ਜਿਤੁ ਜੰਮਹਿ ਰਾਜਾਨ
ਬਾਬੇ ਨਾਨਕ ਇਹ ਸਮਝਾਇਐ,
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ॥
ਜੋ ਸਾਨੂੰ ਸਮਝ ਨਹੀਂ ਆਇਐ,
ਤਾਂ ਹੀ ਔਰਤ ਦੀ, ਸਕੇ ਨ ਔਕਾਤ ਪਛਾਨ॥
ਧੀ ਅਤੇ ਨੂੰਹ ਚ ਫਰਕ ਹਾਂ ਰੱਖਦੇ,
ਤਾਂ ਹੀ ਮੰਦਰ ਵਰਗੇ ਘਰ ਨਰਕ ਬਣਾਉਂਦੇ॥
ਲੋੜ ਹੈ ਸਮਝਣ ਗੁਰਮਤਿ ਦੀ,
ਸਮਝਣ ਵਾਲੇ ਨੇ ਘਰ ਸਵਰਗ ਬਣਾਉਂਦੇ॥
ਇਕੱਲਾ ਮਰਦ/ ਔਰਤ ਨਹੀਂ ਸੰਪੂਰਨ,
ਇੱਕ ਦੂਜੇ ਦੇ ਨਹੀਂ ਇਹ ਸਕੇ ਗੁਣ ਪਛਾਨ॥
ਮੁਲਤਾਨੀ ਇਹ ਤੂੰ ਬਾਤ ਪਛਾਨ,
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ॥
ਧੰਨਵਾਦ ਸਾਹਿਤ
ਬਲਵਿੰਦਰ ਸਿੰਘ ਮੁਲਤਾਨੀ।
ਬਰੈਂਪਟਨ ਕਨੇਡਾ।
ਫ਼ੋਨ – ੬੪੭੭੭੧੪੯੩੨