ਰਿਸ਼ਤੇ ਅਪਨਾਈਏ
ਦੋ ਅੱਖਰ ਸਭ ਰਿਸ਼ਤੇ ਖਾਹ ਗਏ
ਜਦ ਤੋਂ ਅੰਟੀ ਅੰਕਲ ਆ ਗਏ।
ਮਾਤਾ ਤੋਂ ਫਿਰ ਬਣ ਗਿਆ ਮੰਮਾ
ਪਿਤਾ ਤੋਂ ਬਣਿਆ ਡੈਡ ਨਿਕੰਮਾ।
ਭੂਆ ਜੇ ਨਾ ਨਜ਼ਰੀਂ ਆਏ
ਫੁੱਫੜ ਕਿੱਥੋਂ ਭਾਲਣ ਜਾਏ।
ਤਾਇਆ ਚਾਚਾ ਰਹਿਆ ਨਾ ਭਾਈ
ਤਾਈ ਚਾਚੀ ਫਿਰ ਕਿੱਥੇ ਆਈ।
ਅੰਟੀ ਮਾਮੀ ਮਾਸੀ ਬਣ ਗਏ
ਮਾਮਾ ਮਾਸੜ ਅੰਕਲ ਖਾ ਗਏ।
ਭੈਣ ਵੀ ਦੀਦੀ ਬਣ ਗਈ ਅੱਜ
ਭਾਈਆ ਕਿੱਥੋਂ ਲਭ ਲਓ ਅੱਜ?
ਦਾਦੀ ਬਣ ਗਈ ਵੱਡੀ ਮੰਮੀ
ਦਾਦੇ ਦੀ ਫਿਰ ਦਾਲ ਨਾ ਜੰਮੀ।
ਸਿੱਧੇ ਰਸਤੇ ਮੁੜ ਕੇ ਆਈਏ
ਖੁਸ਼ੀ ਗੁਰੂ ਦੀ ਤਾਂ ਹੀ ਪਾਈਏ।
ਗੁਰਬਾਣੀ ਲੜ ਜੇ ਬੱਚੇ ਲਾਉਣੇ
ਸਭ ਰਿਸ਼ਤੇ ਫਿਰ ਪੈਣੇ ਸਮਝਾਉਣੇ।
ਦੇਖੋ ਇਸ ਵਿੱਚ ਢਿੱਲ ਨਾ ਲਾਈਏ
ਅਕਲ ਟਿਕਣੇ ਆਪਣੀ ਲਿਆਈਏ।
ਮੁਲਤਾਨੀ ਆਪਾਂ ਧੋਖਾ ਖਾ ਗਏ
ਦੋ ਅੱਖਰ ਸਭ ਰਿਸ਼ਤੇ ਖਾ ਗਏ।
ਅੰਟੀ ਅੰਕਲ ਆਉ ਭਜਾਈਏ
ਰਿਸ਼ਤੇ ਸਭੇ ਫਿਰ ਅਪਨਾਈਏ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ – ੬੪੭੭੭੧੪੯੩੨
ਜਦ ਤੋਂ ਅੰਟੀ ਅੰਕਲ ਆ ਗਏ।
ਮਾਤਾ ਤੋਂ ਫਿਰ ਬਣ ਗਿਆ ਮੰਮਾ
ਪਿਤਾ ਤੋਂ ਬਣਿਆ ਡੈਡ ਨਿਕੰਮਾ।
ਭੂਆ ਜੇ ਨਾ ਨਜ਼ਰੀਂ ਆਏ
ਫੁੱਫੜ ਕਿੱਥੋਂ ਭਾਲਣ ਜਾਏ।
ਤਾਇਆ ਚਾਚਾ ਰਹਿਆ ਨਾ ਭਾਈ
ਤਾਈ ਚਾਚੀ ਫਿਰ ਕਿੱਥੇ ਆਈ।
ਅੰਟੀ ਮਾਮੀ ਮਾਸੀ ਬਣ ਗਏ
ਮਾਮਾ ਮਾਸੜ ਅੰਕਲ ਖਾ ਗਏ।
ਭੈਣ ਵੀ ਦੀਦੀ ਬਣ ਗਈ ਅੱਜ
ਭਾਈਆ ਕਿੱਥੋਂ ਲਭ ਲਓ ਅੱਜ?
ਦਾਦੀ ਬਣ ਗਈ ਵੱਡੀ ਮੰਮੀ
ਦਾਦੇ ਦੀ ਫਿਰ ਦਾਲ ਨਾ ਜੰਮੀ।
ਸਿੱਧੇ ਰਸਤੇ ਮੁੜ ਕੇ ਆਈਏ
ਖੁਸ਼ੀ ਗੁਰੂ ਦੀ ਤਾਂ ਹੀ ਪਾਈਏ।
ਗੁਰਬਾਣੀ ਲੜ ਜੇ ਬੱਚੇ ਲਾਉਣੇ
ਸਭ ਰਿਸ਼ਤੇ ਫਿਰ ਪੈਣੇ ਸਮਝਾਉਣੇ।
ਦੇਖੋ ਇਸ ਵਿੱਚ ਢਿੱਲ ਨਾ ਲਾਈਏ
ਅਕਲ ਟਿਕਣੇ ਆਪਣੀ ਲਿਆਈਏ।
ਮੁਲਤਾਨੀ ਆਪਾਂ ਧੋਖਾ ਖਾ ਗਏ
ਦੋ ਅੱਖਰ ਸਭ ਰਿਸ਼ਤੇ ਖਾ ਗਏ।
ਅੰਟੀ ਅੰਕਲ ਆਉ ਭਜਾਈਏ
ਰਿਸ਼ਤੇ ਸਭੇ ਫਿਰ ਅਪਨਾਈਏ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ – ੬੪੭੭੭੧੪੯੩੨