Poems

ਧੰਨ ਬਾਬਾ ਨਾਨਕ

ਧੰਨ ਬਾਬਾ ਨਾਨਕ, ਜਿਸ ਜੱਗ ਤਾਰਿਆ,
ਕੌਡੇ ਜਿਹੇ ਰਾਖਸ਼ਾਂ ਨੂੰ, ਗਲ ਨਾਲ ਲਾ ਲਿਆ।
ਇੱਕੋ ਸ਼ਬਦ ਸੁਣਾ ਕੇ,ਠੱਗ ਸੱਜਣ ਬਣਾ ਲਿਆ,
ਬਾਣੀ ਲੜ ਲਾ ਕੇ ਉਸ, ਬੰਦਾ ਤੂੰ ਬਣਾ ਲਿਆ।
ਭਾਈ ਲਾਲੋ ਘਰ ਜਾ ਕੇ, ਚਉਕੜਾ ਤੂੰ ਲਾ ਲਿਆੇ
ਮਲਿਕ ਭਾਗੋ ਵਰਗੇ ਨੂੰ , ਤੂੰ ਹੀ ਤੇ ਸਮਝਾ ਲਿਆ।
ਬੜੇ ਅੱਜ ਕੌਡੇ ਨੇ, ਜੋ ਸੱਜਣ ਅਖਵਾਉਂਦੇ ਨੇ,
ਭਾਗੋ ਨਾਲੋਂ ਵੱਧ ਕੇ ਵੀ, ਖੂਨ ਮੂੰਹ ਨੂੰ ਲਾਉਂਦੇ ਨੇ।
ਬਹੁੜੀ ਕਰ ਅੱਜ, ਅਪਣੇ ਪੰਥ ਪਿਆਰੇ ਦੀ,
ਠੱਲ੍ਹੇ ਬੇੜੀ ਕਿਹੜਾ, ਅੱਜ ਦੁਖੀ ਵਿਚਾਰੇ ਦੀ।
ਮੁਲਤਾਨੀ ਤੇਰੇ ਅੱਗੇ ਅੱਜ, ਹੈ ਪੁਕਾਰਿਆ,
ਧੰਨ ਬਾਬਾ ਨਾਨਕ, ਜਿਸ ਜੱਗ ਤਾਰਿਆ।

ਬਲਵਿੰਦਰ ਸਿੰਘ ਮੁਲਤਾਨੀ

ਬੈਂਪਟਨ, ਕਨੇਡਾ।

Leave a Reply

Your email address will not be published. Required fields are marked *