ਹੁਕਮਿ ਮੰਨਿਐ ਪਾਈਐ
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ
ਹੁਕਮਿ ਮੰਨਿਐ ਪਾਈਐ।
ਅਨੰਦ ਬਾਣੀ ਵਿੱਚ ਲਿਖ ਗੁਰਾਂ ਨੇ
ਸਿੱਖੀ ਸਿਧਾਂਤ ਬਣਾਇਐ।
ਗੁਰਾਂ ਖੁਦ ਇਸ ਅਪਣਾ ਕੇ ਤੇ
ਸਿੱਖਾਂ ਤਾਈਂ ਸਮਝਾਇਐ।
ਪੰਜਵੇਂ ਗੁਰੂ ਨਾਨਕ ਨੇ ਇਹ ਖੁਦ
ਸਰੀਰੀਂ ਹੰਢਾਇਐ।
ਫਿਰ ਨੌਵੇਂ ਨਾਨਕ ਤੇਗ ਬਹਾਦਰ
ਦਿੱਲੀ ਸੀਸ ਕਟਾਇਐ।
ਲੱਖੀ ਸ਼ਾਹ ਵਣਜਾਰੇ ਨੇ ਵੀ ਕਿਆ
ਖੂਬ ਸਿਧਾਂਤ ਪੁਗਾਇਐ।
ਦਸਵੇਂ ਪਿਤਾ ਦਸ਼ਮੇਸ਼ ਜੀ ਨੇ ਕਿਲ੍ਹਾ ਨਹੀ
ਸਿਧਾਂਤ ਬਚਾਇਐ।
ਪ੍ਰਵਾਹ ਕਰੀ ਨਹੀਂ ਮੌਤ ਦੀ ਨਦੀ ਕੰਡੇ,
ਕੀਰਤਨ ਕਰ ਸਿਧਾਂਤ ਬਚਾਇਐ।
ਮਾਤਾ ਗੁਜਰੀ ਤੇ ਚਾਰੇ ਪੁੱਤ ਵਾਰ ਕੇ ਵੀ
ਆਂਚ ਸਿਧਾਂਤ ਦੇ ਉੱਤੇ ਨਹੀਂ ਆਉਣ ਦਿੱਤਾ।
ਤਨ ਮਨ ਧਨ ਧਰਮ ਤੋਂ ਵਾਰ ਕੇ ਤੇ
ਸ਼ੁਕਰ ਦਾਤੇ ਦਾ ਉਨ੍ਹਾਂ ਨੇ ਆਖ ਦਿੱਤਾ।
ਇਤਿਹਾਸ ਗਵਾਹ ਹੈ, ਸਿੱਖਾਂ ਵੀ ਸਿੱਖੀ, ਖੂਬ ਕਮਾਈ
ਨਵਾਬੀ ਜੁੱਤੀ ਦੀ ਨੋਕ ਤੇ, ਉਹਨਾਂ ਸੀ ਅਪਣਾਈ।
ਕਿਸੇ ਖਿੱਤੇ ਦੀ ਨਵਾਬੀ ਇਹ ਕੀ ਜਾਣਨ
ਇਹ ਤਾਂ ਰੱਖਦੇ ਦਾਵਾ ਨੇ ਪਾਤਸ਼ਾਹੀ।
ਮੁਲਤਾਨੀ ਤੈਨੂੰ ਇਹ ਸਮਝ ਨਹੀ ਕਿਉਂ ਪੈਂਦੀ
ਹੁਕਮਿ ਮੰਨਿਐ ਪਾਈਏ।
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ
ਹੁਕਮਿ ਮੰਨਿਐ ਪਾਈਐ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ- ੬੪੭੭੭੧੪੯੩੨