ਜਿਤੁ ਖਾਧੈ ਤੇਰੇ ਜਾਹਿ ਵਿਕਾਰ
ਗੁਰੂ ਨਾਨਕ ਪਾਤਸ਼ਾਹ ਨੂੰ ਕਿਸੇ ਸਿੱਖ ਨੇ ਪੁਛਿਆ, ਕੀ ਹਵਨ ਕਰਵਾਉਣ ਨਾਲ ਬੰਦਾ ਅਮੀਰ ਹੋ ਸਕਦਾ ਹੈ? ਉਸ ਨੇ ਦੱਸਿਆ ਕਿ ਸਾਡੇ ਕਿਸੇ ਰਿਸ਼ਤੇਦਾਰ ਨੇ ਹਵਨ ਕਰਵਾਉਣਾ ਹੈ ਅਤੇ ਸਾਨੂੰ ਵੀ ਸੱਦਾ ਦਿੱਤਾ ਹੈ। ਉਹ ਕਹਿੰਦਾ ਹੈ ਪੰਡਤ ਜੀ ਕਹਿੰਦੇ ਹਨ ਕਿ ਹਵਨ ਕਰਾਉਣ ਨਾਲੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ ਅਤੇ ਜ਼ਿੰਦਗੀ ਸੁੱਖਾਂ ਨਾਲ ਭਰ ਜਾਂਦੀ ਹੈ। ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਸਾਰੇ ਭਰਮਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਦੁਨੀਆ ਦੇ ਦੁੱਖ ਕਲੇਸ਼ ਤਾਂ ਇਨਸਾਨੀ ਦੁਨੀਆ ਲਈ ਜ਼ਹਿਰ ਹਨ। ਜੇ ਇਸ ਜ਼ਹਿਰ ਦਾ ਕੁਸ਼ਤਾ ਤਿਆਰ ਕਰਨ ਲਈ ਪਰਮਾਤਮਾ ਦੇ ਨਾਮ ਨੂੰ ਜੜੀਆਂ ਬੂਟੀਆਂ ਆਦਿ ਦੇ ਤੌਰ ਤੇ ਵਰਤ ਕੇ, ਕੁਸ਼ਤੇ ਨੂੰ ਬਰੀਕ ਕਰਨ ਲਈ ਸੰਤੋਖ ਦੀ ਸਿਲ ਅਤੇ ਲੋੜਵੰਧ ਦੀ ਸਹਾਇਤਾ ਲਈ ਦਾਨ ਨੂੰ ਅਪਣੇ ਹੱਥ ਵਿੱਚ ਪੀਸਣ ਵਾਲਾ ਪੱਥਰ ਬਣਾ ਲਿਆ ਜਾਏ। ਇਸ ਤਰ੍ਹਾਂ ਬਣਾਏ ਕੁਸ਼ਤੇ ਨੂੰ ਜੇ ਮਨੁੱਖ ਸਦਾ ਖਾਂਦਾ ਰਹੇ ਫਿਰ ਐਸਾ ਮਨੁੱਖ ਗਿਰਾਵਟ ਵੱਲ ਨਹੀ ਜਾਂਦਾ ਅਤੇ ਇਹ ਅੰਤ ਕਾਲ ਦੇ ਡਰ ਨੂੰ ਵੀ ਪਟਕ ਕੇ ਮਾਰਦਾ ਹੈ। ਇਸ ਤਰ੍ਹਾਂ ਰੱਬੀ ਨਾਮ ਦਾ ਕੁਸ਼ਤਾ ਖਾਣ ਨਾਲ ਸਾਰੇ ਵਿਕਾਰ ਵੀ ਖਾਧੇ ਜਾਂਦੇ ਹਨ। ਜਿਸ ਰਾਜ ਮਾਲ ਅਤੇ ਜੋਬਨ ਦੀ ਗੱਲ ਤੁਸੀ ਕਰਦੇ ਹੋ ਇਹ ਤਾਂ ਸਭ ਪਰਛਾਂਵੇਂ ਦੀ ਤਰ੍ਹਾਂ ਹਨ। ਜਿਵੇਂ ਸੂਰਜ ਦੇ ਚੜ੍ਹਨ ਨਾਲ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਸਭ ਕੁਝ ਅਸਲ ਵਿੱਚ ਦਿਸ ਪੈਂਦਾ ਹੈ। ਇਸੇ ਤਰ੍ਹਾਂ ਪ੍ਰਭੂ ਦਾ ਨਾਮ ਜਪਣ ਨਾਲ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਸਭ ਮਾਣ, ਤਾਣ, ਹਉਮੈ ਦੀ ਮੈਲ ਉਤਰ ਜਾਂਦੀ ਹੈ ਅਤੇ ਉਨ੍ਹਾਂ ਨੂੰ ਨ ਸਰੀਰ ਨ ਵਡੱਤਣ ਨ ਹੀ ਉੱਚੀ ਜਾਤ ਦਾ ਹੰਕਾਰ ਸਤਾਉਂਦਾ ਹੈ। ਰੱਬੀ ਰਜ਼ਾ ਵਿੱਚ ਰਹਿਣ ਵਾਲੇ ਗਿਆਨ ਦੇ ਦਿਨ ਅਤੇ ਮਾਇਆ ਦੀ ਚਾਹਤ ਵਾਲੇ ਅਗਿਆਨਤਾ ਦੇ ਹਨੇਰੇ ਵਿੱਚ ਹੀ ਰਹਿੰਦੇ ਹਨ। ਗੁਰੂ ਸਾਹਿਬ ਨੇ ਕਿਹਾ ਹਵਨ ਕਰਨਾ ਮਾੜੀ ਗੱਲ ਨਹੀਂ ਪਰ ਜੇ ਹਵਨ ਸਹੀ ਢੰਗ ਨਾਲ ਕੀਤਾ ਜਾਏ। ਦੁਨਿਆਵੀ ਸੁਆਦਾਂ ਨੂੰ ਹਵਨ ਦੀ ਲੱਕੜ, ਮਾਇਆ ਦੀ ਤ੍ਰਿਸ਼ਨਾ ਨੂੰ ਘਿਓ ਤੇ ਤੇਲ, ਕਾਮ ਕ੍ਰੋਧ ਨੂੰ ਅੱਗ ਬਣਾ ਅਤੇ ਇਨ੍ਹਾਂ ਸਭਨਾਂ ਨੂੰ ਇਕੱਠਾ ਕਰਕੇ ਹਵਨ ਬਾਲ। ਜੋ ਪ੍ਰਮਾਤਮਾ ਨੂੰ ਭਾਉਂਦਾ ਹੈ ਉਸ ਨੂੰ ਖੁਸ਼ੀ ਖੁਸ਼ੀ ਮੰਨਣਾ ਇਹੀ ਅਸਲ ਹਵਨ ਹੈ। ਇਹੀ ਜਗੁ ਹੈ ਤੇ ਇਹੀ ਪੁਰਾਣ ਦਾ ਪਾਠ ਹੈ। ਪ੍ਰਭੂ ਦੇ ਚਰਨਾਂ ਨਾਲ ਜੁੜਨ ਦਾ ਤਪ ਭਾਵ ਉੱਦਮ ਕਰਨਾ ਕਾਗਜ਼ ਅਤੇ ਪ੍ਰਭੂ ਦਾ ਨਾਮ ਸਿਮਰਨ ਉਸ ਕਾਗਜ਼ ਉੱਪਰ ਲਿਖੀ ਰਾਹਦਾਰੀ ਹੈ। ਇਹ ਖ਼ਜ਼ਾਨਾ, ਲਿਖਿਆ ਹੋਇਆ ਪਰਵਾਨਾ ਜਿਸ ਨੂੰ ਮਿਲ ਗਿਆ, ਉਹ ਬੰਦੇ ਪ੍ਰਭੂ ਦੇ ਦਰ ਤੇ ਪਹੁੰਚ ਕੇ ਧਨਾਢ ਦਿਸਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਐਸੇ ਬੰਦੇ ਦੀ ਜੰਮਣ ਵਾਲੀ ਮਾਂ ਵੀ ਬੜੇ ਭਾਗਾਂ ਵਾਲੀ ਹੈ। ਇਹ ਸੁਣ ਕੇ ਸਭ ਸੰਗਤ ਨੇ ਗੁਰੂ ਸਾਹਿਬ ਅੱਗੇ ਸੀਸ ਨਿਵਾਉਂਦੇ ਹੋਏ ਕਿਹਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। “ਦੁਖ ਮਹੁਰਾ ਮਾਰਣ ਹਰਿ ਨਾਮੁ ॥ ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥ ਨਿਤ ਨਿਤ ਲੇਹੁ ਨ ਛੀਜੈ ਦੇਹ ॥ ਅੰਤ ਕਾਲਿ ਜਮੁ ਮਾਰੈ ਠੇਹ ॥੧॥ ਐਸਾ ਦਾਰੂ ਖਾਹਿ ਗਵਾਰ ॥ ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ ॥ ਰਾਜੁ ਮਾਲੁ ਜੋਬਨੁ ਸਭੁ ਛਾਂਵ ॥ ਰਥਿ ਫਿਰੰਦੈ ਦੀਸਹਿ ਥਾਵ ॥ ਦੇਹ ਨ ਨਾਉ ਨ ਹੋਵੈ ਜਾਤਿ ॥ ਓਥੈ ਦਿਹੁ ਐਥੈ ਸਭ ਰਾਤਿ ॥੨॥ ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ ॥ ਕਾਮੁ ਕ੍ਰੋਧੁ ਅਗਨੀ ਸਿਉ ਮੇਲੁ ॥ ਹੋਮ ਜਗ ਅਰੁ ਪਾਠ ਪੁਰਾਣ ॥ ਜੋ ਤਿਸੁ ਭਾਵੈ ਸੋ ਪਰਵਾਣ ॥੩॥ ਤਪੁ ਕਾਗਦੁ ਤੇਰਾ ਨਾਮੁ ਨੀਸਾਨੁ ॥ ਜਿਨ ਕਉ ਲਿਖਿਆ ਏਹੁ ਨਿਧਾਨੁ ॥ ਸੇ ਧਨਵੰਤ ਦਿਸਹਿ ਘਰਿ ਜਾਇ ॥ ਨਾਨਕ ਜਨਨੀ ਧੰਨੀ ਮਾਇ ॥” (ਪੰਨਾ-੧੨੫੭)
ਅਰਥਾਂ ਦਾ ਸਹੀ ਮਿਲਾਨ ਕਰੋਃ-
ਮਾਰਣ ———— ਕੁਸ਼ਤਾ ਪੀਸਣ ਵਾਲਾ ਪੱਥਰ
ਪੀਸਣੁ ———— ਜਹਿਰ ਨੂੰ ਕੁਸ਼ਤਾ ਬਣਾਉਣ ਵਾਲੀਆਂ ਜੜੀਆਂ ਬੂਟੀਆਂ/ ਮਸਾਲੇ
ਦੇਹ —————ਮੰਦੇ ਕਰਮ
ਵਿਕਾਰ ———— ਬਾਲ਼ਣ
ਛਾਂਵ —————- ਜਨਮ ਦੇਣ ਵਾਲੀ, ਮਾਂ
ਸਮਧਾਂ ————— ਉੱਦਮ
ਤਪੁ ————— ਪਰਛਾਂਵਾਂ
ਨੀਸਾਨੁ ————- ਖ਼ਜ਼ਾਨਾ
ਨਿਧਾਨ ————— ਸਰੀਰ
ਜਨਨੀ ————— ਰਾਹਦਾਰੀ
ਪ੍ਰਸ਼ਨ ੧. ਗੁਰੂ ਸਾਹਿਬ ਨੇ ਕਿਹੜਾ ਕੁਸ਼ਤਾ ਦੱਸਿਆ ਹੈ ਜਿਸ ਨਾਲ ਸਾਰੇ ਵਿਕਾਰ ਖਤਮ ਹੋ ਜਾਂਦੇ ਹਨ?
ਪ੍ਰਸ਼ਨ ੨. ਰਾਜ ਮਾਲ ਅਤੇ ਜੋਬਨ ਦੀ ਤੁਲਨਾ ਗੁਰੂ ਸਾਹਿਬ ਨੇ ਕਿਸ ਨਾਲ ਕੀਤੀ ਹੈ?
ਪ੍ਰਸ਼ਨ ੩. ਮਾਣ, ਤਾਣ ਅਤੇ ਹਉਮੈ ਦੀ ਮੈਲ ਕਿਸ ਤਰ੍ਹਾਂ ਉਤਾਰੀ ਜਾ ਸਕਦੀ ਹੈ?
ਪ੍ਰਸ਼ਨ ੪. ਗੁਰੂ ਸਾਹਿਬ ਨੇ ਅਸਲ ਹਵਨ ਕਿਸ ਨੂੰ ਕਿਹਾ ਹੈ ?
ਪਸ਼ਨ ੫. ਗੁਰੂ ਸਾਹਿਬ ਨੇ ਕਿਸ ਮਾਂ ਨੂੰ ਬੜੀ ਭਾਗਾਂ ਵਾਲੀ ਦੱਸਿਆ ਹੈ?
ਪ੍ਰਸ਼ਨ ੬. ਇਸ ਸ਼ਬਦ ਤੋ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ੳ) ਪ੍ਰਭੂ ————— ਨਾਲ ਗਿਆਨ ਦਾ ਪ੍ਰਕਾਸ਼ ਹੁੰਦਾ ਹੈ।
ਅ) ਰੱਬੀ ਰਜ਼ਾ ਵਿੱਚ ਰਹਿਣ ਵਾਲੇ ————ਦੇ ਦਿਨ ਅਤੇ ਮਾਇਆ ਦੀ ਚਾਹਤ ਵਾਲੇ ————— ਦੇ ਹਨੇਰੇ ਵਿੱਚ ਹੀ ਰਹਿੰਦੇ ਹਨ।
ੲ) ਦੁਨਿਆਵੀ ਸੁਆਦਾਂ ਨੂੰ ———-ਦੀ ਲੱਕੜ, ਮਾਇਆ ਦੀ ਤ੍ਰਿਸ਼ਨਾ ਨੂੰ —————, ਕਾਮ ਕ੍ਰੋਧ ਨੂੰ ———-ਬਣਾ ਅਤੇ ਇਨ੍ਹਾਂ ਸਭਨਾਂ ਨੂੰ ਇਕੱਠਾ ਕਰਕੇ ——— ਬਾਲ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।