• Poems

    ਨਾਰੀ ਦਿਵਸ

    ਆਉ ਸਾਰੀਆਂ ਰਲ ਮਿਲ ਭੈਣਾਂ, ਨਾਰੀ ਦਿਵਸ ਮਨਾਈਏਜਿਨ੍ਹਾਂ ਜੰਮੇ ਰਾਜੇ ਰਾਣੇ, ਉਨ੍ਹਾਂ ਦਾ ਰਲ ਮਿਲ ਮਾਣ ਵਧਾਈਏ। ਆਪਸ ਦੇ ਵਿੱਚ ਰਲ ਮਿਲ ਆਪਾਂ, ਅਪਣੇ ਫਰਜ਼ ਨਿਭਾਈਏਸੱਸ ਨੂੰ ਬਣਦਾ ਸਤਿਕਾਰ ਦੇ ਕੇ, ਪਿਆਰ ਵੀ ਉਸ ਤੋਂ ਪਾਈਏ। ਨਨਾਣ ਭਰਜਾਈ ਭੈਣਾਂ ਬਣ ਕੇ, ਰਿਸ਼ਤੇ ਖੂਬ ਨਿਭਾਈਏਸੱਸਾਂ ਨੂੰਹਾਂ ਰਲ ਮਿਲ ਆਪਾਂ, ਪਿਆਰ ਦੀਆਂ ਪੀਂਘਾਂ ਪਾਈਏ। ਨਿੱਜੀ ਝਗੜੇ ਸਭ ਮੁਕਾ ਕੇ, ਚੰਗਾ ਸਮਾਜ ਬਣਾਈਏਆਉਣ ਵਾਲੇ ਸਮਾਜ ਦੇ ਬੱਚੇ, ਚੰਗੇ ਰਾਹ ਤੇ ਪਾਈਏ। ਮਰਦ ਪ੍ਰਧਾਨ ਸਮਾਜ ਨੂੰ ਆਪਾਂ, ਪਿਆਰ ਦੇ ਨਾਲ ਸਮਝਾਈਏਸਾਰੇ ਜ਼ੁਲਮ ਦੀ ਜ਼ੁੰਮੇਵਾਰੀ, ਸਿਰਫ ਮਰਦ ਤੇ ਨਾ ਟਿਕਾਈਏ। “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”ਬੋਲ ਬਾਬੇ ਨਾਨਕ ਵਾਲੇ ਸਭ ਦੇ ਤਾਈਂ ਸਮਝਾਈਏ। ਗੁਰਬਾਣੀ ਸੱਚੋ ਸੱਚ ਹੈ ਕਹਿੰਦੀ ਇਸੇ ਤਾਈਂ ਕਮਾਈਏਮੁਲਤਾਨੀ ਆਉ ਭਰੋਸਾ ਕਰਕੇ…