ਨਵਾਂ ਸਾਲ (2024)
ਨਵਾਂ ਸਾਲ ਹੈ ਆਇਆ, ਆਉ ਖੁਸ਼ੀਆਂ ਨਾਲ ਮਨਾਈਏ।
ਫੇਸ ਬੁੱਕ ਦੇ ਉੱਤੇ ਯਾਰੋ, ਤਰਥੱਲੀ ਸਭ ਮਚਾਈਏ।
ਬੀਤੇ ਸਾਲ ਵਿੱਚ ਸੋਚੋ ਯਾਰੋ, ਕੀਤੀਆਂ ਕੀ ਕਮਾਈਆਂ?
ਕਿਥੇ ਬੋਲਿਆ ਸੱਚ ਹੈ ਯਾਰੋ, ਕੀਤੀਆਂ ਕਿੱਥੇ ਚਤੁਰਾਈਆਂ?
ਕਿਸੇ ਦਾ ਭਲਾ ਕਮਾਇਆ ਹੈ,ਜਾਂ ਲੁੱਟ ਕੇ ਹੀ ਹੈ ਫਿਰ ਖਾਇਆ?
ਹਿਸਾਬ ਜਰਾਂ ਹੁਣ ਬੈਠ ਕੇ ਲਾਈਏ, ਕੀ ਖੱਟਿਆ ਕੀ ਕਮਾਇਆ?
ਬੰਦਾ ਤੈਨੂੰ ਜਿਸ ਬਣਾਇਆ, ਕੀ ਚਿੱਤ ਵਿੱਚ ਉਸ ਵਸਾਇਐ?
ਸੋਚ ਹਾਂ ਭਲਾ ਲੋਕਾਈ ਖਾਤਰ, ਕੀ, ਤੂੰ ਫਰਜ਼ ਨਿਭਾਇਐ?
ਛੱਡੋ ਪਿਛਲੀਆਂ ਬਾਤਾਂ ਯਾਰੋ, ਅੱਗੋਂ ਵਾਹਦਾ ਇਹ ਨਿਭਾਈਏ।
ਗੁਰਬਾਣੀ ਇਸੁ ਜਗ ਮਹਿ ਚਾਨਣੁ, ਇਸ ਦੇ ਤਾਈਂ ਅਪਣਾਈਏ।
ਹੱਥੀਂ ਕਿਰਤ ਕਮਾਈ ਕਰਕੇ ਕੇ, ਵੰਡ ਕੇ ਆਪਾਂ ਖਾਈਏ।
ਰੱਬੀ ਹੁਕਮ ਕਮਾ ਕੇ ਆਪਾਂ, ਸਚਿਆਰ ਸਭੇ ਬਣ ਜਾਈਏ।
ਨਵਾਂ ਸਾਲ ਹੈ ਆਇਆ ਆਉ ਖੁਸ਼ੀਆਂ ਨਾਲ ਮਨਾਈਏ।
ਮੁਲਤਾਨੀ ਆਉ ਰਲ-ਮਿਲ ਆਪਾਂ, ਗੀਤ ਗੋਬਿੰਦੇ ਗਾਈਏ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ- ੬੪੭੭੭੧੪੯੩੨