ਅਰਦਾਸ
ਦਾਤਾ ! ਜੋ ਤੂੰ ਚਾਹੁੰਨੈ ਉਹੋ ਕਰਾਦੇ, ਮਨ ਦੇ ਅੰਦਰ ਨਾਮ ਟਿਕਾ ਦੇ।
ਅਪਣੀ ਬਾਣੀ ਆਪ ਪੜ੍ਹਾ ਦੇ, ਅਮਲੀ ਜੀਵਨ ਮੇਰਾ ਬਣਾਂ ਦੇ।
ਮੋਹ ਪ੍ਰਵਾਰ ਦਾ ਤੂੰ ਘਟਾ ਦੇ, ਮੰਮਤਾ ਦੂਰ ਭੀ ਤੂੰ ਕਰਾ ਦੇ।
ਪ੍ਰਵਾਰ ਨੂੰ ਸਿੱਖੀ ਦੇ ਲੜ ਲਾ ਦੇ, ਖੁਸ਼ੀਆਂ ਇਨ੍ਹਾਂ ਦੀ ਝੋਲੀ ਪਾ ਦੇ।
ਦਾਣਾ ਜਿੱਥੇ ਦਾ ਹੈ ਲਿਖਿਆ, ਕੰਨ ਪਕੜ ਕੇ ਤੂੰ ਚੁਗਾ ਦੇ।
ਕਿਰਤ ਧਰਮ ਦੀ ਤੂੰ ਕਰਾ ਦੇ, ਨਾਮ ਮੰਨ ਦੇ ਵਿੱਚ ਟਿਕਾ ਦੇ।
ਕਲਮ ਮੇਰੀ ਤੂੰ ਆਪ ਚਲਾ ਦੇ, ਸੱਚ ਦੀ ਸਿਆਹੀ ਇਸ ਚ ਪਾ ਦੇ।
ਜੋ ਤੂੰ ਚਾਹੁੰਨੈ ਉਹੀ ਲਿਖਾ ਦੇ, ਨਾਮ ਅਪਣੇ ਦੀ ਭੁੱਖ ਵਧਾ ਦੇ।
ਪੰਥ ਦੀ ਸੇਵਾ ਵਿੱਚ ਤੂੰ ਲਾ ਦੇ, ਜਿੰਦੜੀ ਧਰਮ ਦੇ ਲੇਖੇ ਲਾ ਦੇ।
ਭਾਵੇਂ ਨਰਕ ਸੁਰਗ ਚ ਪਾ ਦੇ, ਸੰਗ ਮੇਰਾ ਪਰ ਤੂੰ ਨਿਭਾਅ ਦੇ।
ਔਗੁਣ ਮੇਰੇ ਤੂੰ ਮਿਟਾ ਕੇ, ਗੁਣ ਅਪਣੇ ਮੇਰੇ ਪੱਲੇ ਦੇ।
ਔਗੁਣ ਮੁਲਤਾਨੀ ਦੇ ਨਾ ਤੱਕੀ, ਬਿਰਦ ਅਪਣਾ ਤੂੰ ਪੁਗਾ ਦੇ।
ਦਾਤਾ ! ਜੋ ਤੂੰ ਚਾਹੁੰਨੈ ਉਹੋ ਕਰਾਦੇ, ਮਨ ਦੇ ਅੰਦਰ ਨਾਮ ਟਿਕਾ ਦੇ।
ਅਪਣੀ ਬਾਣੀ ਆਪ ਪੜ੍ਹਾ ਦੇ, ਅਮਲੀ ਜੀਵਨ ਮੇਰਾ ਬਣਾਂ ਦੇ।
ਬਲਵਿੰਦਰ ਸਿੰਘ ਮੁਲਤਾਨੀ
ਬਰੈਪਟਨ, ਕਨੇਡਾ।