-
ਚੀਤੁ ਨਿਰੰਜਨ ਨਾਲਿ
ਭਗਤ ਤ੍ਰਿਲੋਚਨ ਜੀ ਨੂੰ ਜਦ ਪਤਾ ਲੱਗਾ ਕਿ ਭਗਤ ਨਾਮ ਦੇਵ ਜੀ ਰੱਬ ਨਾਲ ਰੰਗੀ ਹੋਈ ਰੂਹ ਹੈ ਤਾਂ ਉਨ੍ਹਾਂ ਦੇ ਮਨ ਵਿੱਚ ਨਾਮ ਦੇਵ ਜੀ ਨੂੰ ਮਿਲਣ ਦਾ ਚਾਉ ਪੈਦਾ ਹੋ ਗਿਆ। ਭਗਤ ਜੀ ਨਾਮ ਦੇਵ ਜੀ ਨੂੰ ਮਿਲਣ ਪਹੁੰਚ ਗਏ। ਜਦ ਉਹ ਪਹੁੰਚੇ ਤਾਂ ਉਸ ਸਮੇਂ ਨਾਮ ਦੇਵ ਜੀ ਕੱਪੜੇ ਰੰਗ ਰਹੇ ਸਨ। ਤ੍ਰਿਲੋਚਨ ਜੀ ਦੇਖ ਕੇ ਹੈਰਾਨ ਰਹਿ ਗਏ ਕਿ ਮੈਂ ਨਾਮ ਦੇਵ ਬਾਰੇ ਕੁਝ ਹੋਰ ਸੁਣਿਆ ਸੀ ਪਰ ਇਥੇ ਦੇਖਣ ਨੂੰ ਤਾਂ ਕੁਝ ਹੋਰ ਹੀ ਮਿਲਿਆ ਹੈ। ਖ਼ੈਰ ਉਨ੍ਹਾਂ ਨਾਮ ਦੇਵ ਜੀ ਨੂੰ ਜਾ ਕੇ ਉਸ ਸਮੇਂ ਦੇ ਹਿਸਾਬ ਮੁਤਾਬਿਕ ਰਾਮ ਰਾਮ ਬੁਲਾਈ। ਨਾਮ ਦੇਵ ਜੀ ਨੇ ਆਉ ਭਗਤ ਕੀਤੀ। ਵਿਚਾਰਾਂ ਕਰਦਿਆਂ ਤ੍ਰਿਲੋਚਨ ਜੀ ਨੇ ਪੁੱਛਿਆ…
-
ਜਹਾ ਦਾਣੇ ਤਹਾਂ ਖਾਣੇ
“ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥” {ਪੰਨਾ 653} ਗੁਰੂ ਅੰਗਦ ਸਾਹਿਬ ਜੀ ਨੇ ਇਹ ਇੱਕ ਅਟੱਲ ਸਚਾਈ ਸਾਨੂੰ ਸਮਝਾਉਣ ਲਈ ਸਾਡੇ ਸਾਹਮਣੇ ਪੇਸ਼ ਕੀਤੀ ਹੈ ਜਿਸ ਦੀ ਜਾਂ ਤਾਂ ਸਾਨੂੰ ਜਾਣਕਾਰੀ ਨਹੀ, ਜਾਂ ਸਮਝ ਨਹੀ ਆਈ ਜਾਂ ਫਿਰ ਆਪਾਂ ਸਮਝਣਾ ਹੀ ਨਹੀ ਚਾਹੁੰਦੇ। ਕੁਝ ਅਪਣੀ ਅਕਲ ਨੂੰ ਵੱਡੀ ਸਮਝਦੇ ਹੋਏ ਜਾਂ ਲੋਕਾਂ ਨੂੰ ਭਟਕਾਉਣ ਲਈ ਜਾਂ ਫਿਰ ਸਰਕਾਰ ਦੀਆਂ ਕਠਪੁਤਲੀਆਂ ਬਣ ਕੇ ਸੋਸ਼ਲ ਮੀਡੀਆ ਤੇ ਅੱਜ ਕੱਲ ਬੇ-ਵਜਾ ਪ੍ਰਵਾਸ ਵਾਪਸੀ ਦਾ ਬਵਾਲ ਖੜਾ ਕਰ ਰਹੇ ਹਨ। ਪ੍ਰਵਾਸ ਤਾਂ ਇੱਕ ਕੁਦਰਤੀ ਨਿਯਮ ਹੈ ਜੋ ਚੱਲਦਾ ਆਇਆ ਹੈ ਚੱਲ ਰਿਹਾ ਹੈ ਅਤੇ ਚੱਲਦਾ ਰਹਿਣਾ ਹੈ।ਕਿਉਂਕਿ ਦਾਤੇ ਨੇ ਜਿੱਥੇ ਕਿਸੇ ਦਾ ਦਾਣਾ ਪਾਣੀ…