ਕਿਉਂ ਵਿੱਸਰਿਆ ਦਾਤਾਰਾ ਏ
ਕਿਉਂ ਦਾਤ ਪਿਆਰੀ ਹੋ ਗਈ ਏ
ਕਿਉਂ ਵਿੱਸਰਿਆ ਦਾਤਾਰਾ ਏ।
ਜੋ ਚਲਾ ਗਿਆ ਉਸ ਆਉਣਾ ਨਹੀਂ
ਜੋ ਆ ਗਿਆ ਉਸ ਰਹਿਣਾ ਨਹੀ।
ਜੋ ਜੰਮਿਆ ਉਸ ਨੇ ਮਰ ਜਾਣਾ
ਜੋ ਘੜਿਆ ਉਸ ਨੇ ਭੱਜ ਜਾਣਾ।
ਜੇ ਕੂੜ ਪਸਾਰਾ ਸਭ ਦਿਸਦਾ ਏ
ਫਿਰ ਕਿਉਂ ਤੂੰ ਕੂੜ ਕਮਾਉਂਦਾ ਏ।
ਕਿਉਂ ਦਾਤ ਪਿਆਰੀ ਹੋ ਗਈ ਏ
ਕਿਉਂ ਵਿੱਸਰਿਆ ਦਾਤਾਰਾ ਏ।
ਕੁਝ ਵਿਗੜਿਆ ਨਹੀਂ ਤੂੰ ਅਜੇ ਜਾਗ
ਉਠ ਨਾਮ ਜਪ ਤੇਰੇ ਬਣਨ ਭਾਗ।
ਕਦੀ ਲੰਘਿਆਂ ਵਕਤ ਵੀ ਮੁੜਿਆ ਏ
ਫਿਰ ਕਿਉਂ ਤੂੰ ਵਕਤ ਗਵਾਉਂਦਾ ਏ।
ਗੁਰਾਂ ਕੀਤਾ ਹੁਕਮ ਕਰਾਰਾ ਏ
ਕਿਉਂ ਵਿੱਸਰਿਆ ਕਰਤਾਰਾ ਏ।
ਮੁਲਤਾਨੀ ਉੱਠ ਤੇ ਅਜੇ ਜਾਗ
ਤੇਰੇ ਗੁਰੂ ਦਾ ਹੁਕਮ ਪਿਆਰਾ ਏ।
ਕਿਉਂ ਦਾਤ ਪਿਆਰੀ ਹੋ ਗਈ ਏ
ਕਿਉਂ ਵਿੱਸਰਿਆਂ ਦਾਤਾਰਾਂ ਏ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।