-
ਆਪਿ ਕਰਾਏ ਕਰਤਾ
ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਇੱਕ ਵਾਰ ਕੋਈ ਧਨਾਢ ਅਤੇ ਅਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਵਾਲਾ ਵਿਅਕਤੀ ਆਇਆ। ਉਹ ਸੱਜਣ ਗੁਰੂ ਸਾਹਿਬ ਦੇ ਸਾਹਮਣੇ ਆਪਣੀਆਂ ਹੀ ਸਿਫ਼ਤਾਂ ਦੇ ਪੁਲ ਬੰਨੀ ਜਾ ਰਿਹਾ ਸੀ। ਗੁਰੂ ਸਾਹਿਬ ਉਸ ਨੂੰ ਸੁਣ ਰਹੇ ਸਨ। ਉਹ ਕਹਿਣ ਲੱਗਾ ਪਾਤਸ਼ਾਹ ਬੜੀ ਕ੍ਰਿਪਾ ਹੈ ਦਾਤੇ ਨੇ ਬਹੁਤ ਸੋਹਣਾ ਤੰਦਰੁਸਤ ਸਰੀਰ ਦਿੱਤਾ ਹੈ। ਇਸ ਕਰਕੇ ਬਹੁਤ ਮਿਹਨਤੀ ਕੀਤੀ ਹੈ ਅਤੇ ਕਰੀਦੀ ਹੈ। ਇਸ ਮਿਹਨਤ ਦਾ ਸਦਕਾ ਹੀ ਰੱਬ ਨੇ ਭਾਗ ਲਾਇਆ ਹੈ। ਸਾਰਾ ਕੰਮ ਕਾਜ ਖੁਦ ਹੀ ਸੰਭਾਲ਼ੀਦਾ ਹੈ। ਇਸੇ ਕਰਕੇ ਹੀ ਕਾਮਯਾਬ ਹੋਏ ਹਾਂ। ਜਦ ਉਹ ਚੁੱਪ ਕੀਤਾ ਤਾਂ ਗੁਰੂ ਸਾਹਿਬ ਨੇ ਸਮਝਾਇਆ ਭਾਈ ਇਹ ਸਭ ਦਾਤਾਂ ਅਤੇ ਇਹ ਸੋਹਣਾ ਸਰੀਰ ਉਸ ਪ੍ਰਭੂ ਦੀ…
-
ਜਿਤੁ ਖਾਧੈ ਤੇਰੇ ਜਾਹਿ ਵਿਕਾਰ
ਗੁਰੂ ਨਾਨਕ ਪਾਤਸ਼ਾਹ ਨੂੰ ਕਿਸੇ ਸਿੱਖ ਨੇ ਪੁਛਿਆ, ਕੀ ਹਵਨ ਕਰਵਾਉਣ ਨਾਲ ਬੰਦਾ ਅਮੀਰ ਹੋ ਸਕਦਾ ਹੈ? ਉਸ ਨੇ ਦੱਸਿਆ ਕਿ ਸਾਡੇ ਕਿਸੇ ਰਿਸ਼ਤੇਦਾਰ ਨੇ ਹਵਨ ਕਰਵਾਉਣਾ ਹੈ ਅਤੇ ਸਾਨੂੰ ਵੀ ਸੱਦਾ ਦਿੱਤਾ ਹੈ। ਉਹ ਕਹਿੰਦਾ ਹੈ ਪੰਡਤ ਜੀ ਕਹਿੰਦੇ ਹਨ ਕਿ ਹਵਨ ਕਰਾਉਣ ਨਾਲੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ ਅਤੇ ਜ਼ਿੰਦਗੀ ਸੁੱਖਾਂ ਨਾਲ ਭਰ ਜਾਂਦੀ ਹੈ। ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਸਾਰੇ ਭਰਮਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਦੁਨੀਆ ਦੇ ਦੁੱਖ ਕਲੇਸ਼ ਤਾਂ ਇਨਸਾਨੀ ਦੁਨੀਆ ਲਈ ਜ਼ਹਿਰ ਹਨ। ਜੇ ਇਸ ਜ਼ਹਿਰ ਦਾ ਕੁਸ਼ਤਾ ਤਿਆਰ ਕਰਨ ਲਈ ਪਰਮਾਤਮਾ ਦੇ ਨਾਮ ਨੂੰ ਜੜੀਆਂ ਬੂਟੀਆਂ ਆਦਿ ਦੇ ਤੌਰ ਤੇ ਵਰਤ ਕੇ, ਕੁਸ਼ਤੇ ਨੂੰ ਬਰੀਕ ਕਰਨ ਲਈ ਸੰਤੋਖ ਦੀ…
-
ਕਿਆ ਮਦਿ ਛੂਛੈ ਭਾਉ ਧਰੇ
ਗੁਰੂ ਨਾਨਕ ਸਾਹਿਬ ਜੀ ਦਾ ਜਦ ਮਿਲਾਪ ਭਰਥਰੀ ਜੋਗੀ ਨਾਲ ਹੋਇਆ ਤਾਂ ਉਸ ਨੇ ਗੁਰੂ ਸਾਹਿਬ ਜੀ ਨੂੰ ਸ਼ਰਾਬ ਦਾ ਪਿਆਲਾ ਪੇਸ਼ ਕੀਤਾ ਤਾਂ ਗੁਰੂ ਸਾਹਿਬ ਨੇ ਕਿਹਾ ਅਸੀ ਇਹ ਸ਼ਰਾਬ ਨਹੀਂ ਪੀਂਦੇ । ਜੋਗੀ ਨੇ ਕਿਹਾ ਇਸ ਦੇ ਪੀਣ ਨਾਲ ਸੁਰਤ ਦੁਨੀਆ ਤੋਂ ਉਪਰਾਮ ਹੋ ਕੇ ਪ੍ਰਭੂ ਨਾਲ ਜੁੜ ਜਾਂਦੀ ਹੈ। ਗੁਰੂ ਸਾਹਿਬ ਨੇ ਕਿਹਾ ਅਸੀ ਪ੍ਰਭੂ ਦੇ ਨਾਮ ਦਾ ਨਸ਼ਾ ਕਰਦੇ ਹਾਂ ਜੋ ਇੱਕ ਵਾਰ ਪੀ ਕੇ ਮੁੜ ਉੱਤਰਦਾ ਹੀ ਨਹੀਂ। ਭਰਥਰੀ ਨੇ ਕਿਹਾ ਐਸਾ ਤਾਂ ਕੋਈ ਵੀ ਨਸ਼ਾ ਨਹੀਂ ਜੋ ਕਦੀ ਵੀ ਨਾ ਉਤਰਦਾ ਹੋਵੇ। ਗੁਰੂ ਸਾਹਿਬ ਨੇ ਕਿਹਾ ਹੈ ਐਸਾ ਨਸ਼ਾ ਹੈ। ਜੋਗੀ ਨੇ ਪੁੱਛਿਆ ਉਹ ਕਿਹੜਾ ਨਸ਼ਾ ਹੈ? ਗੁਰੂ ਸਾਹਿਬ ਨੇ ਕਿਹਾ ਜੋ ਨਸ਼ਾ ਨਾਮ…