Poems

ਨਾਰੀ ਦਿਵਸ

ਆਉ ਸਾਰੀਆਂ ਰਲ ਮਿਲ ਭੈਣਾਂ, ਨਾਰੀ ਦਿਵਸ ਮਨਾਈਏ
ਜਿਨ੍ਹਾਂ ਜੰਮੇ ਰਾਜੇ ਰਾਣੇ, ਉਨ੍ਹਾਂ ਦਾ ਰਲ ਮਿਲ ਮਾਣ ਵਧਾਈਏ।

ਆਪਸ ਦੇ ਵਿੱਚ ਰਲ ਮਿਲ ਆਪਾਂ, ਅਪਣੇ ਫਰਜ਼ ਨਿਭਾਈਏ
ਸੱਸ ਨੂੰ ਬਣਦਾ ਸਤਿਕਾਰ ਦੇ ਕੇ, ਪਿਆਰ ਵੀ ਉਸ ਤੋਂ ਪਾਈਏ।

ਨਨਾਣ ਭਰਜਾਈ ਭੈਣਾਂ ਬਣ ਕੇ, ਰਿਸ਼ਤੇ ਖੂਬ ਨਿਭਾਈਏ
ਸੱਸਾਂ ਨੂੰਹਾਂ ਰਲ ਮਿਲ ਆਪਾਂ, ਪਿਆਰ ਦੀਆਂ ਪੀਂਘਾਂ ਪਾਈਏ।

ਨਿੱਜੀ ਝਗੜੇ ਸਭ ਮੁਕਾ ਕੇ, ਚੰਗਾ ਸਮਾਜ ਬਣਾਈਏ
ਆਉਣ ਵਾਲੇ ਸਮਾਜ ਦੇ ਬੱਚੇ, ਚੰਗੇ ਰਾਹ ਤੇ ਪਾਈਏ।

ਮਰਦ ਪ੍ਰਧਾਨ ਸਮਾਜ ਨੂੰ ਆਪਾਂ, ਪਿਆਰ ਦੇ ਨਾਲ ਸਮਝਾਈਏ
ਸਾਰੇ ਜ਼ੁਲਮ ਦੀ ਜ਼ੁੰਮੇਵਾਰੀ, ਸਿਰਫ ਮਰਦ ਤੇ ਨਾ ਟਿਕਾਈਏ।

“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”
ਬੋਲ ਬਾਬੇ ਨਾਨਕ ਵਾਲੇ ਸਭ ਦੇ ਤਾਈਂ ਸਮਝਾਈਏ।

ਗੁਰਬਾਣੀ ਸੱਚੋ ਸੱਚ ਹੈ ਕਹਿੰਦੀ ਇਸੇ ਤਾਈਂ ਕਮਾਈਏ
ਮੁਲਤਾਨੀ ਆਉ ਭਰੋਸਾ ਕਰਕੇ ਭਵ ਸਾਗਰ ਤਰ ਜਾਈਏ।

ਨਾਰੀ ਦਿਵਸ ਮਨਾਈਏ ਸਾਰੇ ਅਮਲ ਵੀ ਅਸੀ ਕਮਾਈਏ
ਆਉ ਸਾਰੀਆਂ ਰਲ ਮਿਲ ਭੈਣਾਂ, ਨਾਰੀ ਦਿਵਸ ਮਨਾਈਏ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।

Leave a Reply

Your email address will not be published. Required fields are marked *