ਕੋਈ ਫਰਕ ਨਹੀਂ
ਊਂਦਰ ਤੇ ਚੂਹੇ ਵਿੱਚ
ਅਜ ਤੇ ਬੱਕਰੀ ਵਿੱਚ
ਅਸ ਤੇ ਘੋੜੇ ਵਿੱਚ
ਸੀਹ ਤੇ ਸ਼ੇਰ ਵਿੱਚ
ਸੀਅਰ ਤੇ ਗਿੱਦੜ ਵਿੱਚ
ਸੂਅਟਾ ਤੇ ਤੋਤੇ ਵਿੱਚ
ਸਰਪ ਤੇ ਸੱਪ ਵਿੱਚ
ਹਰਣ ਤੇ ਹਿਰਣ ਵਿੱਚ
ਹੰਸੁਲਾ ਤੇ ਹੰਸ ਵਿੱਚ
ਕਰਹਲਾ ਤੇ ਊਠ ਵਿੱਚ
ਕੂਚਰ ਤੇ ਹਾਥੀ ਵਿੱਚ
ਕੋਈ ਫਰਕ ਨਹੀਂ।
ਕੋਟ ਤੇ ਕਿਲ੍ਹੇ ਵਿੱਚ
ਖਲ ਤੇ ਚਮੜੀ ਵਿੱਚ
ਗਉਹਰ ਤੇ ਮੋਤੀ ਵਿੱਚ
ਘਾਸ ਤੇ ਘਾਹ ਵਿੱਚ
ਘਨ ਤੇ ਬੱਦਲ਼ ਵਿੱਚ
ਈਧਨ ਤੇ ਬਾਲਣ ਵਿੱਚ
ਸਸੀਅਰ ਤੇ ਚੰਦ ਵਿੱਚ
ਰਵਿ ਤੇ ਸੂਰਜ ਵਿੱਚ
ਜਲ ਤੇ ਪਾਣੀ ਵਿੱਚ
ਔਰਤ ਤੇ ਅਈਏ ਵਿੱਚ
ਚੱਕੇ ਤੇ ਪਈਏ ਵਿੱਚ
ਕੋਈ ਫ਼ਰਕ ਨਹੀਂ।
ਙਿਆਨੀ ਤੇ ਗਿਆਨੀ ਵਿੱਚ
ਛੋਹਰੇ ਤੇ ਬੱਚੇ ਵਿੱਚ
ਛਾਛਿ ਤੇ ਲੱਸੀ ਵਿੱਚ
ਡੂਗਰ ਤੇ ਪਹਾੜ ਵਿੱਚ
ਤਰਵਰ ਤੇ ਰੁਖ ਵਿੱਚ
ਤੋਅ ਤੇ ਪਾਣੀ ਵਿੱਚ
ਦਮੜੇ ਤੇ ਰੁਪਏ ਵਿੱਚ
ਦਸਤਾਰ ਤੇ ਪੱਗ ਵਿੱਚ
ਦਾਦਰ ਤੇ ਡੱਡੂ ਵਿੱਚ
ਧਣਖੁ ਤੇ ਕਮਾਨ ਵਿੱਚ
ਨਯਣਿ ਤੇ ਅੱਖ ਵਿੱਚ
ਕੋਈ ਫਰਕ ਨਹੀ।
ਪਰੰਦਏ ਤੇ ਪੰਛੀ ਵਿੱਚ
ਬਿਭੂਖਣ ਤੇ ਗਹਿਣੇ ਵਿੱਚ
ਧੇਨੁ ਤੇ ਗਾਂ ਵਿੱਚ
ਬਛਰੇ ਤੇ ਵੱਛੇ ਵਿੱਚ
ਬਧਕ ਤੇ ਡਾਕੂ ਵਿੱਚ
ਭੰਡ ਤੇ ਔਰਤ ਵਿੱਚ
ਮਸਵਾਣੀ ਤੇ ਸਿਆਹੀ ਵਿੱਚ
ਮਛ ਤੇ ਮੱਛੀ ਵਿੱਚ
ਮਸਾਰ ਤੇ ਮੱਛਰ ਵਿੱਚ
ਮਾਖੀ ਤੇ ਮੱਖੀ ਵਿੱਚ
ਕੋਈ ਫਰਕ ਨਹੀ।
ਯਤਨ ਤੇ ਕੋਸ਼ਿਸ਼ ਵਿੱਚ
ਯਾਰ ਤੇ ਦੋਸਤ ਵਿੱਚ
ਭਯਾ ਤੇ ਭਾਈ ਵਿੱਚ
ਦਾਮਾਦ ਜਵਾਈ ਵਿੱਚ
ਰਈਅਤ ਤੇ ਜਨਤਾ ਵਿੱਚ
ਵਾਲ ਤੇ ਰੋਮ ਵਿੱਚ
ਲਸਨ ਤੇ ਥੋਮ ਵਿੱਚ
ਦੇਗ ਪ੍ਰਸ਼ਾਦ ਵਿੱਚ
ਡਾਕੂ ਡਕੈਤ ਵਿੱਚ
ੜਾੜਿ ਤੇ ਝਗੜੇ ਵਿੱਚ
ਅੰਤਰ ਤੇ ਫ਼ਰਕ ਵਿੱਚ
ਕੋਈ ਫਰਕ ਨਹੀਂ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।