• Poems

    ਮੋਹਰ ਗੁਰੂ ਦੀ ਕੇਸ

    ਰੱਖ ਸੰਭਾਲ਼ ਕੇ ਕੇਸ ਵੇ ਸਿੱਖਾਮੋਹਰ ਗੁਰੂ ਦੀ ਕੇਸ ਵੇ ਸਿੱਖਾ। ਨਿਸ਼ਾਨੀ ਧਰਮੀ ਦੀ ਹੈ ਸੀ ਕੇਸਪੜ੍ਹ ਇਤਿਹਾਸ ਕਈ ਮਿਲਣਗੇ ਕੇਸ। ਗੁਰਾਂ ਨੇ ਇਸ ਦੀ ਕਦਰ ਹੈ ਜਾਣੀਤਾਂ ਹੀ ਮੋਹਰ ਇਸ ਆਖ ਵਿਖਾਣੀ। ਸਿੱਖਾ ਦੇਖੀਂ ਭੁੱਲ ਨਾ ਜਾਈਂਕੇਸਾਂ ਦੀ ਨਾ ਕਦਰ ਗਵਾਈਂ। ਭਾਈ ਨੰਦ ਲਾਲ ਇਸ ਹੀਰੇ ਦੱਸਿਆਤਾਂ ਹੀ ਗੁਰਾਂ ਦੇ ਮਨ ਉਹ ਵੱਸਿਆ। ਪੀਰ ਬੁੱਧੂ ਸ਼ਾਹ ਤੋਂ ਪੁੱਛ ਕੇ ਵੇਖਪੁੱਤ ਚਾਰ ਵਾਰ ਕੇ ਲਏ ਸੀ ਕੇਸ। ਤਾਰੂ ਸਿੰਘ ਇਹਦੀ ਕਦਰ ਪਛਾਣੀਖੋਪੜ ਲੁਹਾਇਆ ਪੜ੍ਹ ਕੇ ਬਾਣੀ। ਸਾਂਭਣ ਲਈ ਜੇ ਗੁਰ ਦਿੱਤਾ ਕੰਘਾ ਫਿਰ ਕੇਸ ਕੱਟਣ ਦਾ ਲਏਂ ਕਿਉਂ ਪੰਗਾ। ਕੰਘਾ ਕਰਕੇ ਦਸਤਾਰ ਸਜਾ ਲੈਗੁਰੂ ਦੀ ਲਾਡਲੀ ਫ਼ੌਜ ਕਹਾ ਲੈ। ਭੇਡ ਚਾਲ ਵਿੱਚ ਨਾ ਪਈ ਤੂੰ ਸਿੱਖਾਕੇਸਾਂ ਵਿੱਚ ਅੰਮ੍ਰਿਤ ਦਈਂ ਤੂੰ…

  • Poems

    ਓਇ ਪੰਥ ਦਰਦੀਓ ਅਤੇ ਰਹਿਨਮਾਓ

    ਓਇ ਪੰਥ ਦਰਦੀਓ ਅਤੇ ਰਹਿਨਮਾਓ, ਸੁਰਤ ਅਪਣੀ ਤੁਸੀ ਗੁਰ ਸ਼ਬਦ ਚ ਟਿਕਾਓ। ਗੁਰੂ ਪੰਥੀਆਂ ਨੂੰ ਕੋਈ ਰਾਹ ਦਿਖਾਓ, ਗੁਰੂ ਦੋਖੀਆਂ ਨੂੰ ਰਸਤਿਓਂ ਦੂਰ ਭਜਾਓ। ਗੁਰੂ ਨਾਨਕ ਨੇ ਸਿੱਧਾਂ ਨਾਲ ਤਕਰਾਰ ਬਣਾਇਆ, ਗੁਰਬਾਣੀ ਚ ਜਿਸਦਾ ਜ਼ਿਕਰ ਹੈ ਆਇਆ। ਸਿੱਧਾਂ ਗੁਰੂ ਜੀ ਨੂੰ ਸੀ ਸਵਾਲ ਉਠਾਇਆ, ਤੇਰਾ ਕਵਣ ਹੈ ਗੁਰੂ ਜਿਸ ਨੂੰ ਤੂੰ ਚਾਹਿਆ। ਗੁਰੂ ਨਾਨਕ ਜੀ ਅੱਗੋਂ ਸੀ ਖ਼ੂਬ ਫ਼ਰਮਾਇਆ, ਅਸਾਂ ਸ਼ਬਦ ਨੂੰ ਗੁਰੂ, ਸੁਰਤ ਚੇਲਾ ਬਣਾਇਆ। ਗੁਰੂ ਅਰਜਨ ਸ਼ਬਦ ਨੂੰ ਸੁਰਤ ਚ ਟਿਕਾਇਆ,ਉਧਰ ਭੜਭੂੰਜੇ ਨੇ ਤਵੀ ਨੂੰ ਖ਼ੂਬ ਸੀ ਤਪਾਇਆ। ਗੁਰਾਂ ਚੌਂਕੜਾ ਤਵੀ ਦੇ ਉੱਪਰ ਜਾ ਲਾਇਆ, ਜਹਾਂਗੀਰ ਦਾ ਜਿਸ ਨੇ ਸੀ ਅੰਦਰ ਹਿਲਾਇਆ। ਤਾਹੀਂਓ ਜਹਾਂਗੀਰ ਨੇ ਛੇਵੇਂ ਗੁਰਾਂ ਨਾਲ ਸੰਧੀ ਬਣਾਈ, ਨਕੇਲ ਚੰਦੂ ਦੀ ਨੱਕ ਪਾ ਗੁਰਾਂ ਤਾਈਂ ਪਕੜਾਈ।…