ਬਲ ਦਾ ਵਿਆਹ
ਸਾਡੀ ਬਲ ਦਾ ਵਿਆਹ, ਸਾਨੂੰ ਗੋਡੇ ਗੋਡੇ ਚਾਅ।
ਲਿਆ ਕਰੋਨਾ ਚ ਰਚਾ,ਨਹੀਂ ਹੁਣ ਸਕਦੇ ਅਸੀਂ ਆ।
ਆਪੇ ਗਿੱਧੇ ਪਏ ਨੇ ਪਾਉਂਦੇ, ਸਾਡੇ ਦਿਲ ਤਰਸਾਉਂਦੇ।
ਸਾਨੂੰ ਯਾਦ ਨੇ ਕਰਾਉਂਦੇ,ਬਣਾ ਕੇ ਵੀਡੀਓ ਨੇ ਪਾਉਂਦੇ।
ਚਲੋ ! ਖੁਸ਼ੀਆਂ ਮਨਾਓ, ਸਾਡੀ ਹਾਜ਼ਰੀ ਲਗਾਓ।
ਨਾਲੇ ਪ੍ਰਭੂ ਦੇ ਗੁਣ ਗਾਓ, ਉਸ ਤੋਂ ਮੰਨਤਾਂ ਮਨਾਓ।
ਧੀਏ ਦਿਨ ਰਹਿ ਗਏ ਚਾਰ, ਫਿਰ ਤੂੰ ਹੋਣਾ ਏ ਫ਼ਰਾਰ।
ਰੱਬ ਖੁਸ਼ ਤੈਨੂੰ ਰੱਖੇ, ਪਤੀ ਝੱਲੇ ਤੈਨੂੰ ਪੱਖੇ।
ਆਉਣ ਠੰਡੀਆਂ ਹਵਾਵਾਂ, ਏ ਨੇ ਸਾਡੀਆਂ ਦਵਾਵਾਂ।
ਦਾਦੇ ਦਾਦੀ ਦਾ ਪਿਆਰ, ਸਦਾ ਰੱਖੀ ਇਹ ਖਿਆਲ।
ਸਾਡੀ ਇੱਜ਼ਤ ਵਧਾਈ, ਉੱਚੀ ਕੁਲ ਤੂੰ ਕਰਾਈਂ।
ਸੱਸ ਸਹੁਰੇ ਨੂੰ ਤੂ ਪਾਈਂ, ਪਤੀ ਅਪਣਾ ਬਣਾਈ।
ਮੁਲਤਾਨੀ ਰੱਬੀ ਗੀਤ ਗਾਅ, ਸਾਡੀ ਬਲ ਦਾ ਵਿਆਹ।
ਸਾਡੀ ਬਲ ਦਾ ਵਿਆਹ, ਸਾਨੂੰ ਗੋਡੇ ਗੋਡੇ ਚਾਅ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।