Poems

ਮੋਹਰ ਗੁਰੂ ਦੀ ਕੇਸ

ਰੱਖ ਸੰਭਾਲ਼ ਕੇ ਕੇਸ ਵੇ ਸਿੱਖਾ
ਮੋਹਰ ਗੁਰੂ ਦੀ ਕੇਸ ਵੇ ਸਿੱਖਾ।

ਨਿਸ਼ਾਨੀ ਧਰਮੀ ਦੀ ਹੈ ਸੀ ਕੇਸ
ਪੜ੍ਹ ਇਤਿਹਾਸ ਕਈ ਮਿਲਣਗੇ ਕੇਸ।

ਗੁਰਾਂ ਨੇ ਇਸ ਦੀ ਕਦਰ ਹੈ ਜਾਣੀ
ਤਾਂ ਹੀ ਮੋਹਰ ਇਸ ਆਖ ਵਿਖਾਣੀ।

ਸਿੱਖਾ ਦੇਖੀਂ ਭੁੱਲ ਨਾ ਜਾਈਂ
ਕੇਸਾਂ ਦੀ ਨਾ ਕਦਰ ਗਵਾਈਂ।

ਭਾਈ ਨੰਦ ਲਾਲ ਇਸ ਹੀਰੇ ਦੱਸਿਆ
ਤਾਂ ਹੀ ਗੁਰਾਂ ਦੇ ਮਨ ਉਹ ਵੱਸਿਆ।

ਪੀਰ ਬੁੱਧੂ ਸ਼ਾਹ ਤੋਂ ਪੁੱਛ ਕੇ ਵੇਖ
ਪੁੱਤ ਚਾਰ ਵਾਰ ਕੇ ਲਏ ਸੀ ਕੇਸ।

ਤਾਰੂ ਸਿੰਘ ਇਹਦੀ ਕਦਰ ਪਛਾਣੀ
ਖੋਪੜ ਲੁਹਾਇਆ ਪੜ੍ਹ ਕੇ ਬਾਣੀ।

ਸਾਂਭਣ ਲਈ ਜੇ ਗੁਰ ਦਿੱਤਾ ਕੰਘਾ
ਫਿਰ ਕੇਸ ਕੱਟਣ ਦਾ ਲਏਂ ਕਿਉਂ ਪੰਗਾ।

ਕੰਘਾ ਕਰਕੇ ਦਸਤਾਰ ਸਜਾ ਲੈ
ਗੁਰੂ ਦੀ ਲਾਡਲੀ ਫ਼ੌਜ ਕਹਾ ਲੈ।

ਭੇਡ ਚਾਲ ਵਿੱਚ ਨਾ ਪਈ ਤੂੰ ਸਿੱਖਾ
ਕੇਸਾਂ ਵਿੱਚ ਅੰਮ੍ਰਿਤ ਦਈਂ ਤੂੰ ਸਿੱਖਾ।

ਗੁਰੂ ਦੇ ਭਾਣੇ ਵਿੱਚ ਰਹੋ ਵੇ ਸਿੱਖਾ
ਮੁਲਤਾਨੀ ਲਈ ਇਹ ਕਹੋ ਵੇ ਸਿੱਖਾ।

ਰੱਖ ਸੰਭਾਲ ਕੇ ਕੇਸ ਵੇ ਸਿੱਖਾ
ਮੋਹਰ ਗੁਰੂ ਦੀ ਕੇਸ ਵੇ ਸਿੱਖਾ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ ੬੪੭੭੭੨੪੯੩੨

Leave a Reply

Your email address will not be published. Required fields are marked *