ਬਾਗ਼ੀ ਭਾਲਦੇ ਆਜ਼ਾਦੀ
ਬਾਗ਼ੀ ਭਾਲ਼ਦੇ ਆਜ਼ਾਦੀ
ਨਾ ਉਹ ਕਰਦੇ ਖਰਾਬੀ।
ਉਹ ਨਾ ਭਾਲਦੇ ਲੜਾਈ
ਉਹ ਤੇ ਰੱਬ ਦੇ ਸ਼ਦਾਈ।
ਕਹਿੰਦੇ ਅਸੀ ਨਹੀ ਗੁਲਾਮ
ਹੱਥ ਗੁਰੂ ਦੇ ਲਗਾਮ।
ਜ਼ੁਲਮ ਉਹ ਨਹੀਂ ਓ ਸਹਿੰਦੇ
ਮੰਨਣ ਗੁਰੂ ਨੇ ਜੋ ਕਹਿੰਦੇ।
ਕਹਿੰਦੇ ਮਿਹਨਤ ਦੀ ਖਾਈਏ
ਉਹ ਵੀ ਵੰਡ ਕੇ ਹੀ ਖਾਈਏ।
ਨਾਮ ਰੱਬ ਦਾ ਜਪਾਈਏ
ਉਹੀ ਮੰਨ ਚ ਧਿਆਈਏ।
ਡਰ ਕਿਸੇ ਤੋਂ ਨਾ ਖਾਈਏ
ਨਾ ਹੀ ਕਿਸੇ ਨੂੰ ਡਰਾਈਏ।
ਸਾਡੀ ਦੁਨੀਆ ਹੈ ਸਾਰੀ
ਸਾਡੀ ਸਭ ਨਾਲ ਯਾਰੀ।
ਮੁਲਤਾਨੀ ਕਰ ਨ ਖ਼ਰਾਬੀ
ਤਾਂ ਹੀ ਮਿਲਣੀ ਆਜ਼ਾਦੀ।
ਬਾਗ਼ੀ ਭਾਲ਼ਦੇ ਆਜ਼ਾਦੀ
ਨਾ ਉਹ ਕਰਦੇ ਖਰਾਬੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ 6477714932