ਗੁਰੂ ਵਾਲਾ ਸਿੱਖ
ਗੁਰੂ ਵਾਲਾ ਸਿੱਖ ਜ਼ੁਲਮ ਕਰਦਾ ਨਾ ਸਹਿੰਦਾ ਹੈ।
ਸੱਚੀ ਗੱਲ ਕਰਨੋਂ ਇਹ ਕਦੇ ਵੀ ਨਹੀਂ ਰਹਿੰਦਾ ਹੈ।
ਫਸਲ ਚ ਨਦੀਨ ਲੋਕੋ ਆਪੇ ਹੀ ਨੇ ਉੱਗ ਪੈਂਦੇ।
ਚੰਗੇ ਜੋ ਕਿਸਾਨ ਨਾਲੋ ਨਾਲ ਹੀ ਉਖਾੜ ਲੈੰਦੇ।
ਰੱਬੀ ਖੇਡ ਚੱਲ ਰਹੀ ਏ, ਤੇ ਅੱਗੇ ਲਈ ਵੀ ਚੱਲੇਗੀ।
ਸੱਚ ਨੂੰ ਜੇ ਪਕੜ ਲਈਏ, ਤਾਂ ਹੀ ਸਰਕਾਰ ਹਿੱਲੇਂਗੀ।
ਯੋਧਿਆਂ ਦਾ ਨਾਮ ਲੈ ਕੇ ਕੁਰਸੀਆਂ ਕਈ ਸਾਂਭ ਲੈੰਦੇ।
ਯੋਧਿਆਂ ਦੀ ਸੋਚ ਲੈ ਕੇ ਇਨਸਾਨੀਅਤ ਕਈ ਸਾਂਭ ਲੈੰਦੇ।
ਬੇਗਮ ਪੁਰਾ ਸ਼ਹਿਰ ਤਾਂ ਬਣ ਕਿ ਹੀ ਰਹਿਣਾ ਏ।
ਭਗਤ ਰਵਿਦਾਸ ਜੀ ਦਾ ਸੱਚਾ ਹੀ ਇਹ ਕਹਿਣਾ ਏ।
ਜੰਗ ਸੱਚ ਤੇ ਝੂਠ ਦੀ, ਚੱਲਦੀ ਹੀ ਆਈ ਹੈ।
ਅੱਜ ਚੱਲ ਰਹੀ ਹੈ, ਅੱਗੇ ਲਈ ਵੀ ਚੱਲੇਗੀ।
ਧੂੰਏਂ ਵਾਲੇ ਬੱਦਲ਼, ਨਜ਼ਰ ਨਹੀਂ ਆਉਣੇ।
ਹਨੇਰੀ ਜਦੋਂ ਸੱਚ ਵਾਲੀ ਜ਼ੋਰ ਨਾਲ ਚੱਲੇਗੀ।
ਗੁਰੂ ਦੇ ਭਰੋਸੇ ਤੇ, ਮੁਲਤਾਨੀ ਇਹ ਹੀ ਕਹਿੰਦਾ ਹੈ।
ਗੁਰੂ ਵਾਲਾ ਸਿੱਖ ਜ਼ੁਲਮ ਕਰਦਾ ਨਾ ਸਹਿੰਦਾ ਹੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।