-
ਪਾਪੀ ਮੂਆ ਗੁਰ ਪਰਤਾਪਿ
ਗੁਰੂ ਹਰਿਗੋਬਿੰਦ ਸਾਹਿਬ ਨੂੰ ਮਰਵਾਉਣ ਲਈ ਉਨ੍ਹਾਂ ਦੇ ਤਾਇਆ ਜੀ ਪ੍ਰਿਥੀ ਚੰਦ ਨੇ ਕਈ ਅਸਫਲ ਯਤਨ ਕੀਤੇ ਸਨ। ਜਦ ਉਹ ਹਰ ਯਤਨ ਵਿੱਚ ਅਸਫਲ ਰਿਹਾ ਤਾਂ ਉਸ ਨੇ ਬਾਲਕ ਹਰਿਗੋਬਿੰਦ ਦੇ ਖਿਡਾਵੇ ਦੁਨੀ ਚੰਦ ਬ੍ਰਹਾਮਣ ਨੂੰ ਲਾਲਚ ਦੇ ਕੇ ਬਾਲਕ ਨੂੰ ਮਰਵਾਉਣ ਲਈ ਰਾਜੀ ਕਰ ਲਿਆ। ਇਸ ਕੰਮ ਲਈ ਉਸ ਨੇ ਬ੍ਰਹਮਣ ਨੂੰ ਜ਼ਹਿਰ ਲਿਆ ਕੇ ਦਿੱਤਾ ਅਤੇ ਕਿਹਾ ਇਸ ਨੂੰ ਦਹੀਂ ਵਿੱਚ ਮਿਲਾ ਕੇ ਖੁਆ ਦੇਣਾ। ਇਹ ਜ਼ਹਿਰ ਵਾਲਾ ਦਹੀਂ ਜਦ ਦੁਨੀ ਚੰਦ ਨੇ ਬਾਲਕ ਨੂੰ ਖੁਵਾਉਣਾ ਚਾਹਿਆ ਤਾਂ ਉਸ ਨੇ ਨਾਂਹ ਕਰ ਦਿੱਤੀ। ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਉਹ ਪਕੜਿਆ ਗਿਆ। ਫਿਰ ਉਹ ਦਹੀਂ ਕੁੱਤੇ ਨੂੰ ਖੁਵਾਇਆ ਗਿਆ ਤਾਂ ਉਹ ਕੁੱਤਾ ਮਰ ਗਿਆ। ਸਾਰੀ ਸੰਗਤ ਨੇ ਦੁਨੀ…
-
ਰਮਈਆ ਗੁਨ ਗਾਈਐ
ਕਬੀਰ ਸਾਹਿਬ ਸੰਗਤ ਵਿੱਚ ਗੁਰਮਤਿ ਵਿਚਾਰਾਂ ਕਰ ਰਹੇ ਸਨ ਕਿ ਵਿੱਚੋਂ ਹੀ ਕਿਸੇ ਸੱਜਣ ਨੇ ਪੁੱਛ ਲਿਆ ਕਬੀਰ ਸਾਹਿਬ ਜੀ ਨਰਕ ਤੋਂ ਬਹੁਤ ਡਰ ਲੱਗਦਾ ਹੈ। ਇਸ ਤੋਂ ਬਚ ਕੇ ਸ੍ਵਰਗ ਜਾਣ ਦਾ ਕੋਈ ਸੌਖਾ ਮਾਰਗ ਦੱਸਣਾ ਕਰੋ ਜੀ। ਕਬੀਰ ਸਾਹਿਬ ਨੇ ਸਮਝਾਇਆ ਭਾਈ ਇਸ ਤਰ੍ਹਾਂ ਦੀ ਕੋਈ ਤਾਂਘ ਹੀ ਨਹੀ ਰੱਖਣੀ ਕਿ ਮਰਨ ਤੋਂ ਬਾਅਦ ਸੁਰਗ ਮਿਲ ਜਾਏ। ਮਨ ਅੰਦਰ ਇਹ ਡਰ ਵੀ ਨਹੀਂ ਰੱਖਣਾ ਹੈ ਕਿ ਨਰਕ ਵਿੱਚ ਨਿਵਾਸ ਨਾ ਮਿਲ ਜਾਏ। ਜੋ ਵੀ ਪ੍ਰਭੂ ਦੀ ਰਜ਼ਾ ਵਿੱਚ ਹੈ ਉਹੀ ਹੋਣਾ ਹੈ। ਸੋ ਮਨ ਵਿੱਚ ਕੋਈ ਵੀ ਆਸ ਨਹੀਂ ਬਣਾਉਣੀ ਚਾਹੀਦੀ। ਉਸ ਪ੍ਰਭੂ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ। ਇਸੇ ਉੱਦਮ ਨਾਲ ਉਹ ਨਾਮ ਰੂਪ ਖ਼ਜ਼ਾਨਾ ਮਿਲ ਜਾਂਦਾ…