• Gurmat vichaar

    ਰਾਮ ਕਹਤ ਜਨ ਕਸ ਨ ਤਰੇ

    ਭਗਤ ਨਾਮ ਦੇਵ ਜੀ ਕਿਤੋਂ ਗੁੱਜਰ ਰਹੇ ਸਨ। ਰਸਤੇ ਵਿੱਚ ਇੱਕ ਪੰਡਤ ਕਥਾ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਸ਼ੂਦਰ ਕਦੀ ਵੀ ਤਰ ਨਹੀਂ ਸਕਦਾ। ਭਗਤ ਨਾਮ ਦੇਵ ਉੱਥੇ ਹੀ ਰੁਕ ਗਏ। ਉਨ੍ਹਾਂ ਪੰਡਤ ਤੇ ਕੁਝ ਸਵਾਲ ਕਰ ਦਿੱਤੇ। ਭਗਤ ਜੀ ਨੇ ਕਿਹਾ ਤੁਹਾਡੀ ਰਮਾਇਣ ਵਿੱਚ ਲਿਖਿਆ ਹੈ ਰਾਮ ਚੰਦਰ ਜਿਸ ਪੱਥਰ ਉੱਪਰ ਰਾਮ ਨਾਮ ਲਿਖ ਕੇ ਪਾਣੀ ਵਿੱਚ ਸੁੱਟਦੇ ਸਨ ਉਹ ਤਰ ਜਾਂਦਾ ਸੀ। ਪੰਡਤ ਜੀ ਕਹਿਣ ਲੱਗੇ ਇਹ ਸੱਚ ਹੈ। ਭਗਤ ਜੀ ਨੇ ਕਿਹਾ ਜੇ ਪੱਥਰ ਉੱਪਰ ਰਾਮ ਨਾਮ ਲਿਖਣ ਨਾਲ ਉਹ ਪੱਥਰ ਸਮੁੰਦਰ ਉੱਤੇ ਪ੍ਰਭੂ ਤਰਾ ਸਕਦਾ ਹੈ ਫਿਰ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਕਿਉਂ ਨਹੀਂ ਤਰਨਗੇ, ਜਿਨ੍ਹਾਂ ਪ੍ਰਭੂ ਦਾ ਨਾਮ ਹਿਰਦੇ ਉੱਪਰ ਲਿਖ ਲਿਆ ਹੈ?ਫਿਰ ਭਗਤ…