ਚੰਗੀ ਜਾਂ ਮਾੜੀ ਸੋਚ
ਧਰਤੀ ਕੋਈ ਚੰਗੀ ਮਾੜੀ ਨਹੀ ਹੋ ਸਕਦੀ,
ਚੰਗੀ ਮਾੜੀ ਤਾਂ ਇਸਦੀ ਕਦਰ ਹੁੰਦੀ ਏ।
ਪੜਾਈ ਕੋਈ ਚੰਗੀ ਮਾੜੀ ਨਹੀ ਹੋ ਸਕਦੀ,
ਚੰਗੀ ਮਾੜੀ ਇਸ ਤੇ ਅਮਲ ਹੁੰਦੀ ਏ।
ਇਨਸਾਨ ਚੰਗੇ ਜਾਂ ਮਾੜੇ ਨਹੀਂ ਹੋ ਸਕਦੇ,
ਚੰਗੀ ਮਾੜੀ ਤਾਂ ਸਿਰਫ ਸੋਚ ਹੁੰਦੀ ਏ।
ਰਾਜਨੀਤੀ ਚੰਗੀ ਜਾਂ ਮਾੜੀ ਨਹੀਂ ਹੋ ਸਕਦੀ,
ਚੰਗੇ ਮਾੜੇ ਤਾਂ ਇਸ ਵਿੱਚ ਲੋਕ ਹੁੰਦੇ ਨੇ।
ਪਾਰਟੀ ਚੰਗੀ ਜਾਂ ਮਾੜੀ ਨਹੀ ਹੋ ਸਕਦੀ,
ਚੰਗੇ ਮਾੜੇ ਇਹਦੇ ਨੇਤਾ ਜਾਨ ਹੁੰਦੇ ਨੇ।
ਦੇਸ਼ ਚੰਗੇ ਜਾਂ ਮਾੜੇ ਨਹੀਂ ਹੋ ਸਕਦੇ,
ਚੰਗੇ ਮਾੜੇ ਇਹਦੇ ਲੋਕ ਹੁੰਦੇ ਨੇ।
ਜਾਤ ਚੰਗੀ ਜਾਂ ਮਾੜੀ ਨਹੀ ਹੋ ਸਕਦੀ,
ਚੰਗੀ ਮਾੜੀ ਤਾਂ ਸਿਰਫ ਸੋਚ ਹੁੰਦੀ ਏ।
ਇਨਸਾਨ ਚੰਗੇ ਜਾਂ ਮਾੜੇ ਨਹੀਂ ਹੋ ਸਕਦੇ,
ਚੰਗੀ ਮਾੜੀ ਤਾਂ ਸਿਰਫ ਸੋਚ ਹੁੰਦੀ ਏ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।