ਓਇ ਪੰਥ ਦਰਦੀਓ ਅਤੇ ਰਹਿਨਮਾਓ
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
ਗੁਰੂ ਪੰਥੀਆਂ ਨੂੰ ਕੋਈ ਰਾਹ ਦਿਖਾਓ,
ਗੁਰੂ ਦੋਖੀਆਂ ਨੂੰ ਰਸਤਿਓਂ ਦੂਰ ਭਜਾਓ।
ਗੁਰੂ ਨਾਨਕ ਨੇ ਸਿੱਧਾਂ ਨਾਲ ਤਕਰਾਰ ਬਣਾਇਆ,
ਗੁਰਬਾਣੀ ਚ ਜਿਸਦਾ ਜ਼ਿਕਰ ਹੈ ਆਇਆ।
ਸਿੱਧਾਂ ਗੁਰੂ ਜੀ ਨੂੰ ਸੀ ਸਵਾਲ ਉਠਾਇਆ,
ਤੇਰਾ ਕਵਣ ਹੈ ਗੁਰੂ ਜਿਸ ਨੂੰ ਤੂੰ ਚਾਹਿਆ।
ਗੁਰੂ ਨਾਨਕ ਜੀ ਅੱਗੋਂ ਸੀ ਖ਼ੂਬ ਫ਼ਰਮਾਇਆ,
ਅਸਾਂ ਸ਼ਬਦ ਨੂੰ ਗੁਰੂ, ਸੁਰਤ ਚੇਲਾ ਬਣਾਇਆ।
ਗੁਰੂ ਅਰਜਨ ਸ਼ਬਦ ਨੂੰ ਸੁਰਤ ਚ ਟਿਕਾਇਆ,
ਉਧਰ ਭੜਭੂੰਜੇ ਨੇ ਤਵੀ ਨੂੰ ਖ਼ੂਬ ਸੀ ਤਪਾਇਆ।
ਗੁਰਾਂ ਚੌਂਕੜਾ ਤਵੀ ਦੇ ਉੱਪਰ ਜਾ ਲਾਇਆ,
ਜਹਾਂਗੀਰ ਦਾ ਜਿਸ ਨੇ ਸੀ ਅੰਦਰ ਹਿਲਾਇਆ।
ਤਾਹੀਂਓ ਜਹਾਂਗੀਰ ਨੇ ਛੇਵੇਂ ਗੁਰਾਂ ਨਾਲ ਸੰਧੀ ਬਣਾਈ,
ਨਕੇਲ ਚੰਦੂ ਦੀ ਨੱਕ ਪਾ ਗੁਰਾਂ ਤਾਈਂ ਪਕੜਾਈ।
ਸਿੱਖਾਂ ਆਖਿਆ ਚੰਦੂ ਨੂੰ ਗਲੀਆਂ ਚ ਘਮਾਓ,
ਛਿੱਤਰ ਮਾਰ ਮਾਰ ਇਸ ਦਾ ਭੱੜਥਾ ਬਣਾਓ।
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
ਨੌਂਵੇਂ ਨਾਨਕ ਸ਼ਬਦ ਚ ਐਸੀ ਸੁਰਤ ਟਿਕਾਈ,
ਕਸ਼ਮੀਰੀ ਪੰਡਤਾਂ ਦੀ ਉਨ੍ਹਾਂ ਸੀ ਧੀਰਜ ਬਣਾਈ।
ਔਰੰਗੇ ਨੇ ਉਨ੍ਹਾਂ ਨੂੰ ਦਿੱਲੀ ਸੀ ਬਲਾਇਆ,
ਅੱਖਾਂ ਸਾਹਵੇਂ ਸਿੱਖਾਂ ਤਾਈਂ ਸ਼ਹੀਦ ਕਰਾਇਆ।
ਸਿੱਖਾਂ ਸੁਰਤ ਨੂੰ ਸ਼ਬਦ ਚ ਐਸਾ ਟਿਕਾਇਆ,
ਉਨ੍ਹਾਂ ਭਾਣਾ ਕੀ ਮੰਨਿਆ ਔਰੰਗਾ ਘਬਰਾਇਆ।
ਫਿਰ ਗੁਰੂ ਨੂੰ ਚਾਂਦਨੀ ਚੌਕ ਚ ਬਿਠਾਇਆ,
ਜਲਾਦ ਤੋਂ ਗੁਰਾਂ ਦਾ ਸੀਸ ਕਟਵਾਇਆ।
ਫਿਰ ਕਾਦਰ ਨੇ ਐਸੀ ਸੀ ਹਨੇਰੀ ਚਲਾਈ,
ਹਾਹਾਕਾਰ ਦੀ ਜੱਗ ਅੰਦਰ ਮੱਚੀ ਦੁਹਾਈ।
ਲੱਖੀ ਸ਼ਾਹ ਨੇ ਗੁਰਾਂ ਦਾ ਧੜ ਉਠਾਇਆ,
ਜੈਤੇ ਨੇ ਸੀਸ ਸੀ ਅਨੰਦਪੁਰ ਪਹੁੰਚਾਇਆ।
ਗੋਬਿੰਦ ਰਾਏ ਨੇ ਜੈਤਾ ਸੀਨੇ ਨਾਲ ਲਾਇਆ,
ਗੁਰਾਂ ਉਸ ਨੂੰ ਬੇਟਾ ਸੀ ਆਖ ਸੁਣਾਇਆ।
ਗੁਰਾਂ ਕਿਹਾ ਸਿੱਖੋ ਸੁਰਤ ਸ਼ਬਦ ਚ ਟਿਕਾਓ,
ਰੱਬੀ ਰਜ਼ਾ ਵਿੱਚ ਰਹਿ ਕੇ ਭਾਣਾ ਮਨਾਓ।
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
੧੬੯੯ ਦੀ ਵਿਸਾਖੀ ਤੇ ਗੁਰਾਂ ਦਿਵਾਨ ਸਜਾਇਆ,
ਪੰਜ ਸੀਸ ਲੈ ਗੁਰਾਂ ਨੇ ਖਾਲਸਾ ਸਜਾਇਆ।
ਸਿੱਖਾਂ ਦਾ ਤਖ਼ੱਲਸ ਉਨ੍ਹਾਂ ਸਿੰਘ ਬਣਾਇਆ,
ਖੁਦ ਦਾ ਨਾਂ ਵੀ ਗੋਬਿੰਦ ਸਿੰਘ ਰਖਵਾਇਆ।
ਚਿੱੜੀਆਂ ਤੋਂ ਉਸ ਨੇ ਸੀ ਬਾਜ਼ ਤੁੜਾਇਆ,
ਸਵਾ ਲੱਖ ਨਾਲ ਇੱਕ ਸਿੰਘ ਨੂੰ ਲੜਾਇਆ।
ਚੋਦਾਂ ਹੀ ਜੰਗਾਂ ਵਿੱਚ ਖਾਲਸਾ ਜਿਤਾਇਆ,
ਤਾਂ ਹੀ ਗੋਬਿੰਦ ਸਿੰਘ ਉਸ ਨਾਮ ਕਹਾਇਆ।
ਵਾਰੀ ਜਦ ਗੋਬਿੰਦ ਦੇ ਲਾਲਾਂ ਦੀ ਆਈ,
ਉਨ੍ਹਾਂ ਵੀ ਸਿੱਖੀ ਦੀ ਰੱਖ ਸੀ ਵਿਖਾਈ।
ਵੱਡਿਆਂ ਚਮਕੌਰ ਚ ਸ਼ਹੀਦੀ ਸੀ ਪਾਈ,
ਛੋਟਿਆਂ ਦੀ ਵਾਰੀ ਨੀਹਾਂ ਵਿੱਚ ਆਈ।
ਵਜ਼ੀਰੇ ਦੇ ਸਾਹਮਣੇ ਜੈਕਾਰਾ ਗਜਾਇਆ,
ਉਨ੍ਹਾਂ ਸ਼ਬਦ ਸੀ ਸੁਰਤ ਦੇ ਵਿੱਚ ਟਿਕਾਇਆ।
ਮਾਤਾ ਗੁਜਰੀ ਸੀ ਆਖਿਆ ਜੁਰਅਤ ਦਿਖਾਓ,
ਆਉਂਦੀਆਂ ਨਸਲਾਂ ਲਈ ਪੂਰਨੇ ਪਾ ਜਾੳ।
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
ਸਿੰਘਾਂ ਵੀ ਸ਼ਬਦ ਨੂੰ ਖੂਬ ਸੀ ਕਮਾਇਆ,
ਸੁਰਤ ਨੂੰ ਧੁਨ ਦਾ ਸੀ ਚੇਲਾ ਬਣਾਇਆ।
ਤਾਹਿਓ ਤਾਂ ਸਿੰਘਾਂ ਨੇ ਕੀਤੇ ਉਹ ਕਾਰੇ,
ਜੋ ਸਿੰਘਾਂ ਨੂੰ ਦੱਸੇ ਗੁਰਾਂ ਚੋਜ ਨਿਆਰੇ।
ਸਿੰਘਾਂ ਸੀਸ ਕਟਵਾਏ ਅਤੇ ਖੋਪਰ ਲੁਹਾਏ,
ਨਾਲ ਆਰਿਆਂ ਦੇ ਚੀਰੇ ਖੱਲ ਪੁੱਠੇ ਉਤਰਾਏ।
ਸਿੰਘਣੀਆਂ ਵੀ ਸੁਰਤ ਨੂੰ ਸ਼ਬਦ ਨਾਲ ਜੋੜਿਆ,
ਤਾਹਿਓ ਜਿਗਰੀ ਟੋਟਿਆਂ ਨੂੰ ਗਲਾ ਚ ਪਰੋ ਲਿਆ।
ਬੰਦ ਬੰਦ ਮਨੀ ਸਿੰਘ ਹੱਸ ਕੇ ਕਟਵਾਇਆ,
ਸ਼ਬਦ ਸੁਰਤ ਦਾ ਉਸ ਸੁਮੇਲ ਸੀ ਬਣਾਇਆ।
ਸੁਰਤ ਸ਼ਬਦ ਦਾ ਹੈ ਹੀ ਕਮਾਲ ਇੱਕ ਐਸਾ,
ਸਿੰਘਾਂ ਨਿਭਾਇਆ ਗੁਰਾਂ ਦੱਸਿਆ ਹੈ ਜੈਸਾ।
ਸਿੰਘ ਚਰੱਖੜੀਆਂ ਤੇ ਚੜ੍ਹੇ ਪਰ ਮੁਖ ਨਹੀ ਮੋੜਿਆ,
ਪਰ ਸੁਰਤ ਤੇ ਸ਼ਬਦ ਦਾ ਉਨ੍ਹਾਂ ਨਾਤਾ ਨਹੀਂ ਤੋੜਿਆ।
ਬੰਦਾ ਸਿੰਘ ਬਹਾਦਰ ਵਾਂਗ ਬਹਾਦਰੀ ਦਿਖਾਓ,
ਤੁਸੀਂ ਰਾਜ ਹੰਢਾਓ ਪਰ ਗੁਰ ਸ਼ਬਦ ਨਾ ਭੁਲਾਓ।
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
ਸੇਧ ਗੁਰੂ ਕੋਲ਼ੋਂ ਲੈ ਕੇ ਝੰਡਾ ਕੇਸਰੀ ਉਠਾਓ,
ਮੱਤ ਅਪਣੀ ਟਿਕਾਓ ਨਾਲੇ ਕੌਮ ਸਮਝਾਓ।
ਭੁੱਖ ਚੌਧਰ ਦੀ ਤਿਆਗੋ,
ਉਹ ਲੀਡਰੋ ਤੁਸੀ ਜਾਗੋ।
ਨਿਗਾਹਾਂ ਗੋਕਲਾਂ ਤੋ ਚੱਕੋ,
ਜ਼ਰਾ ਪੰਥ ਵੱਲ ਤੱਕੋ।
ਅਣਖ ਅਪਣੀ ਪਛਾਣੋ,
ਤਾਕਤ ਗੁਰੂ ਦੀ ਨੂੰ ਜਾਣੋ।
ਸੁਰਤ ਸ਼ਬਦ ਨਾਲ ਜੋੜੋ,
ਐਵੇਂ ਪੰਥ ਨੂੰ ਨਾ ਤੋੜੋ।
ਸੰਗਤ ਗੁਰੂ ਰੂਪ ਜਾਣੋ,
ਸੇਵਾ ਅਪਣੀ ਪਛਾਣੋ।
ਜੋੜੇ ਸੰਗਤਾਂ ਦੇ ਝਾੜੋ,
ਐਵੇਂ ਪੰਥ ਨਾ ਉਜਾੜੋ।
ਮਾਇਆ ਚੰਗੇ ਕੰਮੀ ਲਾ ਲਓ।
ਪੰਥ ਗੁਰੂ ਦਾ ਬਚਾ ਲਓ।
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
ਅੰਮ੍ਰਿਤ ਵੇਲਾ ਅਪਣਾ ਲਓ,
ਜ਼ਿੰਦਗੀ ਅਪਣੀ ਬਣਾ ਲਓ।
ਕੀਰਤਨ ਬਾਣੀ ਦਾ ਹੀ ਗਾ ਲਓ,
ਮਨ ਸ਼ਬਦ ਚ ਟਿਕਾ ਲਓ।
ਕੁੰਭ ਨਾਰੀਅਲ ਉਠਾ ਲਓ,
ਬਾਣੀ ਸਮਝ ਕੇ ਪੜਾ ਲਓ।
ਬਾਣੀ ਆਪ ਸਾਰੇ ਪੜ੍ਹੋ,
ਨਾਲੇ ਲੋਕਾਂ ਨੂੰ ਪੜਾਓ।
ਬਾਣੀ ਮਨ ਚ ਵਸਾ ਲਓ,
ਗੀਤ ਗੋਬਿੰਦ ਦੇ ਗਾ ਲਓ।
ਨਾ ਤੁਸੀ ਡੇਰਿਆਂ ਤੇ ਜਾਓ,
ਬਲਕਿ ਬਾਕੀ ਵੀ ਹਟਾਓ।
ਲਹਿਰ ਪ੍ਰਚਾਰ ਦੀ ਚਲਾ ਲਓ,
ਸੁੱਤੀ ਕੌਮ ਤਾਈਂ ਜਗਾ ਲਓ।
ਅਮਲ ਬਾਣੀ ਦਾ ਹੀ ਖਾ ਲਓ,
ਇਹੀ ਦੂਜਿਆਂ ਤਾਈਂ ਖੁਆ ਲਓ।
ਲਾਰੇ ਝੂਠੇ ਨਾ ਹੁਣ ਲਾਓ,
ਕੁਝ ਕਰਕੇ ਵਿਖਾਓ।
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ ੬੪੭੭੭੧੪੯੩੨
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
ਗੁਰੂ ਪੰਥੀਆਂ ਨੂੰ ਕੋਈ ਰਾਹ ਦਿਖਾਓ,
ਗੁਰੂ ਦੋਖੀਆਂ ਨੂੰ ਰਸਤਿਓਂ ਦੂਰ ਭਜਾਓ।
ਗੁਰੂ ਨਾਨਕ ਨੇ ਸਿੱਧਾਂ ਨਾਲ ਤਕਰਾਰ ਬਣਾਇਆ,
ਗੁਰਬਾਣੀ ਚ ਜਿਸਦਾ ਜ਼ਿਕਰ ਹੈ ਆਇਆ।
ਸਿੱਧਾਂ ਗੁਰੂ ਜੀ ਨੂੰ ਸੀ ਸਵਾਲ ਉਠਾਇਆ,
ਤੇਰਾ ਕਵਣ ਹੈ ਗੁਰੂ ਜਿਸ ਨੂੰ ਤੂੰ ਚਾਹਿਆ।
ਗੁਰੂ ਨਾਨਕ ਜੀ ਅੱਗੋਂ ਸੀ ਖ਼ੂਬ ਫ਼ਰਮਾਇਆ,
ਅਸਾਂ ਸ਼ਬਦ ਨੂੰ ਗੁਰੂ, ਸੁਰਤ ਚੇਲਾ ਬਣਾਇਆ।
ਗੁਰੂ ਅਰਜਨ ਸ਼ਬਦ ਨੂੰ ਸੁਰਤ ਚ ਟਿਕਾਇਆ,
ਉਧਰ ਭੜਭੂੰਜੇ ਨੇ ਤਵੀ ਨੂੰ ਖ਼ੂਬ ਸੀ ਤਪਾਇਆ।
ਗੁਰਾਂ ਚੌਂਕੜਾ ਤਵੀ ਦੇ ਉੱਪਰ ਜਾ ਲਾਇਆ,
ਜਹਾਂਗੀਰ ਦਾ ਜਿਸ ਨੇ ਸੀ ਅੰਦਰ ਹਿਲਾਇਆ।
ਤਾਹੀਂਓ ਜਹਾਂਗੀਰ ਨੇ ਛੇਵੇਂ ਗੁਰਾਂ ਨਾਲ ਸੰਧੀ ਬਣਾਈ,
ਨਕੇਲ ਚੰਦੂ ਦੀ ਨੱਕ ਪਾ ਗੁਰਾਂ ਤਾਈਂ ਪਕੜਾਈ।
ਸਿੱਖਾਂ ਆਖਿਆ ਚੰਦੂ ਨੂੰ ਗਲੀਆਂ ਚ ਘਮਾਓ,
ਛਿੱਤਰ ਮਾਰ ਮਾਰ ਇਸ ਦਾ ਭੱੜਥਾ ਬਣਾਓ।
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
ਨੌਂਵੇਂ ਨਾਨਕ ਸ਼ਬਦ ਚ ਐਸੀ ਸੁਰਤ ਟਿਕਾਈ,
ਕਸ਼ਮੀਰੀ ਪੰਡਤਾਂ ਦੀ ਉਨ੍ਹਾਂ ਸੀ ਧੀਰਜ ਬਣਾਈ।
ਔਰੰਗੇ ਨੇ ਉਨ੍ਹਾਂ ਨੂੰ ਦਿੱਲੀ ਸੀ ਬਲਾਇਆ,
ਅੱਖਾਂ ਸਾਹਵੇਂ ਸਿੱਖਾਂ ਤਾਈਂ ਸ਼ਹੀਦ ਕਰਾਇਆ।
ਸਿੱਖਾਂ ਸੁਰਤ ਨੂੰ ਸ਼ਬਦ ਚ ਐਸਾ ਟਿਕਾਇਆ,
ਉਨ੍ਹਾਂ ਭਾਣਾ ਕੀ ਮੰਨਿਆ ਔਰੰਗਾ ਘਬਰਾਇਆ।
ਫਿਰ ਗੁਰੂ ਨੂੰ ਚਾਂਦਨੀ ਚੌਕ ਚ ਬਿਠਾਇਆ,
ਜਲਾਦ ਤੋਂ ਗੁਰਾਂ ਦਾ ਸੀਸ ਕਟਵਾਇਆ।
ਫਿਰ ਕਾਦਰ ਨੇ ਐਸੀ ਸੀ ਹਨੇਰੀ ਚਲਾਈ,
ਹਾਹਾਕਾਰ ਦੀ ਜੱਗ ਅੰਦਰ ਮੱਚੀ ਦੁਹਾਈ।
ਲੱਖੀ ਸ਼ਾਹ ਨੇ ਗੁਰਾਂ ਦਾ ਧੜ ਉਠਾਇਆ,
ਜੈਤੇ ਨੇ ਸੀਸ ਸੀ ਅਨੰਦਪੁਰ ਪਹੁੰਚਾਇਆ।
ਗੋਬਿੰਦ ਰਾਏ ਨੇ ਜੈਤਾ ਸੀਨੇ ਨਾਲ ਲਾਇਆ,
ਗੁਰਾਂ ਉਸ ਨੂੰ ਬੇਟਾ ਸੀ ਆਖ ਸੁਣਾਇਆ।
ਗੁਰਾਂ ਕਿਹਾ ਸਿੱਖੋ ਸੁਰਤ ਸ਼ਬਦ ਚ ਟਿਕਾਓ,
ਰੱਬੀ ਰਜ਼ਾ ਵਿੱਚ ਰਹਿ ਕੇ ਭਾਣਾ ਮਨਾਓ।
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
੧੬੯੯ ਦੀ ਵਿਸਾਖੀ ਤੇ ਗੁਰਾਂ ਦਿਵਾਨ ਸਜਾਇਆ,
ਪੰਜ ਸੀਸ ਲੈ ਗੁਰਾਂ ਨੇ ਖਾਲਸਾ ਸਜਾਇਆ।
ਸਿੱਖਾਂ ਦਾ ਤਖ਼ੱਲਸ ਉਨ੍ਹਾਂ ਸਿੰਘ ਬਣਾਇਆ,
ਖੁਦ ਦਾ ਨਾਂ ਵੀ ਗੋਬਿੰਦ ਸਿੰਘ ਰਖਵਾਇਆ।
ਚਿੱੜੀਆਂ ਤੋਂ ਉਸ ਨੇ ਸੀ ਬਾਜ਼ ਤੁੜਾਇਆ,
ਸਵਾ ਲੱਖ ਨਾਲ ਇੱਕ ਸਿੰਘ ਨੂੰ ਲੜਾਇਆ।
ਚੋਦਾਂ ਹੀ ਜੰਗਾਂ ਵਿੱਚ ਖਾਲਸਾ ਜਿਤਾਇਆ,
ਤਾਂ ਹੀ ਗੋਬਿੰਦ ਸਿੰਘ ਉਸ ਨਾਮ ਕਹਾਇਆ।
ਵਾਰੀ ਜਦ ਗੋਬਿੰਦ ਦੇ ਲਾਲਾਂ ਦੀ ਆਈ,
ਉਨ੍ਹਾਂ ਵੀ ਸਿੱਖੀ ਦੀ ਰੱਖ ਸੀ ਵਿਖਾਈ।
ਵੱਡਿਆਂ ਚਮਕੌਰ ਚ ਸ਼ਹੀਦੀ ਸੀ ਪਾਈ,
ਛੋਟਿਆਂ ਦੀ ਵਾਰੀ ਨੀਹਾਂ ਵਿੱਚ ਆਈ।
ਵਜ਼ੀਰੇ ਦੇ ਸਾਹਮਣੇ ਜੈਕਾਰਾ ਗਜਾਇਆ,
ਉਨ੍ਹਾਂ ਸ਼ਬਦ ਸੀ ਸੁਰਤ ਦੇ ਵਿੱਚ ਟਿਕਾਇਆ।
ਮਾਤਾ ਗੁਜਰੀ ਸੀ ਆਖਿਆ ਜੁਰਅਤ ਦਿਖਾਓ,
ਆਉਂਦੀਆਂ ਨਸਲਾਂ ਲਈ ਪੂਰਨੇ ਪਾ ਜਾੳ।
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
ਸਿੰਘਾਂ ਵੀ ਸ਼ਬਦ ਨੂੰ ਖੂਬ ਸੀ ਕਮਾਇਆ,
ਸੁਰਤ ਨੂੰ ਧੁਨ ਦਾ ਸੀ ਚੇਲਾ ਬਣਾਇਆ।
ਤਾਹਿਓ ਤਾਂ ਸਿੰਘਾਂ ਨੇ ਕੀਤੇ ਉਹ ਕਾਰੇ,
ਜੋ ਸਿੰਘਾਂ ਨੂੰ ਦੱਸੇ ਗੁਰਾਂ ਚੋਜ ਨਿਆਰੇ।
ਸਿੰਘਾਂ ਸੀਸ ਕਟਵਾਏ ਅਤੇ ਖੋਪਰ ਲੁਹਾਏ,
ਨਾਲ ਆਰਿਆਂ ਦੇ ਚੀਰੇ ਖੱਲ ਪੁੱਠੇ ਉਤਰਾਏ।
ਸਿੰਘਣੀਆਂ ਵੀ ਸੁਰਤ ਨੂੰ ਸ਼ਬਦ ਨਾਲ ਜੋੜਿਆ,
ਤਾਹਿਓ ਜਿਗਰੀ ਟੋਟਿਆਂ ਨੂੰ ਗਲਾ ਚ ਪਰੋ ਲਿਆ।
ਬੰਦ ਬੰਦ ਮਨੀ ਸਿੰਘ ਹੱਸ ਕੇ ਕਟਵਾਇਆ,
ਸ਼ਬਦ ਸੁਰਤ ਦਾ ਉਸ ਸੁਮੇਲ ਸੀ ਬਣਾਇਆ।
ਸੁਰਤ ਸ਼ਬਦ ਦਾ ਹੈ ਹੀ ਕਮਾਲ ਇੱਕ ਐਸਾ,
ਸਿੰਘਾਂ ਨਿਭਾਇਆ ਗੁਰਾਂ ਦੱਸਿਆ ਹੈ ਜੈਸਾ।
ਸਿੰਘ ਚਰੱਖੜੀਆਂ ਤੇ ਚੜ੍ਹੇ ਪਰ ਮੁਖ ਨਹੀ ਮੋੜਿਆ,
ਪਰ ਸੁਰਤ ਤੇ ਸ਼ਬਦ ਦਾ ਉਨ੍ਹਾਂ ਨਾਤਾ ਨਹੀਂ ਤੋੜਿਆ।
ਬੰਦਾ ਸਿੰਘ ਬਹਾਦਰ ਵਾਂਗ ਬਹਾਦਰੀ ਦਿਖਾਓ,
ਤੁਸੀਂ ਰਾਜ ਹੰਢਾਓ ਪਰ ਗੁਰ ਸ਼ਬਦ ਨਾ ਭੁਲਾਓ।
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
ਸੇਧ ਗੁਰੂ ਕੋਲ਼ੋਂ ਲੈ ਕੇ ਝੰਡਾ ਕੇਸਰੀ ਉਠਾਓ,
ਮੱਤ ਅਪਣੀ ਟਿਕਾਓ ਨਾਲੇ ਕੌਮ ਸਮਝਾਓ।
ਭੁੱਖ ਚੌਧਰ ਦੀ ਤਿਆਗੋ,
ਉਹ ਲੀਡਰੋ ਤੁਸੀ ਜਾਗੋ।
ਨਿਗਾਹਾਂ ਗੋਕਲਾਂ ਤੋ ਚੱਕੋ,
ਜ਼ਰਾ ਪੰਥ ਵੱਲ ਤੱਕੋ।
ਅਣਖ ਅਪਣੀ ਪਛਾਣੋ,
ਤਾਕਤ ਗੁਰੂ ਦੀ ਨੂੰ ਜਾਣੋ।
ਸੁਰਤ ਸ਼ਬਦ ਨਾਲ ਜੋੜੋ,
ਐਵੇਂ ਪੰਥ ਨੂੰ ਨਾ ਤੋੜੋ।
ਸੰਗਤ ਗੁਰੂ ਰੂਪ ਜਾਣੋ,
ਸੇਵਾ ਅਪਣੀ ਪਛਾਣੋ।
ਜੋੜੇ ਸੰਗਤਾਂ ਦੇ ਝਾੜੋ,
ਐਵੇਂ ਪੰਥ ਨਾ ਉਜਾੜੋ।
ਮਾਇਆ ਚੰਗੇ ਕੰਮੀ ਲਾ ਲਓ।
ਪੰਥ ਗੁਰੂ ਦਾ ਬਚਾ ਲਓ।
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
ਅੰਮ੍ਰਿਤ ਵੇਲਾ ਅਪਣਾ ਲਓ,
ਜ਼ਿੰਦਗੀ ਅਪਣੀ ਬਣਾ ਲਓ।
ਕੀਰਤਨ ਬਾਣੀ ਦਾ ਹੀ ਗਾ ਲਓ,
ਮਨ ਸ਼ਬਦ ਚ ਟਿਕਾ ਲਓ।
ਕੁੰਭ ਨਾਰੀਅਲ ਉਠਾ ਲਓ,
ਬਾਣੀ ਸਮਝ ਕੇ ਪੜਾ ਲਓ।
ਬਾਣੀ ਆਪ ਸਾਰੇ ਪੜ੍ਹੋ,
ਨਾਲੇ ਲੋਕਾਂ ਨੂੰ ਪੜਾਓ।
ਬਾਣੀ ਮਨ ਚ ਵਸਾ ਲਓ,
ਗੀਤ ਗੋਬਿੰਦ ਦੇ ਗਾ ਲਓ।
ਨਾ ਤੁਸੀ ਡੇਰਿਆਂ ਤੇ ਜਾਓ,
ਬਲਕਿ ਬਾਕੀ ਵੀ ਹਟਾਓ।
ਲਹਿਰ ਪ੍ਰਚਾਰ ਦੀ ਚਲਾ ਲਓ,
ਸੁੱਤੀ ਕੌਮ ਤਾਈਂ ਜਗਾ ਲਓ।
ਅਮਲ ਬਾਣੀ ਦਾ ਹੀ ਖਾ ਲਓ,
ਇਹੀ ਦੂਜਿਆਂ ਤਾਈਂ ਖੁਆ ਲਓ।
ਲਾਰੇ ਝੂਠੇ ਨਾ ਹੁਣ ਲਾਓ,
ਕੁਝ ਕਰਕੇ ਵਿਖਾਓ।
ਓਇ ਪੰਥ ਦਰਦੀਓ ਅਤੇ ਰਹਿਨਮਾਓ,
ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ ੬੪੭੭੭੧੪੯੩੨