ਸਿੱਖ ਦਾ ਭਰੋਸਾ
ਕਿਸੇ ਦਾ ਭਰੋਸਾ ਭੈਣ ਭਾਈ ਜਾਂ ਭਰਜਾਈ ਤੇ
ਸਿੱਖ ਦਾ ਭਰੋਸਾ ਗੁਰੂ ਗ੍ਰੰਥ ਦੀ ਪੜਾਈ ਤੇ।
ਕਿਸੇ ਦਾ ਭਰੋਸਾ ਹੋਏਗਾ ਕੁੜਮ ਜਾਂ ਜਵਾਈ ਤੇ
ਸਿੱਖ ਦਾ ਭਰੋਸਾ ਆਪਣੇ ਗੁਰੂ ਦੀ ਕਮਾਈ ਤੇ।
ਕਿਸੇ ਦਾ ਭਰੋਸਾ ਹੋਏਗਾ ਜੋਸ਼ ਤੇ ਜਵਾਨੀ ਤੇ
ਸਿੱਖ ਦਾ ਭਰੋਸਾ ਆਪਣੇ ਗੁਰੂਆਂ ਦੀ ਕੁਰਬਾਨੀ ਤੇ।
ਕਿਸੇ ਦਾ ਭਰੋਸਾ ਹੋਏਗਾ ਦੌਲਤ ਜਾਂ ਔਲਾਦ ਤੇ
ਸਿੱਖ ਦਾ ਭਰੋਸਾ ਹੈ ਗੁਰਬਾਣੀ ਦੇ ਸੁਆਦ ਤੇ।
ਕਿਸੇ ਦਾ ਭਰੋਸਾ ਹੋਏਗਾ ਅਕਲ ਤੇ ਪੜਾਈ ਤੇ
ਸਿੱਖ ਦਾ ਭਰੋਸਾ ਗੁਰੂ ਗ੍ਰੰਥ ਦੀ ਕਮਾਈ ਤੇ।
ਕਿਸੇ ਦਾ ਭਰੋਸਾ ਹੋਏਗਾ ਪੀਰ ਜਾਂ ਫ਼ਕੀਰ ਤੇ
ਸਿੱਖ ਦਾ ਭਰੋਸਾ ਆਪਣੇ ਗੁਰੂ ਦੀ ਸ਼ਮਸ਼ੀਰ ਤੇ।
ਕਿਸੇ ਦਾ ਭਰੋਸਾ ਹੋਏਗਾ ਪਦਵੀ ਦੀ ਸ਼ਕਤੀ ਤੇ
ਸਿੱਖ ਦਾ ਭਰੋਸਾ ਗੁਰੂ ਗ੍ਰੰਥ ਜੀ ਦੀ ਸ਼ਕਤੀ ਤੇ।
ਕਿਸੇ ਦਾ ਭਰੋਸਾ ਹੋਏਗਾ ਦੁਨੀਆ ਦੇ ਰਾਜ ਤੇ
ਮੁਲਤਾਨੀ ਦਾ ਭਰੋਸਾ ਗੁਰੂ ਗ੍ਰੰਥ ਮਹਾਰਾਜ ਤੇ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ
ਸਿੱਖ ਦਾ ਭਰੋਸਾ ਗੁਰੂ ਗ੍ਰੰਥ ਦੀ ਪੜਾਈ ਤੇ।
ਕਿਸੇ ਦਾ ਭਰੋਸਾ ਹੋਏਗਾ ਕੁੜਮ ਜਾਂ ਜਵਾਈ ਤੇ
ਸਿੱਖ ਦਾ ਭਰੋਸਾ ਆਪਣੇ ਗੁਰੂ ਦੀ ਕਮਾਈ ਤੇ।
ਕਿਸੇ ਦਾ ਭਰੋਸਾ ਹੋਏਗਾ ਜੋਸ਼ ਤੇ ਜਵਾਨੀ ਤੇ
ਸਿੱਖ ਦਾ ਭਰੋਸਾ ਆਪਣੇ ਗੁਰੂਆਂ ਦੀ ਕੁਰਬਾਨੀ ਤੇ।
ਕਿਸੇ ਦਾ ਭਰੋਸਾ ਹੋਏਗਾ ਦੌਲਤ ਜਾਂ ਔਲਾਦ ਤੇ
ਸਿੱਖ ਦਾ ਭਰੋਸਾ ਹੈ ਗੁਰਬਾਣੀ ਦੇ ਸੁਆਦ ਤੇ।
ਕਿਸੇ ਦਾ ਭਰੋਸਾ ਹੋਏਗਾ ਅਕਲ ਤੇ ਪੜਾਈ ਤੇ
ਸਿੱਖ ਦਾ ਭਰੋਸਾ ਗੁਰੂ ਗ੍ਰੰਥ ਦੀ ਕਮਾਈ ਤੇ।
ਕਿਸੇ ਦਾ ਭਰੋਸਾ ਹੋਏਗਾ ਪੀਰ ਜਾਂ ਫ਼ਕੀਰ ਤੇ
ਸਿੱਖ ਦਾ ਭਰੋਸਾ ਆਪਣੇ ਗੁਰੂ ਦੀ ਸ਼ਮਸ਼ੀਰ ਤੇ।
ਕਿਸੇ ਦਾ ਭਰੋਸਾ ਹੋਏਗਾ ਪਦਵੀ ਦੀ ਸ਼ਕਤੀ ਤੇ
ਸਿੱਖ ਦਾ ਭਰੋਸਾ ਗੁਰੂ ਗ੍ਰੰਥ ਜੀ ਦੀ ਸ਼ਕਤੀ ਤੇ।
ਕਿਸੇ ਦਾ ਭਰੋਸਾ ਹੋਏਗਾ ਦੁਨੀਆ ਦੇ ਰਾਜ ਤੇ
ਮੁਲਤਾਨੀ ਦਾ ਭਰੋਸਾ ਗੁਰੂ ਗ੍ਰੰਥ ਮਹਾਰਾਜ ਤੇ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ