ਸਿਰਜਨਾ ਦਿਵਸ ਮਨਾਈਏ
ਪਾਹੁਲ ਖੰਡੇ ਦੀ ਛੱਕ ਕੇ ਆਪਾ,
ਗੁਰੂ ਦਾ ਸ਼ੁਕਰ ਮਨਾਈਏ।
ਪੰਜ ਕਕਾਰੀ ਰਹਿਤ ਅਪਣਾ ਕੇ,
ਗੁਰੂ ਦਾ ਹੁਕਮ ਪੁਗਾਈਏ।
ਅੰਮ੍ਰਿਤ ਵੇਲੇ ਉੱਠ ਕੇ ਆਪਾ,
ਧੁਨ ਸਿਮਰਨ ਦੀ ਲਾਈਏ।
ਜਪੁ ਜੀ, ਜਾਪ, ਸ੍ਵਯੈ ਪੜ੍ਹ ਕੇ,
ਚੌਪਈ, ਅਨੰਦ ਵੀ ਗਾਈਏ।
ਚਾਰੇ ਬੱਜਰ ਕੁਰਿਹਤਾਂ ਤੋਂ ਵੀ,
ਖਹਿੜਾ ਆਪਾਂ ਛੁਡਾਈਏ।
ਦਰਸ਼ਨ ਰੋਜ ਗੁਰੂ ਦੇ ਕਰਕੇ,
ਵਿੱਚ ਦੁਨੀਆ ਸੇਵ ਕਮਾਈਏ।
ਕੁਸੰਗ ਮਾੜੇ ਤੋਂ ਬਚ ਕੇ ਆਪਾ,
ਗੁਰਸਿੱਖਾਂ ਦੇ ਸੰਗ ਜਾਈਏ।
ਮੁਲਤਾਨੀ, ਗਰਭ ਜਾਤ-ਪਾਤ ਦਾ ਛੱਡ ਕੇ,
ਅਪਣੇ ਗੁਰੂ ਦਾ ਹੁਕਮ ਕਮਾਈਏ।
ਆਉ ਸਾਰੇ ਰਲ ਮਿਲ ਆਪਾ,
ਅਪਣਾ, ਸਿਰਜਨਾ ਦਿਵਸ ਮਨਾਈਏ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ- ੬੪੭੭੭੧੪੯੩