Gurbani vyaakaran

ਅਨੁਨਾਸਕ- ਅੱਖਰ ਙ, ਞ, ਣ, ਨ ਅਤੇ ਮ’

ਅਨੁਨਾਸਕ- ਅੱਖਰ ਙ, ਞ, ਣ, ਨ ਅਤੇ ਮ’ ਅੱਖਰਾਂ ਤੋਂ ਪਹਿਲਾਂ ਵਰਤੀ ਗਈ ਟਿੱਪੀ ਅੱਧਕ ਦਾ ਕੰਮ ਕਰਦੀ ਹੈ; ਇਸ ਲਈ ਆਮ ਤੌਰ ’ਤੇ ਅੱਧਕ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ,ਜਿਵੇਂ ਕਿ

‘‘ਫੁਨਿ ਪ੍ਰੇਮ ਰੰਗ ਪਾਈਐ, ਗੁਰਮੁਖਹਿ ਧਿਆਈਐ; ਅੰਨ ਮਾਰਗ ਤਜਹੁ, ਭਜਹੁ ਹਰਿ ਗੜਾਨੀਅਹੁ॥’’ (ਪੰਨਾ ੧੪੦੦)

ਅੰਨ– ਸ਼ਬਦ ’ਚ ‘ਨ’ ਅੱਖਰ ਅਨੁਨਾਸਕੀ ਹੈ ਇਸ ਤੋਂ ਪਹਿਲਾਂ ਆਇਆ ਅੱਖਰ ‘ਅ’ ਉਪਰ ਟਿੱਪੀ ਲਗੀ ਹੈ; ਅੱਧਕ ਵਾਂਗ ਬੋਲੀ ਜਾਵੇਗੀ। ਉਕਤ ਲਫਜ਼ ਆਮ ਕਰਕੇ ‘ਅੱਨ’ ਲਿਖਣਾ ਗ਼ਲਤ ਹੈ।

‘‘ਪੁੰਨ ਦਾਨ ਚੰਗਿਆਈਆ, ਬਿਨੁ ਸਾਚੇ ਕਿਆ ਤਾਸੁ॥’’ (ਪੰਨਾ ੫੬)

ਪੁੰਨ-ਅਨੁਨਾਸਕੀ ਅੱਖਰ ਤੋਂ ਪਹਿਲਾਂ ਟਿੱਪੀ ਦੀ ਵਰਤੋਂ ਅੱਧਕ ਦੀ ਥਾਂਵੇਂ ਹੋਈ ਹੈ।

‘‘ਨਾਨਕ! ਸੁਤੀ ਪੇਈਐ, ਜਾਣੁ ਵਿਰਤੀ ਸੰਨਿ॥ (ਪੰਨਾ ੨੩)

‘ਸੰਨਿ’ ਸ਼ਬਦ ਦੇ ‘ਸ’ ਉਪਰ ਅੱਧਕ ਉਚਾਰਨ ਹੋਵੇਗੀ।

‘‘ਸੋ ਨਰੁ ਜੰਮੈ ਨਾ ਮਰੈ, ਨਾ ਆਵੈ ਨਾ ਜਾਇ॥’’ (ਪੰਨਾ ੧੯)

‘ਜੰਮੈ’ ਸ਼ਬਦ ਭੀ ‘ਜੱਮੈ’ ਵਾਂਙ ਪੜ੍ਹਿਆ ਜਾਵੇਗਾ।

‘‘ਝਰਹਿ ਕਸੰਮਲ ਪਾਪ ਤੇਰੇ ਮਨੂਆ॥’’ (ਪੰਨਾ ੨੫੫)

‘ਕਸੰਮਲ’ ਸ਼ਬਦ ਦਾ ਉਚਾਰਨ ‘ਕਸੱਮਲ’ ਵਾਂਙ।

3. ਗੁਰਬਾਣੀ ਕਾਵਿ-ਰੂਪ ਵਿਚ ਹੈ ਇਸ ਕਰਕੇ ਕਾਵਿਕ-ਨਿਯਮ ਲਾਗੂ ਹੁੰਦੇ ਹਨ। ਪਿੰਗਲ ਅਨੁਸਾਰ ‘ਟਿੱਪੀ’ ਦੀ ਇਕ ਮਾਤ੍ਰਾ ਗਿਣੀ ਜਾਂਦੀ ਹੈ, ਮਾਤ੍ਰਾ ਨੂੰ ਵਧਾਉਣ ਹਿਤ ‘ਟਿੱਪੀ’ ਦਾ ਪ੍ਰਯੋਗ ਹੁੰਦਾ ਹੈ, ਜਿਵੇਂ ਕਿ

‘‘ਨਾਨਕ! ਸੇਈ ਤੰਨ ਫੁਟੰਨਿ, ਜਿਨਾ ਸਾਂਈ ਵਿਸਰੈ॥’’ (ਪੰਨਾ ੩੨੩)

ਇਸ ਪੰਗਤੀ ਵਿਚ ਲਫਜ਼ ‘ਤਨ’ ਦੋ ਮਾਤ੍ਰੀਆ ਲਫਜ਼ ਸੀ, ਤਿੰਨ ਮਾਤ੍ਰੀਆ ਬਨਾਉਣ ਲਈ ਉਕਤ ਲਫਜ਼ ਉਪਰ ਟਿੱਪੀ ਵਰਤੀ ਗਈ ਹੈ।

‘‘ਚਬਣ ਚਲਣ ਰਤੰਨ, ਸੇ ਸੁਣੀਅਰ ਬਹਿ ਗਏ॥’’ (ਪੰਨਾ ੧੩੮੧)

ਰਤੰਨ– ਤਿੰਨ ਮਾਤ੍ਰੀਆ ਤੋਂ ਚਾਰ ਮਾਤ੍ਰੀਆ ਬਨਾਇਆ ਗਿਆ ਹੈ।

ਮਾਤਿ੍ਰਕ ਛੰਦ ਅਨੁਸਾਰ ਜਿੱਥੇ ‘ਟਿੱਪੀ’ ਦਾ ਪ੍ਰਯੋਗ ਕਰਨ ਨਾਲ ਮਾਤ੍ਰਾ ਵਿਚ ਨਾ ਵਾਧਾ ਹੁੰਦਾ ਹੋਵੇ, ਉੱਥੇ ‘ਟਿੱਪੀ’ ਦਾ ਪ੍ਰਯੋਗ ਕਰਨ ਵਿੱਚ ਕੋਈ ਹਰਜ ਨਹੀਂ। ਪਰ ਜਿੱਥੇ ਮਾਤ੍ਰਾ ਦੀ ਗਿਣਤੀ ਵਧ ਜਾਏ ਉੱਥੇ ‘ਟਿੱਪੀ’ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ, ਜਿਵੇਂ ਕਿ

‘‘ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ॥’’ (ਪੰਨਾ ੧੦)

ਉਪਰੋਕਤ ਪੰਗਤੀ ਵਿੱਚ ਲਫਜ਼ ‘ਅਗਮਾ, ਅਗਮ’ ਉਪਰ ਟਿੱਪੀ ਦਾ ਪ੍ਰਯੋਗ ਨਹੀਂ ਹੋ ਸਕਦਾ ਕਿਉਂਕਿ ਮਾਤ੍ਰਾ ਵਧ ਰਹੀ ਹੈ ਇਸ ਕਰਕੇ ਉਕਤ ਲਫਜ਼ਾਂ ਨੂੰ ਕੇਵਲ ‘ਅ’ ਅਗੇਤਰ ਕਰਕੇ ‘ਅ-ਗਮਾ’ ਅਤੇ ‘ਅ-ਗਮ’ ਉਚਾਰਨ ਕਰਨਾ ਚਾਹੀਦਾ ਹੈ। ਜੋ ਸੱਜਨ ਇੱਥੇ ‘ਟਿਪੀ’ ਦਾ ਪ੍ਰਯੋਗ ਕਰਦੇ ਹਨ, ਉਹਨਾ ਨੂੰ ਉਪਰੋਕਤ ਕਾਵਿਕ ਨਿਯਮ ਸਮਝਣੇ ਚਾਹੀਦੇ ਹਨ।

ਜਿੱਥੇ ਅੱਖਰ ਙ, ਞ, ਣ, ਨ ਅਤੇ ਮ’ ਪਛੇਤਰ ਰੂਪ ਵਿੱਚ ਆਉਣ ਤਾਂ ਟਿੱਪੀ ਅੱਧਕ ਵਿੱਚ ਨਹੀ ਬਦਲਦੀ।
ਫੁਟੰਨਿ – ਅਸਲ ਲਫਜ਼ ਫੁਟਨਾ ਹੈ। ਇੱਥੇ ਨਿ ਪਛੇਤਰ ਦੇ ਤੌਰ ਤੇ ਵਰਤਿਆ ਗਿਆ ਹੈ ਸੋ ਇਸ ਨੂੰ ਫਟੱਨ ਨਹੀ ਪੜਨਾ। ਇਹ। ਇਸ ਨੂੰ ਫੁਟੰ-ਨਿ ਪੜਨਾ ਹੈ।
ਨਿਵੰਨਿ – ਅਸਲ ਲਫਜ਼ ਹੈ ਨਿਵਣਾ। ਸੋ ਨਿ ਪਛੇਤਰ ਹੈ।
ਭਾਵੰਨਿ, ਕਰੰਨਿ, ਰੋਵੰਨਿ, ਮਾਣੰਨਿ, ਮਥੰਨਿ ਆਦਿ

Leave a Reply

Your email address will not be published. Required fields are marked *