ਸਿੰਘ ਅਤੇ ਦਿੱਲੀ ਤਖ਼ਤ
ਅਕਾਲ ਤਖਤ ਤੇ ਸਰਕਾਰ ਨੇ ਜਦੋਂ ਫੌਜ ਚੜਾਈ।
ਸਿੰਘਾ ਨੇ ਫਿਰ ਦਿੱਲੀ ਵਿੱਚ ਸੀ ਇੰਦਰਾ ਢਾਈ।
ਦਿੱਲੀ ਵਾਲਿਆਂ ਨੇ ਸੀ ਫਿਰ ਦੰਗੇ ਮਚਾਏ।
ਸਿੰਘਾਂ ਦਿੱਲੀ ਪਹੁੰਚ ਕੇ ਕੁਝ ਲੀਡਰ ਝਟਕਾਏ।
ਪੰਜਾਬ ਦੇ ਵਿੱਚ ਜਦ ਬੇਅੰਤ ਸਿਂਹੁ ਨੇ ਅੱਤ ਮਚਾਈ।
ਗੁਰੂ ਦੇ ਸਿੰਘਾਂ ਨੇ ਉਹਦੀ ਵੀ ਸੀ ਅਣਖ ਮੁਕਾਈ।
ਕੁਹਾੜੇ ਦਾ ਦਸਤਾ ਬਣਿਆ ਬਾਦਲ ਤੇ ਉਹਦਾ ਭਾਈ।
ਪੰਜਾਬੀ ਯੋਧਿਆਂ ਨੇ ਉਸ ਵੀ ਦਿੱਤਾ ਮਜ਼ਾ ਚਖਾਈ।
ਆਮ ਆਦਮੀ ਦੇ ਹੱਥ ਹੁਣ ਲੋਕਾਂ ਡੋਰ ਫੜਾਈ।
ਭਗਵੰਤ ਮਾਨ ਨੇ ਡੋਰ ਕੇਜਰੀਵਾਲ ਨੂੰ ਫੜਾਈ।
ਇਨ੍ਹਾਂ ਬੀ ਜੇ ਪੀ ਨਾਲ ਰਲ ਕੇ ਹੈ ਅੱਤ ਮਚਾਈ।
ਪੰਜਾਬ ਡਰਾਉਣ ਦੀ ਰੱਲ-ਮਿਲ ਇਨ੍ਹਾਂ ਚਾਲ ਬਣਾਈ।
ਸਿੱਖੀ ਨੂੰ ਬਦਨਾਮ ਕਰਨਾ ਚਾਹਿਆ ਇਨ੍ਹਾਂ ਭਾਈ।
ਇਹ ਤਾਂ ਖੇਤੀ ਹੈ ਗੁਰੂ ਗੋਬਿੰਦ ਸਿੰਘ ਦੀ ਭਾਈ।
ਮਕਾਉਣ ਵਾਲੇ ਇਸ ਨੂੰ ਕਈ ਮੁੱਕ ਗਏ ਭਾਈ।
ਰਾਖੀ ਗੋਬਿੰਦ ਸਿੰਘ ਨੇ ਅਪਣੇ ਜੁੰਮੇ ਹੈ ਲਾਈ।
ਬਚ ਨਹੀਂ ਸਕਿਆ ਕੋਈ ਮੁਲਤਾਨੀ ਪੜਿਆ ਭਾਈ।
ਅਕਾਲ ਤਖਤ ਨਾਲ ਜਿਸ ਵੀ ਹੈ ਟੱਕਰ ਲਾਈ।
ਅਕਾਲ ਤਖਤ ਤੇ ਸਰਕਾਰ ਨੇ ਜਦੋਂ ਫੌਜ ਚੜਾਈ।
ਸਿੰਘਾ ਨੇ ਫਿਰ ਦਿੱਲੀ ਦੇ ਵਿੱਚ ਸੀ ਇੰਦਰਾ ਢਾਈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ,ਕਨੇਡਾ।