ਵਾਹ ਵਾਹ ਗੋਬਿੰਦ ਸਿੰਘ
ਵਾਹ ਵਾਹ ਗੋਬਿੰਦ ਸਿੰਘ
ਵਾਹ ਵਾਹ ਗੋਬਿੰਦ ਸਿੰਘ, ਕਿਆ ਤੇਰਾ ਜੇਰਾ।
ਪੁੱਤ ਸ਼ਹੀਦ ਕਰਾ ਕੇ, ਕਹਿੰਦਾ ਸ਼ੁਕਰ ਹੈ ਤੇਰਾ।
ਕਿਹਾ ਦੂਜੀ ਕਿਸ਼ਤ ਉਤਾਰ ਤੀ, ਜੋ ਕਰਜ਼ ਸੀ ਤੇਰਾ।
ਰੱਖ ਟਿੰਡ ਸਿਰ੍ਹਾਣੇ ਸੌ ਗਿਆ, ਕਿਹਾ ਸ਼ੁਕਰ ਹੈ ਤੇਰਾ।
ਮਾਹੀਆ ਕਹਿੰਦਾ ਗੁਰੂ ਜੀ, ਪ੍ਰਵਾਰ ਨਹੀਂ ਬਚਿਆ ਤੇਰਾ।
ਗੁਰਾਂ ਕਿਹਾ! ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ।
ਸਹਿਜੇ ਤੁਸਾਂ ਨੇ ਆਖਿਆ, ਰਾਜ ਗਿਆ ਮੁਗਲਾ ਤੇਰਾ।
ਤੁਸਾਂ ਉਖਾੜ ਦਿੱਤੀ ਜੜ੍ਹ ਮੁਗਲ ਦੀ, ਇਹ ਤੇਰਾ ਜੇਰਾ।
ਤੂੰ ਮੱਲੜ ਸੋਢੀ ਪਹੁੰਚਿਆ, ਆਇਆ ਖਾਲਸਾ ਤੇਰਾ।
ਉਹ ਲਿਖ ਬੇਦਾਵਾ ਚੱਲਿਆ, ਜੰਗ ਲਾਇਆ ਡੇਰਾ।
ਜੋ ਜਾਨ ਬਚਾ ਸੀ ਚੱਲਿਆ, ਮੌਤ ਪਾਇਆ ਘੇਰਾ।
ਭਾਗੋ ਜਦ ਸੀ ਵੰਗਾਰਿਆ, ਮੁੜਿਆ ਖਾਲਸਾ ਤੇਰਾ।
ਬੇਦਾਵਾ ਤੈਥੋਂ ਪੜਵਾ ਗਿਆ, ਇਹ ਖਾਲਸਾ ਤੇਰਾ।
ਵਾਹ ਵਾਹ ਗੋਬਿੰਦ ਸਿੰਘ, ਕਿਆ ਤੇਰਾ ਜੇਰਾ।
ਬਲਵਿੰਦਰ ਸਿੰਘ ਮੁਲਤਾਨੀ