੧੬੯੯ ਦੀ ਵਿਸਾਖੀ
੧੬੯੯ ਦੀ ਵਿਸਾਖੀ ਆਈ ਸੀ,
ਅਨੰਦ ਪੁਰ ਸੰਗਤ ਗੁਰਾਂ ਬੁਲਾਈ ਸੀ।
ਨੰਗੀ ਤੇਗ ਗੁਰਾਂ ਘੁਮਾਈ ਸੀ,
ਇੱਕ ਸੀਸ ਦੀ ਗੁਹਾਰ ਲਗਾਈ ਸੀ।
ਖੰਡੇ ਦੀ ਪਾਹੁਲ ਬਣਾਈ ਸੀ,
ਪੰਜ ਸਿੰਘਾ ਤਾਈਂ ਛਕਾਈ ਸੀI
ਇੱਕ ਬਾਟੇ ਚ ਦੇਗ ਛਕਾਈ ਸੀ,
ਜਾਤ-ਪਾਤ ਦਾ ਭੇਦ ਮਿਟਾਈ ਸੀ।
ਗੁਰਾਂ ਆਪ, ਪਾਹੁਲ ਖੰਡੇ ਦੀ ਪਾਈ ਸੀ,
ਸਾਨੂੰ ਸਿਖਾਉਣ ਲਈ ਰੀਤ ਚਲਾਈ ਸੀ।
ਸਾਨੂੰ ਸਮਝ ਅਜੇ ਨਹੀਂ ਆਈ,
ਤਾਹੀਂ, ਨਹੀਂ ਪਾਹੁਲ ਖੰਡੇ ਦੀ ਪਾਈ।
ਗੁਰਾਂ ਅਚਰਜ ਖੇਲ ਵਰਤਾਈ,
ਆਪੇ ਗੁਰ ਚੇਲਾ ਦੀ, ਰੀਤ ਚਲਾਈ।
ਸੰਗਤ, ਗੁਰਬਾਣੀ ਦੇ ਲੜ ਲਾਈ,
ਮੁਲਤਾਨੀ, ਤੈਨੂੰ ਸਮਝ ਕਿਉਂ ਨਹੀ ਆਈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।