ਨਵਾਂ ਸਾਲ
ਸਾਲ ਨਵਾਂ ਚੜਿਐ ਇਹਨੂੰ ਕਿੰਝ ਮਨਾਉਣੈ, ਜਰਾ ਸੋਚ ਤਾਂ ਸਹੀ।
ਸਾਲ ਪਿਛਲਾ ਗਿਆ, ਇਹਨੂੰ ਕਿਝ ਮਨਾਇਐ, ਜਰਾ ਸੋਚ ਤਾਂ ਸਹੀ।
ਕੀ ਖੱਟਿਆ ਤੇ ਕੀ ਗਵਾਇਆ, ਜਰਾ ਸੋਚ ਤਾਂ ਸਹੀ।
ਅੱਗੇ ਵਾਸਤੇ ਕੀ ਹੈ ਕਮਾਉਣਾ, ਜਰਾ ਸੋਚ ਤਾਂ ਸਹੀ।
ਸੁਨੇਹੇ ਵਧਾਈਆਂ ਦੇ ਵਿੱਚੋਂ ਕੀ ਨਿਕਲਣਾ ਹੈ, ਜਰਾ ਸੋਚ ਤਾਂ ਸਹੀ।
ਫ਼ਾਇਦਾ ਕਿਸ ਨੇ ਇਸ ਦਾ ਲੈ ਜਾਣਾ, ਜ਼ਰਾਂ ਸੋਚ ਤਾਂ ਸਹੀ।
ਖ਼ੁਦ ਕੀ ਕਰਨਾ, ਤੇ ਕੀ ਹੈ ਪਾਉਣਾ, ਜਰਾ ਸੋਚ ਤਾਂ ਸਹੀ।
ਨਤੀਜਾ ਕਰਕੇ ਹੀ, ਨਜ਼ਰੀਂ ਹੈ ਪੈਣਾ, ਜਰਾ ਸੋਚ ਤਾਂ ਸਹੀ।
ਉਠ ਸੰਭਾਲ਼ ਤੇ ਸਮਾਂ ਸੰਭਾਲ ਬੰਦਿਆਂ, ਅਪਣੇ ਆਉਣ ਦਾ ਮਕਸਦ ਤੂੰ ਸੋਚ ਤਾਂ ਸਹੀ।
ਭਵਿੱਖ ਅਪਣਾ ਸਾਹਮਣੇ ਰੱਖ ਕੇ ਤੂੰ, ਆਦਤ ਕੰਮ, ਕਰਣ ਕਰਾਉਣ ਦੀ ਸੋਚ ਤਾਂ ਸਹੀ।
ਜੋ ਘੜਿਆ ਹੈ ਉਸ ਨੇ ਹੈ ਟੁੱਟਣਾ, ਜੋ ਦਿਨ ਆਇਆ ਉਸ ਨੇ ਹੈ ਬੀਤ ਜਾਣਾ।
ਜੋ ਜੰਮਿਆ ਹੈ ਉਸ ਨੇ ਹੈ ਮਰਨਾ, ਇੱਥੇ ਕੋਈ ਨਹੀ ਰਹਿਣਾ ਹੈ ਰਾਜ ਤੇ ਰਾਣਾ।
ਮੁਲਤਾਨੀ, ਬਾਬੇ ਨਾਨਕ ਦੀ ਸੋਚ ਨੂੰ ਕਿੰਝ ਕਮਾਉਣੈ, ਜ਼ਰਾ ਸੋਚ ਤਾਂ ਸਹੀ।
ਸਾਲ ਨਵਾਂ ਚੜਿਐ ਇਹਨੂੰ ਕਿੰਝ ਮਨਾਉਣੈ, ਜਰਾ ਸੋਚ ਤਾਂ ਸਹੀ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਫ਼ੋਨ ਨੰਃ ੬੪੭੭੭੧੪੯੩੨