ਰੱਖੜੀ ਅਤੇ ਸਿੱਖ
ਰੱਖੜੀ ਹਰ ਸਾਲ ਹੈ ਆਉਂਦੀ,
ਭੈਣ ਭਰਾ ਨੂੰ ਯਾਦ ਕਰਾਉਂਦੀ।
ਵਚਨ ਰਖਵਾਲੀ ਦਾ ਕਰਾਉਂਦੀ,
ਨਾਲੇ ਮੂੰਹ ਵਿੱਚ ਮਿੱਠਾ ਪਾਉਂਦੀ।
ਭਰਾ ਦੇ ਗੁੱਟ ਤੇ ਖੂਬ ਸਜਾਉਂਦੀ,
ਨਾਲੇ ਗੀਤ ਪਿਆਰ ਦੇ ਗਾਉਂਦੀ।
ਰੱਖੜੀ ਹਰ ਸਾਲ ਹੈ ਆਉਂਦੀ,
ਸਵਾਲ ਸਿੱਖਾਂ ਲਈ ਉਠਾਉਂਦੀ।
ਗੋਬਿੰਦ ਸਿੰਘ ਦੀ ਪੁਤਰੀ ਜੋ ਅਖਵਾਉਂਦੀ,
ਉਹ ਰਾਖੀ ਕਿਸੇ ਤੋਂ ਕਿਉਂ ਹੈ ਕਰਵਾਉਂਦੀ?
ਕਿਉਂ ਉਹ ਮਾਂ ਭਾਗੋ ਨੂੰ ਭੁੱਲ ਗਈ,
ਜੋ ਸੀ ਸੁੱਤਿਆਂ ਤਾਈਂ ਜਗਾਉਂਦੀ।
ਸਿੱਖ ਦਾ ਰਾਖਾ ਇੱਕ ਓਅੰਕਾਰ,
ਕਰਦੀ ਇਸ ਤੋਂ ਕਿਉਂ ਇਨਕਾਰ।
ਦੁਨੀਆਂ ਪਿੱਛੇ ਸਿੱਖ ਨਹੀ ਲੱਗਦਾ,
ਇਹ ਤਾਂ ਹਰ ਔਕੜ ਵਿੱਚ ਗੱਜਦਾ।
ਮੁਲਤਾਨੀ ਸਮਝ ਕਿਉਂ ਨਹੀਂ ਆਉਂਦੀ,
ਰੱਖੜੀ ਹਰ ਸਾਲ ਹੈ ਆਉਂਦੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ ੬੪੭੭੭੧੪੯੩੨