹ ਦਿਖਾਇਆ। ਕਿਰਤ ਕਰਨ ਤੇ ਵੰਡ ਛੱਕਣ ਨੂੰ ਪਹਿਲਾਂ ਸੀ ਉਸ ਖੁਦ ਅਪਣਾਇਆਨਾਮ ਜਪਣ ਦਾ ਪੰਥ ਅਪਣਾ ਕੇ ਦੁਨੀਆ ਤਾਈਂ ਇਹ ਪੰਥ ਦਿਖਾਇਆ। ਮਲਕ ਭਾਗੋ ਦੀ ਪੂਰੀ ਛੱਡ ਕੇ ਲਾਲੋ ਦਾ ਕੋਧਰਾ ਅਪਣਾਇਆਫਿਰ ਮਲਕ ਨੂੰ ਵੀ ਸਮਝਾ ਕੇ ਸਿੱਧੇ ਰਸਤੇ ਸੀ ਉਸ ਪਾਇਆ। ਬਾਬਰ ਨੂੰ ਸੀ ਜਾਬਰ ਕਹਿਆ, ਜ਼ਰ੍ਹਾ ਨਾ ਸੀ ਉਸ ਤੋਂ ਘਬਰਾਇਆਏਤੀ ਮਾਰ ਪਈ ਕੁਰਲਾਣੈ ਤੈ ਕੀ ਦਰਦ ਨ ਆਖ ਸੁਣਾਇਆ। ਸੁਲਤਾਨ ਪੁਰ ਦੀ ਵੇਈਂ ਨਦੀ ਚੋ ਬਾਬਾ ਨਾਨਕ ਬਾਹਰ ਸੀ ਆਇਆਨ ਹਮ ਹਿੰਦੂ ਨ ਮੁਸਲਮਾਨ, ਇਹ ਉਨ੍ਹਾਂ ਸੀ ਇੱਕ ਨਾਅਰਾ ਲਾਇਆ। ਮੱਕੇ ਪਹੁੰਚ ਕੇ ਬਾਬੇ ਨਾਨਕ, ਸੰਦੇਸ਼ ਇੱਕ ਸੀ ਵੱਖ ਸੁਣਾਇਆਅੱਲਾ…