Gurmat vichaar

ਆਪਿ ਕਰਾਏ ਕਰਤਾ

ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਇੱਕ ਵਾਰ ਕੋਈ ਧਨਾਢ ਅਤੇ ਅਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਵਾਲਾ ਵਿਅਕਤੀ ਆਇਆ। ਉਹ ਸੱਜਣ ਗੁਰੂ ਸਾਹਿਬ ਦੇ ਸਾਹਮਣੇ ਆਪਣੀਆਂ ਹੀ ਸਿਫ਼ਤਾਂ ਦੇ ਪੁਲ ਬੰਨੀ ਜਾ ਰਿਹਾ ਸੀ। ਗੁਰੂ ਸਾਹਿਬ ਉਸ ਨੂੰ ਸੁਣ ਰਹੇ ਸਨ। ਉਹ ਕਹਿਣ ਲੱਗਾ ਪਾਤਸ਼ਾਹ ਬੜੀ ਕ੍ਰਿਪਾ ਹੈ ਦਾਤੇ ਨੇ ਬਹੁਤ ਸੋਹਣਾ ਤੰਦਰੁਸਤ ਸਰੀਰ ਦਿੱਤਾ ਹੈ। ਇਸ ਕਰਕੇ ਬਹੁਤ ਮਿਹਨਤੀ ਕੀਤੀ ਹੈ ਅਤੇ ਕਰੀਦੀ ਹੈ। ਇਸ ਮਿਹਨਤ ਦਾ ਸਦਕਾ ਹੀ ਰੱਬ ਨੇ ਭਾਗ ਲਾਇਆ ਹੈ। ਸਾਰਾ ਕੰਮ ਕਾਜ ਖੁਦ ਹੀ ਸੰਭਾਲ਼ੀਦਾ ਹੈ। ਇਸੇ ਕਰਕੇ ਹੀ ਕਾਮਯਾਬ ਹੋਏ ਹਾਂ।
ਜਦ ਉਹ ਚੁੱਪ ਕੀਤਾ ਤਾਂ ਗੁਰੂ ਸਾਹਿਬ ਨੇ ਸਮਝਾਇਆ ਭਾਈ ਇਹ ਸਭ ਦਾਤਾਂ ਅਤੇ ਇਹ ਸੋਹਣਾ ਸਰੀਰ ਉਸ ਪ੍ਰਭੂ ਦੀ ਦੇਣ ਹੈ। ਇਨਸਾਨ ਤਾਂ ਐਵੇਂ ਅਪਣੀ ਹਊਮੇ ਦੀ ਸਿਆਣਪ ਨਾਲ ਹੀ ਮੇਰੀ ਮੇਰੀ ਕਰਦਾ ਫਿਰਦਾ ਹੈ। ਇਸੇ ਲਈ ਲੋਭ ਅਤੇ ਮੋਹ ਦੇ ਵੱਸ ਹੋ ਕੇ ਬਹੁਤ ਠੱਗੀਆਂ ਵੱਗੀਆਂ ਮਾਰਦਾ ਫਿਰਦਾ ਹੈ, ਇਸੇ ਕਰਕੇ ਹੀ ਇਸ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ। ਗੁਰੂ ਸਾਹਿਬ ਨੇ ਕਿਹਾ ਹੇ ਭਾਈ ਜੋ ਵੀ ਪ੍ਰਭੂ ਨੂੰ ਭਾਉਂਦਾ ਹੈ ਉਹ ਉਹੀ ਕਰਾਉਂਦਾ ਹੈ ਅਸਲ ਵਿੱਚ ਉਹੀ ਚੰਗੀ ਗੱਲ ਹੈ। ਇਸ ਤੇ ਸਭ ਸੰਗਤ ਨੇ ਕਿਹਾ ਸਤਿ ਕਰਤਾਰ।
“ਦਾਤਿ ਜੋਤਿ ਸਭ ਸੂਰਤਿ ਤੇਰੀ ॥ ਬਹੁਤੁ ਸਿਆਣਪ ਹਉਮੈ ਮੇਰੀ ॥ ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ ॥ ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥”(ਪੰਨਾ-੧੨੫੧)
ਅਰਥਾਂ ਦਾ ਸਹੀ ਮਿਲਾਨ ਕਰੋਃ-
ਜੋਤਿ —————— ਸਰੀਰ
ਸੂਰਤਿ —————- ਮਮਤਾ
ਵਿਆਪੇ —————ਜਨਮ ਮਰਨ ਦਾ ਗੇੜ
ਫੇਰੀ ——————- ਜਿੰਦ
ਸਾਈ —————— ਗੱਲ
ਗਲ ——————- ਗ੍ਰਸੇ ਹੋਏ, ਫਸੇ ਹੋਏ
ਮੇਰੀ ——————- ਉਹੀ
ਪ੍ਰਸ਼ਨ ੧. ਇਹ ਸੋਹਣਾ ਸਰੀਰ ਅਤੇ ਸਭ ਦਾਤਾਂ ਕਿਸ ਦੀ ਦੇਣ ਹੈ?
ਪ੍ਰਸ਼ਨ੨. ਇਨਸਾਨ ਐਵੇਂ ਮੈਂ ਮੇਰੀ ਵਿੱਚ ਕਿਉਂ ਫਸਿਆ ਫਿਰਦਾ ਹੈ?
ਪ੍ਰਸ਼ਨ ੩. ਮਨੁੱਖ ਦਾ ਜਨਮ ਮਰਨ ਦਾ ਗੇੜ ਕਿਉਂ ਨਹੀਂ ਖਤਮ ਹੋ ਰਿਹਾ?
ਪ੍ਰਸ਼ਨ ੪. ਗੁਰੂ ਸਾਹਿਬ ਨੇ ਕਿਸ ਗੱਲ ਨੂੰ ਚੰਗਾ ਦੱਸਿਆ ਹੈ?
ਪ੍ਰਸ਼ਨ ੫. ਇਸ ਸ਼ਬਦ ਰਾਹੀ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ?
ਖਾਲੀ ਥਾਂ ਭਰੋਃ-
ੳ) ਦਾਤੇ ਨੇ ਬਹੁਤ ਸੋਹਣਾ ———- ਸਰੀਰ ਦਿੱਤਾ ਹੈ।
ਅ) ———-ਦਾ ਸਦਕਾ ਹੀ ਰੱਬ ਨੇ ਭਾਗ ਲਾਇਆ ਹੈ।
ੲ) ਮਨੁੱਖ —————- ਦੇ ਵੱਸ ਹੋ ਕੇ ਠੱਗੀਆਂ ਵੱਗੀਆਂ ਮਾਰਦਾ ਹੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।

Leave a Reply

Your email address will not be published. Required fields are marked *