ਗੁਰੂ ਨਾਨਕ ਦੇਵ ਜੀ
ਗੁਰੂ ਨਾਨਕ ਦੇਵ ਜੀ ਦੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਜਨਤਾ ਉੱਤੇ ਜੋ ਜ਼ੁਲਮ ਹੋ ਰਹੇ ਸਨ ਉਸ ਨੂੰ ਠੱਲ੍ਹ ਪਾਉਣ ਲਈ ਪ੍ਰਭੂ ਨੇ ਭਗਤੀ ਲਹਿਰ ਸ਼ੁਰੂ ਕੀਤੀ ਜਿਸ ਨਾਲ ਜਨਤਾ ਵਿੱਚ ਕੁਝ ਜਾਗਰਤੀ ਆਈ ਪਰ ਅਜੇ ਵੀ ਜਨਤਾ ਅਗਿਆਨਤਾ ਦੇ ਅੰਧੇਰੇ ਵਿੱਚ ਡੁੱਬੀ ਪਈ ਸੀ। ਰਜਵਾੜੇ ਸ਼ਕਤੀ ਦੇ ਜ਼ੋਰ ਨਾਲ ਅਤੇ ਧਰਮ ਦੇ ਠੇਕੇਦਾਰ ਭੋਲ਼ੀ ਭਾਲੀ ਜਨਤਾ ਨੂੰ ਭਰਮਾਂ ਵਹਿਮਾਂ ਵਿੱਚ ਉਲਝਾ ਕੇ ਬੁਰੀ ਤਰ੍ਹਾਂ ਲੁੱਟ ਰਹੇ ਸਨ। ਇਸ ਹਨੇਰੇ ਨੂੰ ਚਾਨਣ ਦਿਖਾਉਣ ਲਈ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਜਿਸ ਨੂੰ ਭੱਟ ਕੀਰਤ ਜੀ ਨੇ ਲਿਖਿਆ ਹੈ ਕਿ ਪ੍ਰਮਾਤਮਾ ਆਪ ਗੁਰੂ ਨਾਨਕ ਦੇ ਰੂਪ ਵਿੱਚ ਜਗਤ ਵਿੱਚ ਆਇਆ ਹੈ “ ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ।”(ਪੰਨਾ-੧੩੯੬)। ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਬਿਆਨਿਆ ਹੈ “ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।”
ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਜ਼ਿਲ੍ਹਾ ਸ਼ੇਖੂਪੁਰਾ, ਪੰਜਾਬ, ਪਾਕਿਸਤਾਨ ਵਿੱਚ ਪਿਤਾ ਕਲਿਆਣ ਦਾਸ (ਮਹਿਤਾ ਕਾਲੂ) ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ੧੫ ਅਪ੍ਰੈਲ ੧੪੬੯ ਈਸਵੀ ਨੂੰ ਹੋਇਆ ਸੀ। ਗੁਰੂ ਸਾਹਿਬ ਜੀ ਦੀ ਇੱਕ ਭੈਣ ਬੇਬੇ ਨਾਨਕੀ ਜੀ ਸਨ। ਜੋ ਆਪ ਜੀ ਤੋਂ ਵੱਡੇ ਸਨ। ਆਪ ਜੀ ਦੇ ਪਿਤਾ ਤਲਵੰਡੀ ਪਿੰਡ ਦੇ ਜ਼ਿਮੀਂਦਾਰ ਰਾਏ ਬੁਲਾਰ ਕੋਲ ਪਟਵਾਰੀ ਦੀ ਨੌਕਰੀ ਕਰਦੇ ਸਨ। ਗੁਰੂ ਜੀ ਨੂੰ ਸੱਤ ਸਾਲ ਦੀ ਉਮਰ ਵਿੱਚ ਗੋਪਾਲ ਦਾਸ ਪਾਂਧੇ ਕੋਲ ਪੜਨੇ ਪਾਇਆ। ਫਿਰ ਸੰਸਕ੍ਰਿਤ ਪੰਡਤ ਬ੍ਰਿਜ ਲਾਲ ਅਤੇ ੧੩ ਸਾਲ ਦੀ ਉਮਰ ਵਿੱਚ ਫਾਰਸੀ ਸਿੱਖਣ ਲਈ ਮੌਲਵੀ ਕੁਤਬ-ਦੀਨ ਕੋਲ ਪਾਇਆ । ਗੁਰੂ ਸਾਹਿਬ ਨੂੰ ਜਦ ਫੱਟੀ ਉੱਪਰ ਲਿਖਾਈ ਕਰਨ ਲਈ ਅਧਿਆਪਕ ਨੇ ਕਿਹਾ ਤਾਂ ਜੋ ਉਨ੍ਹਾਂ ਫੱਟੀ ਤੇ ਲਿਖਿਆ ਉਸ ਨੂੰ ਪੜ੍ਹ ਕੇ ਉਨ੍ਹਾਂ ਦੇ ਉਸਤਾਦ ਹੈਰਾਨ ਰਹਿ ਗਏ ਅਤੇ ਉਨ੍ਹਾਂ ਕਲਿਆਣ ਦਾਸ ਜੀ ਨੂੰ ਕਿਹਾ ਇਹ ਪੜਨ ਨਹੀ ਬਲਕਿ ਸਾਨੂੰ ਪੜਾਉਣ ਆਇਆ ਹੈ। ਇਸੇ ਲਿਖਤ ਨੂੰ ਗੁਰੂ ਗ੍ਰੰਥ ਸਾਹਿਬ ਅੰਦਰ ਪੱਟੀ ਲਿਖੀਂ ਦੇ ਸਿਰਲੇਖ ਹੇਠ ਗੁਰੂ ਅਰਜਨ ਦੇਵ ਜੀ ਨੇ ਦਰਜ ਕਰ ਦਿੱਤਾ।
ਜਨੇਊ ਦੀ ਰਸਮ – ਬ੍ਰਾਹਮਣੀ ਰੀਤੀ ਰਿਵਾਜ ਅਨੁਸਾਰ ਗੁਰੂ ਨਾਨਕ ਸਾਹਿਬ ਜਦ ਦਸ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਜਨੇਊ ਪਾਉਣ ਦੀ ਤਿਆਰੀ ਹੋਣ ਲੱਗੀ। ਗੁਰੂ ਸਾਹਿਬ ਸਭ ਕੁਝ ਭਾਂਪ ਰਹੇ ਸਨ। ਜਨੇਊ ਦੀ ਰਸਮ ਦਾ ਦਿਨ ਮੁਕੱਰਰ ਹੋ ਗਿਆ। ਸਾਰੇ ਰਿਸ਼ਤੇਦਾਰ ਸਬੰਧੀ ਬੁਲਾਏ ਗਏ। ਬੜਾ ਖੁਸ਼ੀ ਦਾ ਮਹੌਲ ਬਣਿਆ ਪਿਆ ਸੀ। ਘਰ ਦੇ ਪ੍ਰੋਹਤ ਪੰਡਤ ਹਰਦਿਆਲ ਜੀ ਨੂੰ ਜਨੇਊ ਦੀ ਰਸਮ ਪੂਰੀ ਕਰਨ ਲਈ ਬੁਲਾਇਆ ਗਿਆ। ਜਦ ਪੰਡਤ ਜੀ ਨੇ ਸਭ ਤਿਆਰੀ ਕਰਨ ਉਪਰੰਤ ਗੁਰੂ ਜੀ ਨੂੰ ਬੁਲਾ ਕੇ ਜਨੇਊ ਪਾਉਣ ਲੱਗੇ ਤਾਂ ਗੁਰੂ ਸਾਹਿਬ ਨੇ ਰੋਕ ਕੇ ਪੁੱਛਿਆ ਇਹ ਕਿਉਂ ਪਾਇਆ ਜਾ ਰਿਹਾ ਹੈ। ਪੰਡਤ ਨੇ ਕਿਹਾ ਇਸ ਨਾਲ ਤੁਸੀ ਧਾਰਮਿਕ ਦੁਨੀਆ ਵਿੱਚ ਦਾਖਲ ਹੋ ਜਾਓਗੇ। ਇਹ ਜਨੇਊ ਤੁਹਾਡੇ ਲੋਕ ਪ੍ਰਲੋਕ ਵਿੱਚ ਸਹਾਈ ਹੋਏਗਾ। ਗੁਰੂ ਸਾਹਿਬ ਜੀ ਨੇ ਕਿਹਾ ਕੀ ਇਹ ਟੁੱਟੇਗਾ ਤਾਂ ਨਹੀ, ਇਹ ਮੈਲਾ ਤਾਂ ਨਹੀ ਹੋਏਗਾ ਜਾਂ ਮਰਨ ਤੋਂ ਬਾਅਦ ਇਹ ਜਲੇਗਾ ਤਾਂ ਨਹੀ? ਪੰਡਤ ਨੇ ਕਿਹਾ ਇਹ ਟੁੱਟ ਗਿਆ ਜਾਂ ਮੈਲਾ ਹੋ ਗਿਆ ਤਾਂ ਦੁਬਾਰਾ ਪਾ ਲਵਾਂਗੇ। ਮਰਨ ਸਮੇਂ ਤਾਂ ਇਹ ਅੱਗ ਵਿੱਚ ਸਰੀਰ ਦੇ ਨਾਲ ਜਲੇਗਾ ਹੀ। ਗੁਰੂ ਜੀ ਨੇ ਕਿਹਾ ਜੇ ਜਲ਼ੇਂਗਾ ਤਾਂ ਮੈਂ ਇਹ ਜਨੇਊ ਨਹੀਂ ਪਾਉਣਾ ਕਿਉਂਕਿ ਜੇ ਇੱਥੇ ਹੀ ਸੜ ਗਿਆ ਤਾਂ ਫਿਰ ਪ੍ਰਲੋਕ ਵਿੱਚ ਕਿਸ ਤਰ੍ਹਾਂ ਮਦਦਗਾਰ ਹੋ ਸਕਦਾ ਹੈ। ਪੰਡਤ ਨੇ ਕਿਹਾ ਤੁਸੀ ਕਿਹੜਾ ਜਨੇਊ ਪਾਉਣਾ ਚਾਹੁੰਦੇ ਹੈ? ਗੁਰੂ ਸਾਹਿਬ ਨੇ ਕਿਹਾ ਜੋ ਦਇਆ ਰੂਪੀ ਕਪਾਹ, ਸੰਤੋਖ ਰੂਪੀ ਸੂਤ ਦਾ ਹੋਵੇ ਅਤੇ ਜਿਸ ਨੂੰ ਜਤ ਦੀ ਗੰਢ, ਸੱਤ ਦਾ ਵੱਟ ਹੋਵੇ। ਐਸਾ ਜਨੇਊ ਹੈ ਤਾਂ ਪਾ ਦਿਓ। ਐਸੇ ਜਨੇਊ ਨੇ ਨਾ ਟੁੱਟਣਾ ਹੈ, ਨਾ ਇਸ ਨੇ ਮੈਲਾ ਹੋਣਾ ਹੈ, ਨਾ ਜਲਣਾ ਹੈ। “ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥“(ਪੰਨਾ-੪੭੧”। ਇਸ ਤਰ੍ਹਾਂ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਪੇਸ਼ਕਾਰੀ ਠੁਕਰਾ ਦਿੱਤੀ। ਜਾਂ ਕਹਿ ਲਓ ਗੁਰੂ ਸਾਹਿਬ ਹਿੰਦੂ ਧਰਮ ਵਿੱਚ ਦਾਖਲ ਹੀ ਨਹੀਂ ਹੋਏ। ਫਿਰ ਵੀ ਕਈ ਸੱਜਣ ਜਾਣੇ ਅਨਜਾਣੇ ਕਹੀ ਜਾ ਰਹੇ ਹਨ ਕਿ ਗੁਰੂ ਨਾਨਕ ਦੇਵ ਜੀ ਹਿੰਦੂ ਧਰਮ ਵਿੱਚੋਂ ਨਿਕਲੇ ਹਨ। ਹਿੰਦੂ ਧਰਮ ਚੋ ਨਿਕਲੇ ਤਾਂ ਮੰਨੇ ਜਾ ਸਕਦੇ ਸੀ ਜੇ ਇੱਕ ਵਾਰ ਪ੍ਰਵੇਸ਼ ਕਰ ਜਾਂਦੇ। ਉਨ੍ਹਾਂ ਤਾ ਪ੍ਰਵੇਸ਼ ਹੀ ਨਹੀ ਕੀਤਾ।
ਸੱਚਾ ਸੌਦਾ – ਪਿਤਾ ਕਲਿਆਣ ਦਾਸ ਜੀ ਨੇ ੨੦ ਰੁਪਏ (ਰਜਤਪਨ) ਦੇ ਕੇ ਗੁਰੂ ਜੀ ਨੂੰ ਸੱਚਾ ਸੌਦਾ ਕਰਨ ਲਈ ਚੂਹੜ ਕਾਣੇ ਤੋਂ ਹੱਟੀ ਦੀ ਰਸਦ ਖ੍ਰੀਦਣ ਲਈ ਭੇਜਿਆ। ਜਦ ਗੁਰੂ ਜੀ ਰਸਦ ਲੈ ਕੇ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਕੁਝ ਭੁੱਖੇ ਸਾਧੂ ਮਿਲੇ। ਗੁਰੂ ਜੀ ਨੇ ਉਨ੍ਹਾਂ ਨੂੰ ਪੇਟ ਭਰ ਖਾਣਾ ਖੁਆਇਆ। ਭਾਵੇਂ ਇਸ ਲਈ ਉਨ੍ਹਾਂ ਨੂੰ ਅਪਣੇ ਪਿਤਾ ਜੀ ਦੀ ਨਰਾਜ਼ਗੀ ਵੀ ਝੱਲਣੀ ਪਈ। ਕੁਝ ਸਮਾਂ ਹੱਟੀ ਦਾ ਕੰਮ ਕੀਤਾ। ਗੁਰੂ ਜੀ ਹੱਟੀ ਚਲਾਉਂਦੇ ਸਮੇਂ ਵੀ ਆਏ ਗਏ ਰਮਤੇ ਸਾਧੂਆਂ ਦੀ ਸੇਵਾ ਕਰਦੇ ਅਤੇ ਉਨ੍ਹਾਂ ਨਾਲ ਰੱਬ ਦੀਆਂ ਬਾਤਾਂ ਪਾਉਂਦੇ ਰਹਿੰਦੇ। ਸਮਾਜ ਵਿੱਚ ਕੀ ਹੋ ਰਿਹਾ ਹੈ ਇਸ ਦੀ ਖ਼ਬਰ ਵੀ ਰਮਤੇ ਸਾਧੂਆਂ ਤੋਂ ਪੁੱਛਦੇ ਰਹਿੰਦੇ ਸਨ। ਇਹ ਸਭ ਦੇਖ ਸੁਣ ਕੇ ਗੁਰੂ ਜੀ ਸੋਚਾਂ ਵਿੱਚ ਚੁੱਪ ਚਾਪ ਬੈਠੇ ਕੁਝ ਸੋਚਦੇ ਰਹਿੰਦੇ। ਮਾਤਾ ਪਿਤਾ ਨੇ ਸਮਝਿਆ ਸ਼ਾਇਦ ਕੋਈ ਤਕਲੀਫ਼ ਹੈ। ਸੋ ਉਨ੍ਹਾਂ ਵੈਦ ਨੂੰ ਬਲਾਇਆ। ਵੈਦ ਨੇ ਨਬਜ਼ ਦੇਖੀ ਜੋ ਠੀਕ ਚੱਲ ਰਹੀ ਸੀ। ਪਰ ਭੋਲ਼ਾ ਵੈਦ ਕੀ ਜਾਣੇ ਕਿ ਜਨਤਾ ਨਾਲ ਹੋ ਰਹੀਆਂ ਵਧੀਕੀਆਂ ਦਾ ਦਰਦ ਤਾਂ ਕਲ਼ੇਜੇ ਦੇ ਅੰਦਰ ਹੈ। ਇਹ ਵਿਥਿਆ ਗੁਰੂ ਸਾਹਿਬ ਨੇ ਖੁਦ ਅਪਣੀ ਬਾਣੀ ਅੰਦਰ ਦਰਜ ਕੀਤੀ ਹੈ। “ਸਲੋਕ ਮਃ ੧ ॥ ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ॥”(ਪੰਨਾ-੧੨੭੯)।
ਵਿਆਹ ਅਤੇ ਸੁਲਤਾਨ ਪੁਰ ਜਾਣਾ – ਗੁਰੂ ਜੀ ਦਾ ਵਿਆਹ ੨੧ ਮਈ ੧੪੮੯ ਈਃ ਨੂੰ ਭਾਈਆ ਜੈ ਰਾਮ ਨੇ ਬਟਾਲਾ ਨਿਵਾਸੀ ਮੂਲ ਚੰਦ ਖੱਤਰੀ ਦੀ ਬੇਟੀ ਮਾਤਾ ਸੁਲੱਖਣੀ ਜੀ ਨਾਲ ਕਰਵਾਇਆ ਸੀ। ਉਸ ਸਮੇਂ ਗੁਰੂ ਜੀ ਦੀ ਉਮਰ ੨੦ ਸਾਲ ਸੀ। ਆਪ ਜੇ ਦੇ ਘਰ ਦੋ ਬੇਟਿਆਂ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਨੇ ਜਨਮ ਲਿਆ। ਕੁਝ ਸਮੇਂ ਬਾਅਦ ਆਪ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦੇ ਪਤੀ ਭਾਈਆਂ ਜੈ ਰਾਮ ਜੀ ਤਲਵੰਡੀ ਆਏ ਅਤੇ ਉਥੇ ਪਿਤਾ ਮਹਿਤਾ ਕਾਲੂ ਜੀ ਨੇ ਜੈ ਰਾਮ ਨਾਲ ਨਾਨਕ ਦੀ ਚੁੱਪੀ ਦੀ ਗੱਲ ਕੀਤੀ। ਜੈ ਰਾਮ ਨੇ ਕਿਹਾ ਕਿ ਨਵਾਬ ਦੌਲਤ ਖਾਹ ਮੋਦੀਖਾਨੇ ਦੀ ਜ਼ੁੰਮੇਵਾਰੀ ਲਈ ਕੋਈ ਇਮਾਨਦਾਰ ਅਤੇ ਮਿਹਨਤੀ ਇਨਸਾਨ ਭਾਲਦਾ ਹੈ। ਮੈਂ ਅਤੇ ਨਾਨਕੀ ਨੇ ਵਿਚਾਰ ਕੀਤੀ ਹੈ ਆਪਾਂ ਨਾਨਕ ਨੂੰ ਲੈ ਜਾਂਦੇ ਹਾਂ। ਇਹ ਪੜ੍ਹਿਆ ਲਿਖਿਆ ਅਤੇ ਇਮਾਨਦਾਰ ਵੀ ਹੈ। ਜੈ ਰਾਮ ਦੌਲਤ ਖਾਂ ਕੋਲ ਨੌਕਰੀ ਕਰਦੇ ਸਨ। ਉਹ ਗੁਰੂ ਜੀ ਨੂੰ ਅਪਣੇ ਨਾਲ ਸੁਲਤਾਨਪੁਰ ਲੈ ਗਏ। ਉੱਥੇ ਗੁਰੂ ਜੀ ਨੇ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿੱਚ ਤਕਰੀਬਨ ੨ ਸਾਲ ੧੦ ਮਹੀਨੇ ਨੌਕਰੀ ਕੀਤੀ। ਭਾਈ ਮਰਦਾਨਾ ਜੀ ਵੀ ਇੱਥੇ ਆ ਗਏ ਸਨ ਅਤੇ ਸਵੇਰੇ ਸ਼ਾਮ ਖੂਬ ਕੀਰਤਨ ਅਖਾੜੇ ਸਜਦੇ ਰਹੇ ਸਨ। ਇੱਥੇ ਹੀ ਭਾਈ ਮਨਸੁਖ ਜੀ ਨੇ ਸਿੱਖੀ ਧਾਰਨ ਕੀਤੀ ਸੀ। ਗੁਰੂ ਜੀ ਜਿੱਥੇ ਕੀਰਤਨ ਕਥਾ ਨਾਲ ਸੰਗਤ ਨੂੰ ਜੋੜਦੇ ਉੱਥੇ ਲੋੜਵੰਦਾ ਦੀ ਮਦਦ ਵੀ ਕਰਦੇ ਸਨ। ਇਸ ਕਰਕੇ ਗੁਰੂ ਸਾਹਿਬ ਦੀ ਵਡਿਆਈ ਸਾਰੇ ਪਾਸੇ ਫੈਲ ਰਹੀ ਸੀ। ਇਹ ਚੁਗਲਖੋਰਾਂ ਨੂੰ ਕਿਵੇਂ ਰਾਸ ਆ ਸਕਦੀ ਸੀ? ਸੋ ਉਹ ਨਵਾਬ ਕੋਲ ਗੁਰੂ ਜੀ ਦੀ ਸ਼ਿਕਾਇਤ ਕਰਦੇ ਰਹਿੰਦੇ ਸਨ ਕਿ ਗੁਰੂ ਜੀ ਤਾਂ ਤੇਰਾ ਤੇਰਾ ਕਹਿ ਕਿ ਮੋਦੀਖਾਨਾ ਲੁਟਾ ਰਹੇ ਹਨ। ਜਦ ਦੌਲਤ ਖਾਹ ਨੇ ਹਿਸਾਬ ਕੀਤਾ ਤਾਂ ਗੁਰੂ ਜੀ ਦੇ ਪੈਸੇ ਘੱਟਣ ਦੀ ਬਜਾਏ ਵੱਧ ਨਿਕਲੇ। ਇਸ ਤੋਂ ਬਾਅਦ ਗੁਰੂ ਜੀ ਨੇ ਨੌਕਰੀ ਛੱਡ ਦਿੱਤੀ। ਇੱਕ ਦਿਨ ਨਦੀ ਵਿੱਚ ਇਸ਼ਨਾਨ ਕਰਨ ਗਏ ਅਤੇ ਤੀਜੇ ਦਿਨ ਕਬਰਿਸਤਾਨ ਚੋਂ ਮਿਲੇ। ਉਸ ਸਮੇਂ ਗੁਰੂ ਸਾਹਿਬ ਨੇ ਸਾਫ ਹੀ ਕਹਿ ਦਿੱਤਾ “ਨਾ ਕੋ ਹਿੰਦੂ ਨਾ ਮੁਸਲਮਾਨ”।
ਪ੍ਰਚਾਰ ਦੌਰੇ – ਗੁਰੂ ਸਾਹਿਬ ਨੇ ਇਸ ਤੋ ਬਾਅਦ ਲੋਕਾਈ ਨੂੰ ਸੋਧਣ ਲਈ ਪ੍ਰਚਾਰ ਦੌਰੇ ਸ਼ੁਰੂ ਕੀਤੇ ਸਨ। ਭਾਈ ਗੁਰਦਾਸ ਜੀ ਲਿਖਦੇ ਹਨ “ਚੜ੍ਹਿਆ ਸੋਧਣਿ ਧਰਤਿ ਲੁਕਾਈ”। ਗੁਰੂ ਸਾਹਿਬ ਜਿੱਥੇ ਜਨਤਾ ਨੂੰ ਉਨ੍ਹਾਂ ਦੀ ਤਾਕਤ ਦਾ ਅਹਿਸਾਸ ਕਰਾਉਂਦੇ ਹੋਏ ਹਨ ਅਤੇ ਪ੍ਰਮਾਤਮਾ ਨਾਲ ਜੋੜਦੇ ਹਨ । ਉੱਥੇ ਧਰਮ ਦੇ ਨਾਂ ਤੇ ਲੁੱਟਣ ਵਾਲਿਆਂ ਨੂੰ ਵੀ ਸਮਝਾ ਕਿ ਸਿੱਧੇ ਰਸਤੇ ਲਿਆਉਦੇ ਅਤੇ ਧਰਮੀ ਬੰਦਿਆਂ ਨੂੰ ਵੀ ਧਰਮ ਦੇ ਸਹੀ ਅਰਥ ਸਮਝਾਉਂਦੇ ਸਨ। ਇਸੇ ਕਰਕੇ ਹੀ ਗੁਰੂ ਸਾਹਿਬ ਨੂੰ ਸਮੇਰ ਪਰਬਤ ਤੇ ਸਿੱਧਾ ਕੋਲ ਜਾਣਾ ਪਿਆ। ਉੱਥੇ ਪਹੁੰਚ ਕੇ ਜੋ ਸਿੱਧਾ ਨਾਲ ਵਾਰਤਾਲਾਪ ਹੋਈ ਉਸ ਨੂੰ ਗੁਰੂ ਸਾਹਿਬ ਨੇ “ਸਿਧ ਗੋਸਟਿ” ਦੇ ਨਾਮ ਹੇਠ ਕਲਮਬੰਦ ਕਰ ਦਿੱਤਾ ਜਿਸ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਹਿਬ ਅੰਦਰ ਸਦਾ ਲਈ ਦਰਜ ਕਰ ਦਿੱਤਾ। ਭਾਈ ਗੁਰਦਾਸ ਜੀ ਲਿਖਦੇ ਹਨ “ ਸਿਧਿ ਬੋਲਨਿ ਸੁਭ ਬਚਨਿ ਧੰਨੁ ਨਾਨਕ ਤੇਰੀ ਵਡੀ ਕਮਾਈ”।ਓਅੰਕਾਰ ਦੇ ਮੰਦਰ ਵਿੱਚ ਜੋ ਪੜਾਇਆ ਜਾਂਦਾ ਸੀ ਲੋਕ ਉਸੇ ਪੜਾਈ ਨੂੰ ਹੀ ਰੱਬੀ ਇਬਾਦਤ ਸਮਝ ਰਹੇ ਸਨ। ਗੁਰੂ ਸਾਹਿਬ ਨੇ ਕਿਹਾ ਹੇ ਪੰਡਤ ਜੀ ਕੀ ਆਲ ਜੰਜਾਲ ਪੜਾ ਰਹੇ ਹੋ, ਉਸ ਧਰਤੀ ਦੇ ਪਾਲਕ ਰੱਬ ਦਾ ਨਾਮ ਪੜਾਓ। “ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥” (ਪੰਨਾ-੯੩੦)। ਜਦ ਬਾਬਰ ਏਮਨਾਬਾਦ ਤੇ ਚੜਾਈ ਕਰਕੇ ਆਉਂਦਾ ਹੈ ਤਾਂ ਗੁਰੂ ਸਾਹਿਬ ਨੇ ਜਿੱਥੇ ਬਾਬਰ ਨੂੰ ਉਸ ਦੇ ਮੂੰਹ ਤੇ ਹੀ ਜਾਬਰ ਕਿਹਾ ਉੱਥੇ ਲੋਕਾਂ ਦੀ ਕੁਰਲਾਹਟ ਭਰੀ ਆਵਾਜ਼ ਵੀ ਰੱਬ ਤੱਕ ਪਹੁੰਚਾਈ। ਕਿਹਾ ਦਾਤਾ ਤੂੰ ਤਾਂ ਸਾਰਿਆਂ ਦਾ ਕਰਤਾ ਹੈ। ਜੇ ਤੱਕੜਾ ਤੱਕੜੇ ਨੂੰ ਮਾਰਦਾ ਤਾਂ ਇਨ੍ਹਾਂ ਗਰੀਬਾਂ ਦੇ ਮਨ ਵਿੱਚ ਕੋਈ ਰੋਸ ਨਹੀ ਸੀ ਹੋਣਾ ।”ਕਰਤਾ ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥”(ਪੰਨਾ- ੩੬੦)। ਗੁਰੂ ਸਾਹਿਬ ਨੇ ਰਾਜੇ ਨੂੰ ਸ਼ੇਰ ਅਤੇ ਉਸ ਦੇ ਅਹਿਲਕਾਰਾਂ ਨੂੰ ਕੁੱਤੇ ਦੱਸਦੇ ਹੋਏ ਕਿਹਾ ਕਿ ਤੁਸੀ ਜਨਤਾ ਦਾ ਖੂਨ ਪੀ ਰਹੇ ਹੋ। “ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍ਹ੍ਹਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍ਹ੍ਹਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਜਿਥੈ ਜੀਆਂ ਹੋਸੀ ਸਾਰ ॥ ਨਕੀ ਵਢੀ ਲਾਇਤਬਾਰ ॥(ਪੰਨਾ-੧੨੮੮)। ਇਸ ਤਰ੍ਹਾਂ ਗੁਰੂ ਸਾਹਿਬ ਨੇ ਚੌਹਾ ਦਿਸ਼ਾਵਾ ਵਿੱਚ ਘੁੰਮ ਕੇ ਜਨਤਾ ਨੂੰ ਸਹੀ ਰਸਤਾ ਦਿਖਾਇਆ। ਗੁਰੂ ਸਾਹਿਬ ਨੇ ਨਿਡਰ ਹੋ ਕੇ ਕੌਡੇ, ਸੱਜਣ ਵਰਗਿਆਂ ਕੋਲ ਵੀ ਪਹੁੰਚ ਕੇ ਉਨ੍ਹਾਂ ਨੂੰ ਸਹੀ ਰਸਤੇ ਤੇ ਪਾਇਆ।
ਕਰਤਾਰ ਪੁਰ ਰਹਿ ਕੇ ਖੇਤੀ ਅਤੇ ਪ੍ਰਚਾਰ – ਗੁਰੂ ਸਾਹਿਬ ਨੇ ਜ਼ਿੰਦਗੀ ਦੇ ਆਖ਼ਰੀ ੧੮ ਸਾਲ ਕਰਤਾਰ ਪੁਰ ਦੀ ਧਰਤੀ ਤੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕੀਤੀ। ਉਸ ਨਾਲ ਜਿੱਥੇ ਜ਼ਿੰਦਗੀ ਦਾ ਨਿਰਬਾਹ ਕੀਤਾ ਉੱਥੇ ਆਏ ਗਏ ਦੀ ਲੰਗਰ ਪਾਣੀ ਨਾਲ ਸੇਵਾ ਵੀ ਕੀਤੀ। ਗੁਰੂ ਸਾਹਿਬ ਸਮਾਂ ਕੱਢ ਕੇ ਨੇੜੇ ਨੇੜੇ ਦੇ ਇਲਾਕੇ ਵਿੱਚ ਪ੍ਰਚਾਰ ਵੀ ਕਰਦੇ ਰਹਿੰਦੇ ਸਨ। ਜਦ ਭਾਈ ਲਹਿਣਾ ਜੀ ਭਾਈ ਜੋਧ ਜੀ ਤੋਂ ਆਪ ਜੀ ਦੀ ਬਾਣੀ ਸੁਣ ਕੇ ਪ੍ਰਭਾਵਿਤ ਹੋਏ ਤਾਂ ਉਹ ਇੱਥੇ ਕਰਤਾਰ ਪੁਰ ਆ ਕੇ ਹੀ ਗੁਰੂ ਜੀ ਨੂੰ ਮਿਲੇ ਸੀ। ਜੋ ਫਿਰ ਗੁਰੂ ਜੋਗੇ ਹੀ ਹੋ ਕੇ ਰਹਿ ਗਏ। ਗੁਰੂ ਨਾਨਕ ਦੇਵ ਜੀ ਨੇ ਜਦ ਅਗਲੇ ਗੁਰੂ ਦੀ ਚੋਣ ਕਰਨ ਲਈ ਅਪਣੇ ਪੁੱਤਰਾਂ ਅਤੇ ਸਿੱਖਾਂ ਦੀ ਘੋਖ ਕੀਤੀ ਤਾਂ ਭਾਈ ਲਹਿਣਾ ਜੀ ਪਾਸ ਹੋਏ ਸਨ। ਇਸ ਬਾਰੇ ਭਾਈ ਸੱਤਾ ਬਲਵੰਡ ਜੀ ਦੀ ਵਾਰ ਵਿੱਚ ਇਸ ਤਰ੍ਹਾਂ ਲਿਖਿਆ ਮਿਲਦਾ ਹੈ “ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥ ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥ ”(ਪੰਨਾ-੯੬੭) ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਉਹ ਇਲਾਹੀ ਜੋਤ ਨੂੰ ਭਾਈ ਲਹਿਣਾ ਅੰਦਰ ਜਗ੍ਹਾ ਦਿੱਤਾ ਅਤੇ ਗੁਰੂ ਜੋਤ ਦਾ ਛਤਰ ਭਾਈ ਲਹਿਣਾ ਦੇ ਸਿਰ ਝੁਲਾ ਕੇ ਉਨ੍ਹਾਂ ਨੂੰ ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਆਪ ਜੀ ਨੇ ੨੨ ਸਿਤੰਬਰ ੧੫੩੯ ਨੂੰ ਸਰੀਰ ਤਿਆਗ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਸਰੀਰਕ ਉਮਰ ੭੦ ਸਾਲ ਚਾਰ ਮਹੀਨੇ ਸੀ।
ਤਿੰਨ ਪ੍ਰਮੁਖ ਸਿਧਾਂਤ – ਗੁਰੂ ਸਾਹਿਬ ਨੇ ਮਨੁੱਖਤਾ ਨੂੰ ਤਿੰਨ ਮੁੱਖ ਸਿਧਾਂਤ ਦਿੱਤੇ ਹਨ। ਨਾਮ ਜੱਪਣਾ, ਕਿਰਤ ਕਰਨਾ ਅਤੇ ਵੰਡ ਛੱਕਣਾ। ਇਹ ਸਿਧਾਂਤ ਗੁਰੂ ਸਾਹਿਬ ਨੇ ਸਿਰਫ ਮਨੁੱਖਤਾ ਨੂੰ ਦੱਸੇ ਹੀ ਨਹੀ ਬਲਕਿ ਉਨ੍ਹਾਂ ਨੇ ਪ੍ਰਯੋਗਿਕ ਤੌਰ ਤੇ ਕਰ ਕੇ ਵਿਖਾਏ ਹਨ। ਜੇ ਨਾਮ ਜਪਣ ਦੀ ਗੱਲ ਕਰਦੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ੨੦੯ ਸ਼ਬਦ, ੧੨੩ ਅਸ਼ਟਪਦੀਆ, ੩੬ ਛੰਤ, ਜਪੁ ਬਾਣੀ ਅਤੇ ੩ ਵਾਰਾਂ ਦਰਜ ਹਨ। ਗੁਰੂ ਸਾਹਿਬ ਨੇ ਸਵੇਰ ਸ਼ਾਮ ਦਾ ਕੀਰਤਨ ਕਦੀ ਵੀ ਖੁੰਝਣ ਨਹੀ ਦਿੱਤਾ ਸੀ। ਗੁਰੂ ਸਾਹਿਬ ਨੇ ਸਿਰਫ ਆਪ ਹੀ ਨਹੀ ਜਪਿਆ ਬਲਕਿ ਹੋਰਨਾਂ ਨੂੰ ਵੀ ਜਪਾਇਆ। ਜਿਸ ਬਾਰੇ ਗੁਰੂ ਰਾਮਦਾਸ ਜੀ ਨੇ ਕਿਹਾ ਹੈ “ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥” ਪ੍ਰਭੂ ਨਾਲ ਜੋੜਨ ਲਈ ਗੁਰੂ ਸਾਹਿਬ ਨੇ ਸਾਰੀ ਧਰਤੀ ਦਾ ਭ੍ਰਮਣ ਕੀਤਾ। ਜੇ ਗੱਲ ਕਰਦੇ ਹਾਂ ਕਿਰਤ ਕਰਨ ਦੀ ਤਾਂ ਗੁਰੂ ਸਾਹਿਬ ਨੇ ਹਰ ਤਰ੍ਹਾਂ ਦੀ ਕਿਰਤ ਕੀਤੀ। ਬਚਪਨ ਵਿੱਚ ਪੜਾਈ ਕੀਤੀ। ਫਿਰ ਹੱਟੀ ਚਲਾਈ, ਸੁਲਤਾਨ ਪੁਰ ਪਹੁੰਚ ਕੇ ਨਵਾਬ ਦੌਲਤ ਖਾਂ ਕੋਲ ਨੌਕਰੀ ਕੀਤੀ ਅਤੇ ਜ਼ਿੰਦਗੀ ਦੇ ਆਖ਼ਰੀ ੧੮ ਸਾਲ ਕਰਤਾਰ ਪੁਰ ਦੀ ਧਰਤੀ ਤੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕੀਤੀ। ਹਰ ਕਿੱਤੇ ਵਿੱਚ ਗੁਰੂ ਸਾਹਿਬ ਨੇ ਨਾਮ ਜੱਪਣ ਅਤੇ ਵੰਡ ਵਿੱਚ ਕਿਤੇ ਵੀ ਕੁਤਾਹੀ ਨਹੀ ਕੀਤੀ। ਇਮਾਨਦਾਰੀ ਵਿਖਾਈ ਅਤੇ ਕਿਸੇ ਤਰ੍ਹਾਂ ਵੀ ਕਿਸੇ ਨਾਲ ਨਾ ਠੱਗੀ ਮਾਰੀ ਤੇ ਨਾ ਹੀ ਮਾਰਨ ਦਿੱਤੀ। ਜਦ ਗੁਰੂ ਜੀ ਹੱਟੀ ਲਈ ਰਸਦ ਖਰੀਦ ਕੇ ਲਿਆਉਂਦੇ ਹਨ ਤਾਂ ਰਸਤੇ ਵਿੱਚ ਭੁੱਖੇ ਸਾਧੂਆਂ ਨੂੰ ਲੰਗਰ ਛਕਾਉਣਾ ਵੰਡ ਛੱਕਣ ਦਾ ਸਿਧਾਂਤ ਹੀ ਤਾਂ ਹੈ ਜੋ ਹੁਣ ਪੂਰਾ ਸੰਸਾਰ ਜਾਣ ਚੁੱਕਾ ਹੈ। ਜੋ ਗੁਰੂ ਸਾਹਿਬ ਨੇ ਲੰਗਰ ਪ੍ਰਥਾ ਚਲਾਈ ਹੈ ਉਹ ਅੱਜ ਵੀ ਚੱਲ ਰਹੀ ਹੈ ਅਤੇ ਚੱਲਦੀ ਰਹਿਣੀ ਹੈ। ਸੁਲਤਾਨ ਪੁਰ ਲੋਧੀ ਨੌਕਰੀ ਦੌਰਾਨ ਅਨਾਜ ਵੰਡਦੇ ਸਮੇਂ ਗੁਰੂ ਜੀ ਜੋ ਤੇਰਾ ਤੇਰਾ ਕਹਿੰਦੇ ਸਨ ਉਹ ਵੰਡ ਛੱਕਣ ਦਾ ਸਿਧਾਂਤ ਹੀ ਤਾਂ ਸੀ। ਗੁਰੂ ਸਾਹਿਬ ਜੋ ਦਸਵੰਧ ਕੱਢਦੇ ਸਨ ਉਸ ਨੂੰ ਹੀ ਤੇਰਾ ਤੇਰਾ ਕਹਿੰਦੇ ਸਨ। ਕਿਉਂਕਿ ਦਸਵੰਧ ਗੁਰੂ ਕੀ ਗੋਲਕ ਹੈ। ਗੁਰੂ ਗੋਲਕ ਗਰੀਬ ਦਾ ਮੂੰਹ ਗੁਰੂ ਸਾਹਿਬ ਨੇ ਦੱਸਿਆ ਹੈ। ਇਸੇ ਲਈ ਗੁਰੂ ਸਾਹਿਬ ਤੇਰਾ ਤੇਰਾ ਕਹਿੰਦੇ ਸਨ। ਜਦ ਹਿਸਾਬ ਚੈੱਕ ਕੀਤਾ ਗਿਆ ਤਾਂ ਹਿਸਾਬ ਕਰਨ ਸਮੇਂ ਗੁਰੂ ਜੀ ਦਾ ਵਾਧਾ ਨਿਕਲਿਆ ਸੀ। ਖੇਤੀ ਕਰਦੇ ਸਮੇਂ ਵੀ ਆਈ ਸੰਗਤ ਲਈ ਲੰਗਰ ਚੱਲਦਾ ਰਹਿੰਦਾ ਸੀ।ਅਗਰ ਕੋਈ ਲੋੜਵੰਦ ਆ ਜਾਂਦਾ ਤਾਂ ਉਸ ਦੀ ਹਰ ਤਰ੍ਹਾਂ ਮਦਦ ਹੁੰਦੀ ਸੀ। ਵੰਡ ਛੱਕਣ ਬਾਰੇ ਗੁਰੂ ਸਾਹਿਬ ਗੁਰਬਾਣੀ ਅੰਦਰ ਲਿਖਦੇ ਹਨ ਜੋ ਮਨੁੱਖ ਮਿਹਨਤ ਨਾਲ ਕਮਾ ਕੇ ਆਪ ਖਾਂਦੇ ਹਨ ਤੇ ਉਸ ਕਮਾਈ ਵਿਚੋਂ ਕੁਝ ਹੋਰਨਾਂ ਨੂੰ ਭੀ ਦੇਂਦੇ ਹਨ, ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ। “ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥”(ਪੰਨਾ-੧੨੪੫)।
ਔਰਤ ਜਾਤੀ ਦੇ ਹੱਕ ਵਿੱਚ ਅਵਾਜ਼ ਉਠਾਉਣੀ – ਉਸ ਸਮੇਂ ਇਸਤਰੀ ਜਾਤੀ ਦੀ ਦੁਰਦਸ਼ਾ ਵੇਖਦੇ ਹੋਏ ਗੁਰੂ ਸਾਹਿਬ ਨੇ ਉਨ੍ਹਾਂ ਦੇ ਹੱਕ ਵਿੱਚ ਬੁਲੰਦ ਅਵਾਜ਼ ਉਠਾਈ।ਗੁਰੂ ਸਾਹਿਬ ਨੇ ਕਿਹਾ ਜੋ ਔਰਤ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ ਉਸ ਨੂੰ ਮਾੜਾ ਕਿਵੇਂ ਕਿਹਾ ਸਕਦਾ ਹੈ? ਉਸ ਨੂੰ ਮਾੜਾ ਨਹੀ ਕਿਹਾ ਜਾ ਸਕਦਾ। “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥”(ਪੰਨਾ-੪੭੩)।
ਕਰਾਮਾਤ – ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦੀ ਸਾਖੀ ਹੈ ਕਿ ਭਾਈ ਮਰਦਾਨੇ ਨੂੰ ਪਿਆਸ ਲੱਗਦੀ ਹੈ। ਗੁਰੂ ਸਾਹਿਬ ਉਸ ਨੂੰ ਵਲੀ ਕੰਧਾਰੀ ਕੋਲ ਪਾਣੀ ਪੀਣ ਲਈ ਭੇਜਦੇ ਹਨ। ਉਹ ਪਾਣੀ ਦੇਣ ਤੋਂ ਵਾਰ ਵਾਰ ਇਨਕਾਰ ਕਰਦਾ ਹੈ। ਗੁਰੂ ਸਾਹਿਬ ਇੱਕ ਪੱਥਰ ਚੁੱਕਣ ਲਈ ਕਹਿੰਦੇ ਹਨ। ਉੱਥੋਂ ਪਾਣੀ ਨਿਕਲਦਾ ਹੈ। ਮਰਦਾਨਾ ਪਾਣੀ ਪੀਂਦਾ ਹੈ। ਇਸ ਤੇ ਵਲੀ ਕੰਧਾਰੀ ਗੁੱਸੇ ਵਿੱਚ ਉੱਪਰੋਂ ਪੱਥਰ ਰੇੜ੍ਹਦਾ ਹੈ ਜਿਸ ਨੂੰ ਗੁਰੂ ਸਾਹਿਬ ਹੱਥ ਨਾਲ ਰੋਕ ਲੈਂਦੇ ਹਨ। ਇਸ ਸਾਖੀ ਤੇ ਵੀ ਕਈ ਸੱਜਣ ਤਰਕ ਕਰਦੇ ਹਨ ਜੋ ਜਾਇਜ਼ ਨਹੀਂ ਹੈ। ਕਿਉਂਕਿ ਇਹ ਸਾਖੀ ਗੁਰਮਤਿ ਉੱਪਰ ਬਿਲਕੁਲ ਸਹੀ ਉੱਤਰਦੀ ਹੈ। ਆਸਾ ਕੀ ਵਾਰ ਅੰਦਰ ਗੁਰ ਸਾਹਿਬ ਦਾ ਫੁਰਮਾਨ ਹੈ ਕਿ ਜੇ ਅਪਣੀ ਹਿੰਮਤ ਨਾਲ ਕੁਝ ਪ੍ਰਾਪਤ ਕਰ ਲਿਆ ਤਾਂ ਉਹ ਰੱਬੀ ਦਾਤ ਕਿਸ ਤਰ੍ਹਾਂ ਹੋਈ। ਜੋ ਪ੍ਰਭੂ ਤ੍ਰੁਠ ਕੇ ਦਿੰਦਾ ਹੈ ਉਹੀ ਦਾਤ ਤਾਂ ਕਰਾਮਾਤ ਹੋ ਨਿਬੜਦੀ ਹੈ। “ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥ ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥”(ਪੰਨਾ-੪੭੫) ਇਸ ਸਾਖੀ ਵਿੱਚ ਵੀ ਕੁਝ ਇਸ ਤਰ੍ਹਾਂ ਹੀ ਵਾਪਰਦਾ ਹੈ। ਗੁਰੂ ਸਾਹਿਬ ਮਰਦਾਨੇ ਨੂੰ ਕੌਤਕ ਕੋਡ ਤਮਾਸ਼ਿਆਂ ਨਾਲ ਪਾਣੀ ਪਿਲਾਉਣ ਦੀ ਬਜਾਏ ਪਾਣੀ ਵਾਲੀ ਜਗ੍ਹਾਂ ਭੇਜਦੇ ਹਨ। ਉਹ ਇੱਕ ਵਾਰ ਨਹੀ ਵਾਰ ਵਾਰ ਮੁਸ਼ੱਕਤ ਕਰਵਾਉਂਦੇ ਹਨ। ਜਦ ਮਰਦਾਨਾ ਜੀ ਪੂਰੀ ਤਰ੍ਹਾਂ ਥੱਕ ਜਾਂਦੇ ਹਨ ਅਤੇ ਪਹਾੜੀ ਉੱਪਰ ਚੜਨ ਤੋ ਅਸਮਰੱਥ ਹੋ ਜਾਂਦੇ ਹਨ ਫਿਰ ਵੀ ਗੁਰੂ ਸਾਹਿਬ ਉਹੀ ਕੰਮ ਕਰਾਉਂਦੇ ਹਨ ਜਿੱਥੋਂ ਪਾਣੀ ਨਿਕਲਣ ਦੀ ਆਸ ਸੀ। ਸੋ ਜਦ ਮਰਦਾਨਾ ਪੱਥਰ ਚੁੱਕਦਾ ਹੈ ਤਾਂ ਪ੍ਰਭੂ ਅਪਣੀ ਕਲ੍ਹਾ ਵਰਤਾਉਂਦੇ ਹਨ। ਇਸ ਤਰ੍ਹਾਂ ਪਾਣੀ ਮਿਲਦਾ ਹੈ ਜਿਸ ਨਾਲ ਮਰਦਾਨਾ ਜੀ ਅਪਣੀ ਪਿਆਸ ਬੁਝਾਉਂਦੇ ਹਨ। ਹੁਣ ਜਦ ਵਲੀ ਕੰਧਾਰੀ ਉੱਪਰੋਂ ਪੱਥਰ ਸੁੱਟਦਾ ਹੈ ਤਾਂ ਗੁਰੂ ਸਾਹਿਬ ਕਿਸੇ ਕੌਤਕ ਕੋਡ ਤਮਾਸ਼ੇ ਨਾਲ ਨਹੀ ਬਲਕਿ ਹਿੰਮਤ ਨਾਲ ਪੱਥਰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇੱਥੇ ਫਿਰ ਪ੍ਰਮਾਤਮਾ ਕਰਾਮਾਤ ਵਰਤਾਉਂਦੇ ਹਨ। ਪੱਥਰ ਰੁਕ ਜਾਂਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇਸ ਸਾਖੀ ਰਾਹੀਂ ਸਾਨੂੰ ਕਈ ਕੁਝ ਸਮਝਾ ਦਿੱਤਾ ਹੈ। ਜਿਵੇਂ – ਹਿੰਮਤ ਕਰਨੀ ਹੈ ਪਰ ਭਰੋਸਾ ਰੱਬ ਤੇ ਰੱਖਣਾ ਹੈ। ਜੋ ਹਿੰਮਤ ਕਰਦਾ ਹੈ ਰੱਬ ਉਸ ਦੀ ਮਿਹਨਤ ਦਾ ਫਲ ਜ਼ਰੂਰ ਦਿੰਦਾ ਹੈ ਇਹੀ ਕਰਾਮਾਤ ਹੈ, ਹੰਕਾਰੀ ਨੂੰ ਅਖੀਰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ।
ਅੱਜ ਦੇ ਸਮਾਜ ਅੰਦਰ ਜਦ ਝਾਤ ਮਾਰਦੇ ਹਾਂ ਤਾਂ ਇਉਂ ਲੱਗਦਾ ਹੈ ਕਿ ਜਿਵੇਂ ਅਸੀਂ ਗੁਰੂ ਸਾਹਿਬ ਨੂੰ ਕਹਿ ਰਹੇ ਹਾਂ। ਗੁਰੂ ਜੀ ਦੇਖੋ ਜਿਹੜੇ ਭਰਮਾਂ ਵਿੱਚੋਂ ਤੁਸੀ ਸਾਨੂੰ ਕੱਢਿਆ ਸੀ ਸਾਨੂੰ ਉਹੀ ਪਸੰਦ ਹਨ। ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸਿਟ ਅੰਦਰ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ ਹੈ”ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥”(ਪੰਨਾ-੯੪੩)। ਜੇ ਗੁਰੂ ਸਾਹਿਬ ਆਪ ਅਪਣਾ ਗੁਰੂ ਸ਼ਬਦ ਦੱਸਦੇ ਹਨ ਅਤੇ ਉਸੇ ਸ਼ਬਦ ਨੂੰ ਗੁਰੂ ਨਾਨਕ ਸਾਹਿਬ ਦਸਵੇਂ ਜਾਮੇ ਅੰਦਰ ਗੁਰਿਆਈ ਬਖਸ਼ਦੇ ਹੋਏ ਸਾਨੂੰ ਇਸ ਦੇ ਲੜ ਲਾ ਗਏ ਹਨ। ਅਸੀ ਫਿਰ ਵੀ ਦੇਹਧਾਰੀਆਂ ਪਿੱਛੇ ਦੌੜੇ ਫਿਰਦੇ ਹਾਂ। ਹੁਣ ਤਾਂ ਸਰੀਰਾਂ ਤੋਂ ਵੀ ਅਗਾਂਹ ਮੂਰਤੀ ਪੂਜਕ ਬਣ ਰਹੇ ਹਾਂ। ਅੱਜ ਕੱਲ ਤਾਂ ਮੂਰਤੀ ਤੋਂ ਅੱਗੇ ਗੁਰੂਆਂ ਦੇ ਬੁੱਤ ਵੀ ਬਣ ਗਏ ਹਨ ਜੋ ਸਿੱਖਾਂ ਦੀਆਂ ਗੱਡੀਆਂ ਵਿੱਚ ਆਮ ਦੇਖਣ ਨੂੰ ਮਿਲਦੇ ਹਨ ਜਦਕਿ ਗੁਰੂ ਸਾਹਿਬ ਖੁਦ ਜਪੁ ਬਾਣੀ ਅੰਦਰ ਲਿਖਦੇ ਹਨ ਉਹ ਥਾਪਿਆ ਨਹੀ ਜਾ ਸਕਦਾ। “ਥਾਪਿਆ ਨ ਜਾਇ ਕੀਤਾ ਨ ਹੋਇ”।ਆਓ ਇਹ ਸਭ ਕ੍ਰਮ ਕਾਢ ਛੱਡ ਕੇ ਗੁਰੂ ਨਾਨਕ ਦੇ ਦੱਸੇ ਰੱਸਤੇ ਤੇ ਚੱਲਦੇ ਹੋਏ ਸ਼ਬਦ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਸਾਡੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਸਕਣਗੇ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ ੬੪੭੭੭੧੪੯੩੨