ਤੀਜਾ ਘੱਲੂਘਾਰਾ (ਕਵਿਤਾ)
ਜੂਨ ੧੯੮੪ ਵਿੱਚ ਸਰਕਾਰ ਨੇ, ਸਿੱਖਾਂ ਤੇ ਕਹਿਰ ਕਮਾਇਆ ਸੀ
ਆਪਣੇ ਹੀ ਦੇਸ਼ ਦੇ ਲੋਕਾਂ ਤੇ, ਫੌਜੀ ਦਸਤਾ ਉਸ ਚੜ੍ਹਾਇਆ ਸੀ।
ਸਾਰੇ ਪੰਜਾਬ ਦੇ ਵਿੱਚ, ਕਰਫਿਉ ਦਾ ਹੁਕਮ ਸੁਣਾਇਆ ਸੀ
ਹਰਿਮੰਦਰ ਦੇ ਅੰਦਰ ਫ਼ੌਜਾਂ ਨੂੰ, ਸਮੇਤ ਟੈਂਕਾਂ ਉਸ ਚੜ੍ਹਾਇਆ ਸੀ।
ਦਿਹਾੜਾ ਗੁਰੂ ਅਰਜਨ ਦੀ, ਸ਼ਹੀਦੀ ਦਾ ਉਸ ਚੁਣਿਆ ਸੀ
ਸੰਗਤ ਨੂੰ ਦਰਬਾਰ ਦੇ ਅੰਦਰ, ਵਾਂਗ ਦਾਣਿਆਂ ਭੁੰਨਿਆ ਸੀ।
ਜਰਨੈਲ ਸਿੰਘ ਨੂੰ ਫੜਨ ਦਾ ਉਸ, ਬਹਾਨਾ ਜਿਹਾ ਬਣਾਇਆ ਸੀ
ਅਸਲ ਦੇ ਵਿੱਚ ਤਾਂ ਸਿੱਖਾਂ ਨੂੰ, ਉਸ ਮਝਾ ਚਖਾਉਣਾ ਚਾਹਿਆ ਸੀ।
ਇੱਧਰ ਸੁਬੇਗ ਸਿੰਘ ਨੇ ਸਿੰਘਾ ਨੂੰ,ਹਰ ਦਾਅ-ਪੇਚ ਸਿਖਾਇਆ ਸੀ
ਗੁਰ ਕਿਰਪਾ ਸਦਕਾ ਫੌਜ ਤਾਈਂ, ਸਿੰਘਾਂ ਬਾਹਰ ਹੀ ਅਟਕਾਇਆ ਸੀ।
ਮਾਸੂਮ ਬੱਚੇ ਅਤੇ ਬਜ਼ੁਰਗ ਸਭ ਉਸ ਅੰਨ੍ਹੇ ਵਾਹ ਸਭ ਮਾਰੇ ਸੀ
ਚਾਰ ਜੂਨ ਨੂੰ ਟੈਂਕ ਉਸ, ਹਰਿਮੰਦਰ ਦੇ ਅੰਦਰ ਹੀ ਫਿਰ ਵਾੜੇ ਸੀ।
ਸਿਰ ਤਲੀ ਤੇ ਧਰ ਫਿਰ ਸ਼ੇਰ ਗੁਰੂ ਦੇ, ਫੌਜ ਦੇ ਅੱਗੇ ਅੜ ਗਏ ਸੀ
ਸਰਕਾਰੀ ਫੌਜਾਂ ਅੱਗੇ ਉਹ, ਫਿਰ ਕੰਧ ਦੇ ਵਾਂਗੂ ਖੜ ਗਏ ਸੀ।
ਅਸਲਾ ਜਦ ਸਿੰਘਾਂ ਦਾ ਹੁਣ, ਸਾਰਾ ਹੀ ਫਿਰ ਮੁੱਕ ਗਿਆ
ਸ਼ੇਰ ਜਰਨੈਲ ਸਿੰਘ ਵਿੱਚ ਵਿਹੜੇ, ਛੇ ਜੂਨ ਨੂੰ ਬੁੱਕ ਪਿਆ।
ਸਬਕ ਗੁਰਾਂ ਨੇ ਜੋ ਸਿਖਾਇਆ, ਸਿੰਘਾਂ ਉਹੀ ਕਰ ਦਿਖਲਾਇਆ
ਮੱਥਾ ਜਾਲਮ ਦੇ ਨਾਲ ਲਾਇਆ, ਸੀਸ ਸਿੱਖ ਨੇ ਨਹੀ ਝੁਕਾਇਆ।
ਜ਼ੁਲਮ ਤੇ ਸਿੱਖ ਦੀ ਟੱਕਰ ਹੈ, ਚੱਲਦੀ ਰਹੀ ਤੇ ਚੱਲਦੀ ਰਹਿਣੀ ਹੈ।
ਮੁਲਤਾਨੀ ਗੁਰੂ ਦੇ ਸਿੱਖ ਨੇ ਸਦਾ, ਜਾਲਮ ਨਾਲ ਟੱਕਰ ਲੈਂਣੀ ਹੈ।
ਜੂਨ ੧੯੮੪ ਵਿੱਚ ਸਰਕਾਰ ਨੇ, ਸਿੱਖਾਂ ਤੇ ਕਹਿਰ ਕਮਾਇਆ ਸੀ
ਆਪਣੇ ਹੀ ਦੇਸ਼ ਦੇ ਲੋਕਾਂ ਤੇ, ਫੌਜੀ ਦਸਤਾ ਉਸ ਚੜ੍ਹਾਇਆ ਸੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ ੬੪੭੭੭੧੪੯੩੨