Guru Nanak Dev Ji – part 2 (Quiz)
Q1: ਗੋਰਖ ਮਤੇ ਦੇ ਗੋਰਥ ਨਾਥ ਦੀ ਸੰਪ੍ਰਦਾਇ ਦੇ ਮੁਖੀਆਂ ਦੇ ਕੀ ਨਾਂ ਸਨ?
A1: ਲੰਗਰ ਨਾਥ ਅਤੇ ਭੰਗਰ ਨਾਥ ਮੁਖ ਜੋਗੀ ਸਨ।
Q2: ਲੰਗਰ ਨਾਥ ਅਤੇ ਭੰਗਰ ਨਾਥ ਨਾਲ ਚਰਚਾ ਸਮੇਂ ਗੁਰੂ ਜੀ ਨੇ ਉਨ੍ਹਾਂ ਨੂੰ ਕੀ ਸਿਖਿਆ ਦਿੱਤੀ ਸੀ?
A2: ਕਿ ਪ੍ਰਮਾਤਮਾ ਦੀ ਖਲਖਤ ਵਲੋਂ ਕੋਰਾ-ਪਨ ਜੀਵਨ ਦਾ ਸਹੀ ਰਸਤਾ ਨਹੀਂ |
Q3: ਜਦ ਗੋਰਖ ਮਤੇ ਦੇ ਜੋਗੀਆਂ ਗੁਰੂ ਜੀ ਤੋਂ ਕੁਝ ਖਾਣ ਲਈ ਮੰਗਿਆ ਤਾਂ ਗੁਰੂ ਜੀ ਨੇ ਕੀ ਖਾਣ ਲਈ ਦਿੱਤਾ ਸੀ?
A3: ਜਿਸ ਰੀਠੇ ਦੇ ਦਰਖਤ ਹੇਠ ਗੁਰੂ ਜੀ ਬੈਠੇ ਸਨ ਉਸ ਦੇ ਫਲ ਖਾਣ ਲਈ ਜੋਗੀਆਂ ਨੂੰ ਕਿਹਾ| ਕੁਦਰਤੀ ਰੀਠੇ ਮਿਠੇ ਨਿਕਲੇ|
Q4: ਗੁਰੂ ਜੀ ਨੇ ਅਯੁਧਿਆ ਦੇ ਵਸਨੀਕਾਂ ਨੂੰ ਕੀ ਉਪਦੇਸ਼ ਦਿੱਤਾ?
Q4: ਇਕ ਪ੍ਰਮਾਤਮਾ ਦਾ ਮਿਸਰਨ ਕਰਨ ਦਾ ਉਪਦੇਸ਼ ਦਿੱਤਾ ਅਤੇ ਮੂਰਤੀ ਪੂਜਾ ਤੋਂ ਵਰਜਿਆ|
Q5: ਗੁਰੂ ਜੀ ਅਯੁਧਿਆ ਕਦੋਂ ਗਏ ਸਨ?
A5: ਅਕਤੂਬਰ 1508
Q6: ਬ੍ਰਾਹਮਣ ਗੁਰੂ ਜੀ ਨੂੰ ਕਿਉਂ ਨਕਲੀ ਸਾਧ ਦੱਸਦੇ ਸਨ?
A6: ਕਿਉਂਕਿ ਗੁਰੂ ਜੀ ਕੋਲ ਸਾਲਗਰਾਮ ਤੇ ਤੁਲਸੀ ਦੀ ਮਾਲਾ ਨਹੀਂ ਸੀ।
Q7: ਗੁਰੂ ਜੀ ਨੇ ਸਾਲਗਰਾਮ ਅਤੇ ਤੁਲਸੀ ਦੀ ਮਾਲਾ ਬਾਰੇ ਲੋਕਾਂ ਨੂੰ ਕੀ ਸਮਝਾਇਆ?
A7: ਗੁਰੂ ਜੀ ਨੇ ਸਮਝਾਇਆ ਕਿ ਆਚਰਣ ਉਚਾ ਰੱਖੋ, ਵਿਕਾਰਾਂ ਤੋਂ ਬਚੋ ਇਹੀ ਮਨੁੱਖਾ ਜੀਵਨ ਦਾ ਸਹੀ ਰਸਤਾ ਹੈ|
Q8: ਕਾਂਸ਼ੀ ਦੇ ਬ੍ਰਾਹਮਣਾਂ ਦੇ ਮੁਖੀ ਦਾ ਕੀ ਨਾਮ ਸੀ?
A8: ਪੰਡਿਤ ਚਤੁਰਦਾਸ|
Q9: ਗੁਰੂ ਨਾਨਕ ਦੇਵ ਜੀ ਨੇ ਭਗਤ ਸੈਣ ਜੀ ਅਤੇ ਭਗਤ ਪੀਪਾ ਜੀ ਦੇ ਸ਼ਬਦ ਕਿਥੋਂ ਪ੍ਰਾਪਤ ਕੀਤੇ ਸਨ?
A9: ਬਨਾਰਸ ਤੋਂ|
Q10: ਕੀ ਤੀਰਥ ਇਸ਼ਨਾਨ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ?
A10: ਨਹੀਂ ਜੀ| ਤੀਰਥ ਇਸ਼ਨਾਨ ਨਾਲ ਸਰੀਰ ਦੀ ਸਫਾਈ ਤਾਂ ਹੋ ਸਕਦੀ ਹੈ ਪਰ ਮਨ ਨਾਮ-ਬਾਣੀ ਨਾਲ ਹੀ ਪਵਿੱਤਰ ਹੁੰਦਾ ਹੈ|
Q11: ਗੁਰੂ ਨਾਨਕ ਦੇਵ ਜੀ ਨੇ ਭਗਤਾਂ ਦੀ ਬਾਣੀ ਦਾ ਉਤਾਰਾ ਕਿਉਂ ਕੀਤਾ?
A11: ਕਿਉਂਕਿ ਉਨਾਂ ਦੀ ਵਿਚਾਰਧਾਰਾ ਗੁਰੂ ਸਾਹਿਬ ਨਾਲ ਮੇਲ ਖਾਂਦੀ ਸੀ|
Q12: ਗੁਰੂ ਜੀ ਜਗਨਾਥਪੁਰੀ ਕਦੋਂ ਪਹੁੰਚੇ ਸਨ?
A12: ਜੂਨ ੧੫੧੦ ਈਸਵੀ ਵਿਚ|
Q13: ਗੁਰੂ ਜੀ ਨੇ ਜਗਨਾਥਪੁਰੀ ਦੇ ਮੰਦਰਾਂ ਵਿਚ ਲੋਕਾਂ ਨੂੰ ਕਿ ਉਪਦੇਸ਼ ਦਿਤਾ?
A13: ਮਨੁੱਖ ਦੀਆਂ ਬਣਾਈਆਂ ਮੂਰਤੀਆਂ ਜਗਤ ਦਾ ਨਾਥ ਨਹੀਂ ਹੋ ਸਕਦਾ, ਜਗਤ ਦਾ ਨਾਥ ਇਕ ਹੈ ਜਿਸ ਨੇ ਜਗਤ ਨੂੰ ਪੈਦਾ ਕੀਤਾ ਹੈ ਅਤੇ ਉਸ ਦੀ ਆਰਤੀ ਸਾਰੀ ਕੁਦਰਤ ਵਿਚ ਹੋ ਰਹੀ ਹੈ|
Q14: ਜੋ ਪਾਖੰਡੀ ਸਾਧ ਤਿੰਨਾਂ ਲੋਕਾਂ ਦੀ ਗੱਲ ਕਰਦਾ ਸੀ ਉਸ ਦੀ ਸਚਾਈ ਲੋਕਾਂ ਤਕ ਗੁਰੂ ਜੀ ਨੇ ਕਿਸ ਤਰ੍ਹਾਂ ਲਿਆਦੀ?
A14: ਗੁਰੂ ਜੀ ਨੇ ਉਸਦਾ ਲੋਟਾ ਉਸਦੇ ਪਿਛੇ ਹੀ ਛੁਪਾ ਦਿਤਾ ਅਤੇ ਜਦ ਪੰਡਿਤ ਨੂੰ ਆਪਣਾ ਲੋਟਾ ਨਾ ਦਿਸਿਆ, ਗੁਰੂ ਜੀ ਨੇ ਕਿਹਾ ਕਿ ਜੇ ਉਸ ਨੂੰ ਤ੍ਰਿਲੋਕੀ ਦਾ ਗਿਆਨ ਹੈ ਤਾਂ ਉਸ ਨੂੰ ਅਪਣੇ ਲੋਟੇ ਬਾਰੇ ਕਿਉਂ ਨਹੀਂ ਪਤਾ?
Q15: ਰਾਜਾ ਸ਼ਿਵਨਾਭ ਨੂੰ ਕਿਵੇਂ ਪਤਾ ਲਗਾ ਕਿ ਗੁਰੂ ਜੀ ਦੱਖਣ ਵਾਲ ਆ ਰਹੇ ਹਨ?
A15: ਭਾਈ ਮਨਸੁੱਖ ਜੀ ਕੋਲੋਂ, ਜੋ ਵਿਉਪਾਰੀ ਸਨ|
Q16: ਰਾਜਾ ਸ਼ਿਵਨਾਭ ਨੇ ਗੁਰੂ ਜੀ ਨੂੰ ਕਿਵੇਂ ਪਹਿਚਾਣਿਆ?
A16: ਰਾਜੇ ਨੇ ਮਨ ਮੋਹਣੀਆਂ ਇਸਤਰੀਆਂ ਗੁਰੂ ਜੀ ਨੂੰ ਭਰਮਾਉਣ ਲਈ ਭੇਜੀਆਂ ਸਨ, ਪਰ ਉਨ੍ਹਾਂ ਦਾ ਗੁਰੂ ਜੀ ਤੇ ਕੋਈ ਅਸਰ ਨਾ ਹੋਇਆ|
Q17: ਕੌਡਾ ਭੀਲ ਦੀ ਜਾਤੀ ਨੂੰ ਭੀਲ ਕਿਓਂ ਕਿਹਾ ਜਾਂਦਾ ਸੀ?
A17: ਕਿਉਂਕਿ ਦ੍ਰਾਵਿੜ ਭਾਸ਼ਾ ਵਿਚ ਕਮਾਨ ਨੂੰ ਭੀਲ ਕਹਿੰਦੇ ਹਨ ਅਤੇ ਇਹ ਲੋਕ ਤੀਰ ਕਮਾਨ ਦੇ ਬੜੇ ਉਸਤਾਦ ਸਨ|
Q18: ਜਦ ਪਾਲੀਪੁਰ ਦੇ ਜੋਗੀਆਂ ਨੇ ਗੁਰੂ ਜੀ ਨੂੰ ਨੀਵਾਂ ਦਿਖਾਉਣ ਲਈ ਇਕ ਤਿਲ ਦਿੱਤਾ ਤਾਂ ਗੁਰੂ ਜੀ ਨੇ ਉਸ ਤਿਲ ਨੂੰ ਕਿਸ ਤਰਾਂ ਵੰਡ ਕੇ ਛਕਾਇਆ?
A18: ਗੁਰੂ ਜੀ ਨੇ ਤਿਲ ਨੂੰ ਰਗੜ ਕੇ ਪਾਣੀ ਵਿੱਚ ਘੋਲ ਲਿਆ ਅਤੇ ਫਿਰ ਸਾਰਿਆਂ ਨੂੰ ਛਕਾਇਆ|
Q19: ਜੋ ਲੋਕ ਆਪਣੇ ਬੁਰੇ ਕੰਮਾਂ ਦੀ ਜਿੰਮੇਵਾਰੀ ਦੂਜਿਆਂ ਤੇ ਥੋਪਦੇ ਹਨ ਉਨ੍ਹਾਂ ਬਾਰੇ ਗੁਰੂ ਜੀ ਕੀ ਵਿਚਾਰ ਦਿੰਦੇ ਹਨ?
A19: ਉਹ ਲੋਕ ਨੀਚਤਾ ਦੇ ਡੂੰਘੇ ਟੋਏ ਵਿਚ ਜਾ ਡਿਗੇ ਹਨ ਅਤੇ ਉਨ੍ਹਾਂ ਉਪਰ ਸਤਸੰਗ ਦਾ ਅਸਰ ਵੀ ਬਹੁਤ ਘੱਟ ਹੁੰਦਾ ਹੈ|
Q20: ਬੁਹਾਨਪੁਰ ਦੇ ਲੋਕ ਓਅੰਕਾਰ ਦੇ ਮੰਦਿਰ ਵਿਚ ਕਿਸ ਦੀ ਤੁਲਨਾ ਓਅੰਕਾਰ ਨਾਲ ਕਰਦੇ ਸਨ?
A20: ਬੁਹਾਨਪੁਰ ਦੇ ਲੋਕ ਸ਼ਿਵਲਿੰਗ ਨੂੰ ਹੀ ਓਅੰਕਾਰ ਮੰਨੀ ਬੈਠੇ ਸਨ|
Q21: ਗੁਰੂ ਜੀ ਨੇ ਜੋ ਉਪਦੇਸ਼ ਓਅੰਕਾਰ ਦੇ ਪਾਂਡਿਆਂ ਨੂੰ ਕੀਤਾ ਉਹ ਕਿਥੇ ਦਰਜ ਹੈ?
A21: ਉਹ ਗੁਰੂ ਜੀ ਦੀ ਬਾਣੀ ‘ਓਅੰਕਾਰ’ (ਰਾਮਕਲੀ ਰਾਗ) ਵਿਚ ਦਰਜ ਹੈ|
Q22: ਜੋ ਕੌਮ ਆਪਣੇ ਭੈੜ ਦੂਜਿਆਂ ਤੇ ਸੁੱਟਣ ਲੱਗ ਪਏ ਉਸ ਬਾਰੇ ਗੁਰੂ ਜੀ ਕਿ ਵਿਚਾਰ ਦਿੰਦੇ ਹਨ?
A22: ਗੁਰੂ ਜੀ ਕਹਿੰਦੇ ਹਨ ਉਹ ਕੌਮ ਤਬਾਹੀ ਦੇ ਰਾਹ ਪੈ ਗਈ ਸਮਝੋ|
Q23: ਸੂਰਜ ਗ੍ਰਹਿਣ ਵਾਲੇ ਦਿਨ ਪੰਡਿਤਾਂ ਨੇ ਗੁਰੂ ਜੀ ਦੇ ਘਰ ਰਿੱਝਦਾ ਪੱਕਦਾ ਵੇਖ ਕੇ ਗੁੱਸਾ ਕੀਤਾ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਕੀ ਸਮਝਾਇਆ?
A23: ਵਹਿਮਾਂ ਭਰਮਾਂ ਵਿਚ ਭਟਕਣ ਦੀ ਥਾਂ ਪ੍ਰਮਾਤਮਾ ਦੀ ਬੰਦਗੀ ਅਤੇ ਖਲਖਤ ਦੀ ਸੇਵਾ ਕਰੋ| ਗ੍ਰਹਿਣ ਤਾਂ ਇਕ ਸਾਧਾਰਨ ਜਿਹੀ ਕੁਦਰਤੀ ਘਟਨਾ ਹੈ|
Q24: ਗੁਰੂ ਜੀ ਆਈਆਂ ਸੰਗਤਾਂ ਦੇ ਲੰਗਰ ਦਾ ਪ੍ਰਬੰਧ ਕਿਸ ਤਰਾਂ ਕਰਦੇ ਸਨ?
A24: ਗੁਰੂ ਜੀ ਖੁਦ ਖੇਤੀ-ਬਾੜੀ ਕਰਦੇ ਸਨ ਅਤੇ ਇਸ ਤਰਾਂ ਆਈ ਸੰਗਤ ਦੀ ਸੇਵਾ ਕਰਦੇ ਸਨ|
Q25: ਗੁਰੂ ਜੀ ਨੇ ਪਹਿਲੇ ਉਦਾਸੀ ਸਮੇ ਕਿੰਨਾਂ ਪੈਂਡਾ ਤਹਿ ਕਰਦੇ ਸਨ?
A25: 6462 ਮੀਲ| ਜੇਕਰ ਸੰਗਲਾਦੀਪ ਦਾ 400 ਮੀਲ ਪੈਂਡਾ ਵੀ ਗਿਣ ਲਿਆ ਜਾਵੇ ਤਾਂ 6862 ਬਣਦਾ ਹੈ ਜੋ 3015 ਦਿਨਾਂ ਵਿਚ ਤਹਿ ਕੀਤਾ ਸੀ|
Q26: ਗੁਰੂ ਜੀ ਜਦ ਤਲਵੰਡੀ ਵਾਪਸ ਆਏ ਤਾਂ ਉਸ ਸਮੇ ਉਨ੍ਹਾਂ ਦੀ ਕੀ ਉਮਰ ਸੀ?
A26: ਉਸ ਸਮੇ ਗੁਰੂ ਜੀ ਪੌਣੇ ਸੰਤਾਲੀ ਸਾਲ ਦੇ ਸਨ|
Q27: ਕਰਤਾਰਪੁਰ ਨਗਰ ਗੁਰੂ ਜੀ ਨੇ ਕਦੋ ਵਸਾਇਆ ਸੀ?
A27: ਗੁਰੂ ਜੀ ਨੇ 9 ਜਨਵਰੀ 1516 ਨੂੰ ਮੋੜ੍ਹੀ ਗੱਡ ਦਿਤੀ ਸੀ|
Q28: ਵਿਦਿਆ ਬਾਰੇ ਗੁਰੂ ਜੀ ਦੇ ਕੀ ਖਿਆਲ ਹਨ?
A28: ਵਿਦਿਆ ਮਨੁੱਖ ਦੇ ਜੀਵਨ ਦਾ ਸ਼ਿੰਗਾਰ ਹੈ, ਪਰ ਆਤਮਕ ਵਿਦਿਆ ਇਸ ਤੋਂ ਵੀ ਬਹੁਤ ਉੱਚੀ ਵਸਤ ਹੈ|
Q29: ਗੁਰੂ ਜੀ ਨੇ ਜੈਨੀ ਸਾਧੂਆਂ ਨੂੰ ਕਿਸ ਤੋਂ ਵਰਜਿਆ?
A29: ਗੁਰੂ ਜੀ ਨੇ ਜੈਨੀ ਸਾਧੂਆਂ ਨੂੰ ਇਸ਼ਨਾਨ-ਹੀਣ ਕੁਚੀਲ ਜੀਵਨ ਵਲੋਂ ਵਰਜਿਆ|
Q30: ਗੁਰੂ ਜੀ ਨੇ ਕਰਤਾਰਪੁਰ ਵਸਾਉਣ ਲੇਈ ਸਭ ਤੋਂ ਪਹਿਲਾਂ ਕਿਸ ਨਾਲ ਗੱਲ ਕੀਤੀ ਸੀ?
A30: ਚੋਧਰੀ ਅਜਿਤੇ ਨਾਲ|