ਸੱਚੋ ਸੱਚ
ਸਦਾ ਸੱਚੋ ਹੀ ਸੱਚ ਬੋਲੀ ਦੈ
ਬੰਦਾ ਦੇਖ ਕੇ ਬੂਹਾ ਖੋਲੀ ਦੈ।
ਸਦਾ ਮਿਹਨਤ ਕਰ ਕੇ ਖਾਈ ਦੈ,
ਹੱਥ ਕਿਸੇ ਅੱਗੇ ਨਹੀ ਡਾਈ ਦੈ।
ਹੱਥੋਂ ਦੇ ਕੇ ਭਲਾ ਮਨਾਈ ਦੈ।
ਸਦਾ ਰੱਬ ਦਾ ਸ਼ੁਕਰ ਮਨਾਈ ਦੈ।
ਐਵੇਂ ਹਉਮੈ ਵਿੱਚ ਨਾ ਨੱਚਿਆ ਕਰ,
ਬਿਨ੍ਹਾ ਮੱਤਲਬ ਦੇ ਨਾ ਹੱਸਿਆ ਕਰ।
ਛੋਟੀ ਛੋਟੀ ਗੱਲੇ ਨਾ ਅੜਿਆ ਕਰ,
ਕਦੇ ਪਰਉਪਕਾਰ ਵੀ ਕਰਿਆ ਕਰ।
ਨਹੀਂ ਖ਼ੁਦ ਨੂੰ ਸਭ ਕੁਝ ਸਮਝੀ ਦਾ,
ਪਰਾਏ ਧੰਨ ਤੇ ਕਦੇ ਨਹੀ ਡੋਲੀਦਾ।
ਧੀਆਂ ਭੈਣਾਂ ਤਾਂ ਸਾਂਝੀਆਂ ਹੁੰਦੀਆਂ ਨੇ,
ਜਿਨ੍ਹਾਂ ਘਰ ਦੀਆਂ ਸਾਂਭੀਆਂ ਕੁੰਜੀਆਂ ਨੇ।
ਮੁਲਤਾਨੀ ਤੋਲ ਕੇ ਫਿਰ ਹੀ ਬੋਲੀ ਦੈ,
ਸਦਾ ਸੱਚੋ ਸੱਚ ਹੀ ਬੋਲੀ ਦੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।