ਦਾਤਾ ਮਿਹਰ ਕਰੀਂ
ਦਾਤਾ! ਮਿਹਰ ਕਰੀਂ, ਦਾਤਾ ਮਿਹਰ ਕਰੀਂ।
ਅਪਣੇ ਖਾਲਸੇ ਦੇ ਸਿਰ ਸਦਾ ਹੱਥ ਧਰੀਂ।
ਦਿਮਾਗੀ ਸੰਤੁਲਨ ਨਾ ਕਿਸੇ ਦਾ ਵਿਗੜ ਜਾਏ।
ਜੇ ਕਰ ਵਿਗੜ ਜਾਏ ਤਾਂ ਛੇਤੀ ਹੀ ਸੁਧਰ ਜਾਏ।
ਅਪਣੇ ਆਪ ਨੂੰ ਨਹੀਂ ਜੋ ਸੁਧਾਰ ਸਕਦੈ।
ਅਮਲਾ ਸਰਕਾਰ ਦਾ ਤਾਂ ਉਸ ਸੁਧਾਰ ਸਕਦੈ।
ਬੇ-ਇਮਾਨੀ ਤੇ ਸਰਕਾਰ ਜੇ ਉਤਰ ਆਏ।
ਤਾਂ ਹੱਥ ਖਾਲਸੇ ਦਾ ਫਿਰ ਤਲਵਾਰ ਜਾਏ।
ਜਿਹਦੇ ਸੁਧਰਣ ਸੁਧਾਰਣ ਦਾ ਰਾਹ ਕੋਈ ਨਹੀਂ।
ਐਸੇ ਇਨਸਾਨ ਦੇ ਜਿਉਣ ਦਾ ਚਾਅ ਕੋਈ ਨਹੀਂ।
ਫਿਰ ਤਾਂ ਦਾਤਿਆ ਸਿੰਘਾਂ ਨੂੰ ਬਲ ਬਖ਼ਸ਼ੀਂ।
ਝੱਲ ਝੱਲਿਆਂ ਦੇ ਲਾਹੁਣ ਲਈ ਝੱਲ ਬਖ਼ਸ਼ੀਂ।
ਅਰਦਾਸ ਮੁਲਤਾਨੀ ਤੂੰ ਕਬੂਲ ਕਰੀਂ।
ਸਿਰ ਇਸ ਦੇ ਉੱਤੇ ਸਦਾ ਹੱਥ ਧਰੀਂ।
ਦਾਤਾ! ਮਿਹਰ ਕਰੀਂ, ਦਾਤਾ ਮਿਹਰ ਕਰੀਂ।
ਅਪਣੇ ਖਾਲਸੇ ਦੇ ਸਿਰ ਸਦਾ ਹੱਥ ਧਰੀਂ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।