• Poems

    ੧੬੯੯ ਦੀ ਵਿਸਾਖੀ

    ੧੬੯੯ ਦੀ ਵਿਸਾਖੀ ਆਈ ਸੀ,ਅਨੰਦ ਪੁਰ ਸੰਗਤ ਗੁਰਾਂ ਬੁਲਾਈ ਸੀ।ਨੰਗੀ ਤੇਗ ਗੁਰਾਂ ਘੁਮਾਈ ਸੀ,ਇੱਕ ਸੀਸ ਦੀ ਗੁਹਾਰ ਲਗਾਈ ਸੀ।ਖੰਡੇ ਦੀ ਪਾਹੁਲ ਬਣਾਈ ਸੀ,ਪੰਜ ਸਿੰਘਾ ਤਾਈਂ ਛਕਾਈ ਸੀI ਇੱਕ ਬਾਟੇ ਚ ਦੇਗ ਛਕਾਈ ਸੀ,ਜਾਤ-ਪਾਤ ਦਾ ਭੇਦ ਮਿਟਾਈ ਸੀ।ਗੁਰਾਂ ਆਪ, ਪਾਹੁਲ ਖੰਡੇ ਦੀ ਪਾਈ ਸੀ,ਸਾਨੂੰ ਸਿਖਾਉਣ ਲਈ ਰੀਤ ਚਲਾਈ ਸੀ।ਸਾਨੂੰ ਸਮਝ ਅਜੇ ਨਹੀਂ ਆਈ,ਤਾਹੀਂ, ਨਹੀਂ ਪਾਹੁਲ ਖੰਡੇ ਦੀ ਪਾਈ।ਗੁਰਾਂ ਅਚਰਜ ਖੇਲ ਵਰਤਾਈ,ਆਪੇ ਗੁਰ ਚੇਲਾ ਦੀ, ਰੀਤ ਚਲਾਈ।ਸੰਗਤ, ਗੁਰਬਾਣੀ ਦੇ ਲੜ ਲਾਈ,ਮੁਲਤਾਨੀ, ਤੈਨੂੰ ਸਮਝ ਕਿਉਂ ਨਹੀ ਆਈ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।

  • Poems

    ਖਾਲਸੇ ਦਾ ਸਾਜਨਾ ਦਿਵਸ

    ਦਿਨ ਵਿਸਾਖੀ ਦਾ ਇੱਕ, ਸੀ ਆਇਆ ,ਇਕੱਠ ਦਸਵੇਂ ਗੁਰਾਂ ਨੇ, ਸੀ ਬੁਲਾਇਆ।ਅਨੰਦ ਪੁਰੀ ਚ ਅਨੰਦ ਵਰਤਾਵਣਾ ਸੀ,ਤਾਂਹਿਓ ਤੰਬੂ ਮੈਦਾਨ ਵਿੱਚ, ਸੀ ਲਾਇਆ।ਤੇਗ ਕੱਢ ਮਿਆਨੋ ਸੀ ਆਵਾਜ਼, ਮਾਰੀ,ਕਹਿੰਦੇ ਸੀਸ ਹੈ ਅੱਜ ਮੈਂ ਇੱਕ ਚਾਇਆ।ਦਇਆ ਰਾਮ ਨੇ ਸਭ ਤੋਂ ਪਹਿਲ ਕੀਤੀ,ਕਹਿੰਦਾ ਦਾਤਾ! ਕੁਝ ਮੈਂ ਨਹੀਂ , ਛੁਪਾਇਆ।ਧਰਮ ਅਤੇ ਹਿੰਮਤ ਨੇ ਫਿਰ ਦਿਖਾਈ ਹਿੰਮਤ,ਮੋਹਕਮ, ਸਾਹਿਬ, ਫਿਰ ਸੀਸ ਸੀ ਝੁਕਾਇਆ।ਤੰਬੂ ਵਿੱਚ ਗੁਰੂ ਪੰਜਾਂ ਤਾਈ ਖਿੱਚ ਲੈ ਗਏ,ਪੰਜਾਂ ਭੇਟ ਕੇ ਸੀਸ, ਅੰਮ੍ਰਿਤ ਫਿਰ ਪਾਇਆ।ਬਾਟੇ ਵਿੱਚ ਗੁਰਾਂ, ਪਾਣੀ ਪਾ ਕੇ ਤੇ,ਬਾਣੀ ਪੜ੍ਹਦਿਆਂ ਖੰਡਾ ਸੀ ਘੁਮਾਇਆ।ਜਪੁ ਜੀ ਜਾਪ ਸ੍ਵਯੈ ਉਨ੍ਹਾਂ ਪੜ ਕੇ ਤੇ,ਚੌਪਈ ਅਨੰਦ ਵੀ ਉਨ੍ਹਾ ਸੀ ਨਾਲ ਗਾਇਆ।ਜਾਤ ਪਾਤ ਦੇ ਬੰਧਨ ਲੀਰੋ ਲੀਰ ਕਰਕੇ,ਇੱਕੋ ਬਾਟੇ ਵਿੱਚ ਸਭ ਤਾਈਂ ਹੈ ਛਕਾਇਆ।ਊਚ ਨੀਚ ਦਾ ਭੇਦ ਮਿਟਾਉਣ ਖ਼ਾਤਰ,ਗੁਰਾਂ ਪੰਜਾਂ…

  • Gurmat vichaar

    ਬਾਹਰਿ ਭੀਤਰਿ ਏਕੋ ਜਾਨਹੁ

    ਬਾਹਰਿ ਭੀਤਰਿ ਏਕੋ ਜਾਨਹੁ ਇੱਕ ਵਾਰ ਕੋਈ ਰੱਬ ਪ੍ਰਸਤ ਬੰਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਪਹੁੰਚਿਆ। ਮੱਥਾ ਟੇਕ ਕੇ ਬੈਠ ਗਿਆ। ਗੁਰੂ ਸਾਹਿਬ ਨੇ ਪੁੱਛਿਆ ਹਾਂ ਭਾਈ ਕੀ ਫੁਰਨਾ ਲੈ ਕੇ ਆਇਆ ਹੈ। ਉਸ ਨੇ ਜੁਆਬ ਦਿੱਤਾ ਪਾਤਸ਼ਾਹ ਬਹੁਤ ਭਟਕਣ ਉਪਰੰਤ ਆਪ ਦੇ ਦਰ ਪਹੁੰਚਾ ਹਾਂ। ਜੰਗਲਾਂ ਵਿੱਚ ਰਹਿ ਕੇ ਵੇਖ ਲਿਆ। ਤੀਰਥਾਂ ਤੇ ਜਾ ਕੇ ਦਾਨ ਵੀ ਕਰ ਲਿਆ ਹੈ ਪਰ ਕਿਤੋਂ ਪ੍ਰਮਾਤਮਾ ਦੀ ਪ੍ਰਾਪਤੀ ਨਜ਼ਰ ਨਹੀਂ ਪਈ। ਮਨ ਦੀ ਭਟਕਣਾ ਨਹੀ ਮੁੱਕੀ। ਕੋਈ ਕ੍ਰਿਪਾ ਕਰੋ ਜੀ। ਗੁਰੂ ਸਾਹਿਬ ਨੇ ਕਿਹਾ ਹੇ ਭਾਈ! ਪਰਮਾਤਮਾ ਨੂੰ ਲੱਭਣ ਵਾਸਤੇ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ? ਪਰਮਾਤਮਾ ਸਭ ਵਿਚ ਵੱਸਣ ਵਾਲਾ ਹੈ ਅਤੇ ਸਦਾ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ।…

  • Gurmat vichaar

    ਪਾਪੀ ਮੂਆ ਗੁਰ ਪਰਤਾਪਿ

    ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਮਿਲਣ ਕਰਕੇ ਗੁਰੂ ਸਾਹਿਬ ਦਾ ਵੱਡਾ ਭਰਾ ਪ੍ਰਿਥੀ ਚੰਦ ਗੁਰੂ ਸਾਹਿਬ ਨਾਲ ਬਹੁਤ ਨਫ਼ਰਤ ਕਰਨ ਲੱਗ ਗਿਆ ਸੀ। ਉਹ ਇਤਨੀ ਨੀਚਤਾ ਤੇ ਪਹੁੰਚ ਗਿਆ ਕਿ ਉਸ ਨੇ ਬਾਲਕ ਹਰਿਗੋਬਿੰਦ ਨੂੰ ਮਾਰਨ ਲਈ ਪਹਿਲਾਂ ਦਾਈ ਨੂੰ ਵਰਤਿਆ, ਫਿਰ ਸਪੇਰੇ ਨੂੰ ਵਰਤਿਆ। ਜਦ ਉਹ ਸਫਲ ਨਾ ਹੋਇਆ ਫਿਰ ਉਸ ਨੇ ਇੱਕ ਬ੍ਰਹਾਮਣ ਨੂੰ ਲਾਲਚ ਦੇ ਕੇ ਬਾਲਕ ਹਰਿਗੋਬਿੰਦ ਨੂੰ ਮਾਰਨ ਲਈ ਭੇਜਿਆ। ਪਰ ਬ੍ਰਾਹਮਣ ਵੀ ਉਸਦਾ ਕੁਝ ਨਾ ਵਿਗਾੜ ਸਕਿਆ। ਉਹ ਦੁਸ਼ਟ ਬ੍ਰਾਹਮਣ ਵੀ ਖੁਦ ਸੂਲ਼ ਉੱਠਣ ਨਾਲ ਮਰ ਗਿਆ। ਇਸ ਤਰ੍ਹਾਂ ਪ੍ਰਮਾਤਮਾ ਨੇ ਅਪਣੇ ਸੇਵਕ ਦੀ ਰੱਖਿਆ ਕੀਤੀ। ਪਾਪੀ ਦੁਸ਼ਟ ਬ੍ਰਾਹਮਣ ਗੁਰੂ ਦੇ ਪ੍ਰਤਾਪ ਨਾਲ ਆਪ ਹੀ ਮਰ ਗਿਆ। ਇਸ ਤਰ੍ਹਾਂ ਪ੍ਰਮਾਤਮਾ ਨੇ ਅਪਣੇ ਸੇਵਕ…

  • History

    ਬਾਬਾ ਬੰਦਾ ਸਿੰਘ ਬਹਾਦਰ

    ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ ਸੰਨ੍ਹ 1670 ਨੂੰ ਕਸ਼ਮੀਰ ਦੇ ਜੰਮੂ ਅਤੇ ਪੁਣਛ ਦੇ ਵਿਚਕਾਰ ਪੈਂਦੇ ਪਹਾੜੀ ਕਸਬੇ ਰਾਜੌਰੀ ਵਿੱਚ ਪਿਤਾ ਰਾਮ ਦੇਵ ਦੇ ਘਰ ਹੋਇਆ। ਬਾਬਾ ਬੰਦਾ ਸਿੰਘ ਦਾ ਪਹਿਲਾਂ ਨਾਮ ਲਛਮਣ ਦਾਸ ਸੀ। ਲਛਮਣ ਦਾਸ ਨੇ ਛੋਟੀ ਉਮਰ ਵਿੱਚ ਹੀ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਤਲਵਾਰ ਚਲਾਉਣ ਸਮੇਤ ਹਰ ਤਰ੍ਹਾਂ ਦੀ ਮੁਹਾਰਤ ਛੋਟੇ ਹੁੰਦਿਆਂ ਹੀ ਹਾਸਿਲ ਕਰ ਲਈ। ਇੱਕ ਦਿਨ ਸ਼ਿਕਾਰ ਖੇਡਦਿਆਂ ਇੱਕ ਹਿਰਨੀ ਦਾ ਐਸਾ ਸ਼ਿਕਾਰ ਕੀਤਾ ਕਿ ਉਸਦੇ ਮਰਨ ਸਾਰ ਹੀ ਦੋ ਮਾਸੂਮ ਬੱਚੇ ਪੇਟ ਵਿੱਚੋਂ ਨਿੱਕਲ ਕੇ ਲਛਮਣ ਦਾਸ ਦੇ ਸਾਹਮਣੇ ਹੀ ਦਮ ਤੋੜ ਗਏ।ਇਸ ਘਟਨਾਂ ਨੇ ਲਛਮਣ ਦਾਸ ਨੂੰ ਸ਼ਾਇਦ ਪੂਰੀ ਦੁਨੀਆਂ ਤੋਂ ਉਪਰਾਮ ਕਰ ਦਿੱਤਾਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ…

  • Gurmat vichaar

    ਪ੍ਰਭ ਤੁਹੀ ਧਿਆਇਆ

    ਸਿੱਖ ਇਤਿਹਾਸ ਦੱਸਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਜਦ ਗੁਰਿਆਈ ਨਾ ਮਿਲੀ ਤਾਂ ਉਸ ਨੇ ਗੁਰੂ ਅਰਜਨ ਦੇਵ ਜੀ ਨਾਲ ਕਈ ਵਧੀਕੀਆਂ ਕੀਤੀਆਂ ਸਨ। ਇੱਥੋਂ ਤੱਕ ਕਿ ਉਸ ਨੇ ਬਾਲਕ ਹਰਿਗੋਬਿੰਦ ਨੂੰ ਮਾਰਨ ਲਈ ਵੀ ਕਈ ਅਸਫਲ ਯਤਨ ਕੀਤੇ। ਜਦ ਉਸ ਦਾ ਕੋਈ ਚਾਰਾ ਨਾ ਚੱਲਿਆ ਤਾਂ ਉਸ ਨੇ ਸੁਲਹੀ ਖਾਨ ਨੂੰ ਗੁਰੂ ਸਾਹਿਬ ਉੱਪਰ ਹਮਲਾ ਕਰਨ ਲਈ ਮਨਾ ਲਿਆ। ਇਸ ਗੱਲ ਦਾ ਜਦ ਸਿੱਖਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਜਾ ਦੱਸਿਆ। ਉਨ੍ਹਾਂ ਵੱਲੋਂ ਗੁਰੂ ਸਾਹਿਬ ਨੂੰ ਸਭ ਤੋਂ ਪਹਿਲਾਂ ਸਲਾਹ ਦਿੱਤੀ ਗਈ ਕਿ ਵੈਰੀ ਬਣ ਕੇ ਆ ਰਹੇ ਸੁਲਹੀ ਨੂੰ ਚਿੱਠੀ ਲਿਖ ਕੇ ਭੇਜਿਆ ਜਾਏ ਕਿ ਭਾਈ ਤੇਰਾ ਸਾਡਾ ਕੋਈ…

  • Gurmat vichaar

    ਐਸੇ ਸੰਤ ਨ ਮੋ ਕਉ ਭਾਵਹਿ

    ਕਬੀਰ ਸਾਹਿਬ ਅਪਣੇ ਸਾਥੀਆਂ ਸਮੇਤ ਕਿਤੋ ਗੁਜਰ ਰਹੇ ਸਨ। ਰਸਤੇ ਵਿੱਚ ਕੁਝ ਸੰਤਾਂ ਦੇ ਲਿਬਾਸ ਵਿੱਚ ਪੰਡਤ ਬੈਠੇ ਹੋਏ ਸਨ। ਜਿਹਨਾਂ ਸਾਢੇ ਤਿੰਨ ਤਿੰਨ ਗਜ਼ ਲੰਮੀਆਂ ਧੋਤੀਆਂ ਪਹਿਨੀਆਂ ਹੋਈਆਂ ਹਨ, ਅਤੇ ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਏ ਹੋਏ ਹਨ, ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ। ਕਬੀਰ ਸਾਹਿਬ ਦੇ ਸਾਥੀ ਦੇਖ ਕੇ ਬੜੇ ਪ੍ਰਭਾਵਿਤ ਹੋਏ। ਕਬੀਰ ਸਾਹਿਬ ਦੇ ਸਾਹਮਣੇ ਉਨ੍ਹਾਂ ਦੀ ਉਸਤਤ ਕਰਨ ਲੱਗੇ। ਕਬੀਰ ਸਾਹਿਬ ਨੇ ਕਿਹਾ ਭਾਈ ਇਹਨਾਂ ਦੇ ਲੱਛਣਾਂ ਤੇ ਨਾ ਜਾਉ। ਇਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਇਹ ਤਾਂ ਅਸਲ ਵਿਚ ਬਨਾਰਸੀ ਠੱਗ ਹਨ। ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ ਭਾਵ, ਜੋ…