ਖੁਦ ਨਾਲ ਰਹਿਣਾ
ਖੁਦ ਦੇ ਨਾਲ ਤੂੰ ਰਹਿਣਾ ਸਿੱਖ ਲੈ
ਨਾਮ ਦਾ ਗਹਿਣਾ ਪਾਉਣਾ ਸਿੱਖ ਲੈ।
ਕਿਰਤ ਕਮਾਈ ਕਰ ਕੇ ਬੰਦਿਆ
ਵੰਡ ਵੰਡ ਕੇ ਖਾਣਾ ਸਿੱਖ ਲੈ।
ਚੰਦ ਦਿਨਾਂ ਦਾ ਮੇਲਾ ਜਿੰਦੜੀ
ਇਸ ਨੂੰ ਤੂੰ ਹੰਢਾਉਣਾ ਸਿੱਖ ਲੈ।
ਜਿਸ ਕੰਮ ਲਈ ਤੂੰ ਆਇਆ ਜੱਗ ਤੇ
ਉਸ ਨੂੰ ਤੂੰ ਅਪਨਾਉਣਾ ਸਿੱਖ ਲੈ।
ਦੁਨੀਆ ਦੇ ਵਿੱਚ ਸੇਵਾ ਕਰਕੇ
ਆਪਾ ਸਫ਼ਲ ਬਣਾਉਣਾ ਸਿੱਖ ਲੈ।
ਰਿਸ਼ਤੇ ਨਾਤੇ ਸਭ ਮਤਲਬ ਦੇ
ਇਨ੍ਹਾਂ ਤਾਈ ਭੁਗਤਾਉਣਾ ਸਿੱਖ ਲੈ।
ਕੂੜ ਕਮਾ ਕੇ ਕੀ ਤੂੰ ਖੱਟਿਆ
ਸੱਚ ਨੂੰ ਤੂੰ ਅਪਨਾਉਣਾ ਸਿੱਖ ਲੈ।
ਮੁਲਤਾਨੀ ਤੂੰ ਵੀ ਸੱਚ ਸਿੱਖ ਕੇ
ਨਾਲ ਖੁਦ ਦੇ ਰਹਿਣਾ ਸਿੱਖ ਲੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।