ਭਾਈ ਸੁਭੇਗ ਸਿੰਘ ਭਾਈ ਸ਼ਹਿਬਾਜ ਸਿੰਘ ਜੀ (quiz)
ਪ੍ਰ. ੧. ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਿਸ ਨੇ ਕਰਵਾਇਆ ਸੀ ?
ਜਕਰੀਆ ਖਾਂ ਨੇ।
ਪ੍ਰ. ੨. ਜਕਰੀਆ ਖਾਨ ਦੀ ਮੌਤ ਕਿਸ ਤਰ੍ਹਾਂ ਹੋਈ ਸੀ?
ਉ. ਭਾਈ ਤਾਰੂ ਸਿੰਘ ਦੀ ਜੁੱਤੀ ਨਾਲ।
ਪ੍ਰ. ੩. ਭਾਈ ਤਾਰੂ ਸਿੰਘ ਦੀ ਜੁੱਤੀ ਕੌਣ ਲੈ ਕੇ ਆਇਆ ਸੀ ?
ਭਾਈ ਸੁਭੇਗ ਸਿੰਘ।
ਪ੍ਰ: ੪. ਭਾਈ ਸੁਭੇਗ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਸਨ ?
ਜੰਬਰ ਪਿੰਡ ਦੇ
ਪ੍ਰ: ੫. ਭਾਈ ਸ਼ਹਿਬਾਜ ਸਿੰਘ ਸਿੰਘ ਜੀ ਰਿਸ਼ਤੇ ਵਿੱਚੋਂ ਭਾਈ ਸੁਭੇਗ ਸਿੰਘ ਜੀ ਦੇ ਲੱਗਦੇ ਸਨ?
ਪੁੱਤਰ
ਪ੍ਰਃ ੬. ਭਾਈ ਸੁਬੇਗ ਸਿੰਘ ਜੀ ਕੀ ਕਾਰੋਬਾਰ ਕਰਦੇ ਸਨ?
ਸਰਕਾਰੀ ਘਰਾਣੇ ਵਿੱਚ ਠੇਕੇਦਾਰੀ ਕਰਦੇ ਸਨ।
ਪ੍ਰੋਃ ੭. ਜਕਰੀਆ ਖਾਨ ਨੇ ਕਿਸ ਦੇ ਆਦੇਸ਼ ਨਾਲ ਭਾਈ ਸੁਬੇਗ ਸਿੰਘ ਨੂੰ ਅਪਣਾ ਦੂਤ ਬਣਾ ਕੇ ਸਿੰਘਾਂ ਕੋਲ ਭੇਜਿਆ ਸੀ?
ਦਿੱਲੀ ਦਰਬਾਰ ਦੇ ਆਦੇਸ਼ ਨਾਲ।
ਪ੍ਰ: ੮. ਜਕਰੀਆ ਖਾਨ ਨੇ ਖਾਲਸੇ ਨੂੰ ਨਵਾਬੀ ਦੇਣ ਲਈ ਭਾਈ ਸੁਬੇਗ ਸਿੰਘ ਨੂੰ ਹੀ ਕਿਉਂ ਵਰਤਿਆਂ ?
ਕਿਉਂਕਿ ਭਾਈ ਸੁਭੇਗ ਸਿੰਘ ਦਾ ਸਿੰਘਾ ਨਾਲ ਵੀ ਮੇਲ ਜੋਲ ਸੀ।
ਪ੍ਰ: ੯. ਜਕਰੀਆ ਖਾ ਦੇ ਪੁੱਤਰ ਨੂੰ ਸਿੰਘਾ ਦੇ ਖਿਲਾਫ ਕਿਸ ਨੇ ਭੜਕਾਇਆ ਸੀ?
ਲਖਪਤ ਰਾਏ ਨੇ
ਪ੍ਰ: ੧੦. ਜਸਪਤ ਰਾਏ ਦਾ ਸਿਰ ਕਿਸ ਸਿੰਘ ਨੇ ਕੱਟਿਆਂ ਸੀ?
ਸਰਦਾਰ ਨਿਬਾਹੂ ਸਿੰਘ ਰੰਘਰੇਟੇ ਨੇ।
ਪ੍ਰ: ੧੧. ਜਸਪਤ ਰਾਏ ਦੀ ਮੌਤ ਤੇ ਉਸਦੇ ਭਰਾ ਲਖਪਤ ਰਾਏ ਨੇ ਕੀ ਪ੍ਰਣ ਲਿਆ ਸੀ?
– ਉਸਨੇ ਪ੍ਰਣ ਲਿਆ ਸੀ ਕਿ ਜਦ ਤੱਕ ਉਹ ਸਾਰੀ ਸਿੱਖ ਕੌਮ ਨੂੰ ਖਤਮ ਨਹੀਂ ਕਰ ਲੈਂਦਾ ਤਦ ਤੱਕ ਸਿਰ ਤੇ ਪੱਗ ਨਹੀਂ ਰੱਖੇਗਾ
ਪ੍ਰ: ੧੨. ਕੀ ਸਾਨੂੰ ਮਾਤ ਭਾਸ਼ਾ ਤੋਂ ਬਿਨ੍ਹਾਂ ਹੋਰ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਹਨ?
– ਜੀ ਹਾਂ। ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ।
ਪ੍ਰ: ੧੩. ਸਭ ਤੋਂ ਮਹਾਨ ਧਰਮ ਕਿਹੜਾ ਹੈ?
– ਰੱਬ ਦਾ ਨਾਮ ਯਾਦ ਰੱਖਣਾ ਹੀ ਸਭ ਤੇ ਉਤਮ ਧਰਮ ਹੈ?
ਪ੍ਰ: ੧੪. ਕੀ ਮੰਤ੍ਰ ਆਦਿ ਪੜਨ ਨਾਲ ਕੋਈ ਅੰਨਾਂ ਵੀ ਹੋ ਸਕਦਾ ਹੈ ?
– ਨਹੀਂ ਜੀ।
ਪ੍ਰ: ੧੫. ਸ਼ਹਿਬਾਜ ਸਿੰਘ ਬਾਰੇ ਮੌਲਵੀ ਨੇ ਝੂਠੀ ਸ਼ਕਾਇਤ ਕਿਉ ਕੀਤੀ ਸੀ?
– ਕਿਉਕਿ ਉਹ ਅਪਣੀ ਬੇਟੀ ਦਾ ਨਿਕਾਹ ਭਾਈ ਸ਼ਹਿਬਾਜ ਸਿੰਘ ਨਾਲ ਕਰਨਾ ਚਾਹੁੰਦਾ ਸੀ।
ਪ੍ਰ: ੧੬. ਭਾਈ ਸ਼ਹਿਬਾਜ ਸਿੰਘ ਨੇ ਮੌਲਵੀ ਦੀ ਬੇਟੀ ਨਾਲ ਨਿਕਾਹ ਕਰਨ ਤੋਂ ਇਨਕਾਰ ਕਿਉ ਕੀਤਾ ਸੀ?
– ਕਿਉਕਿ ਮੌਲਵੀ ਸ਼ਹਿਬਾਜ ਸਿੰਘ ਨੂੰ ਪਹਿਲਾ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਜੋ ਭਾਈ ਸਾਹਿਬ ਨੂੰ ਕਬੂਲ ਨਹੀਂ ਸੀ।
ਪ੍ਰਃ ੧੭. ਭਾਈ ਸੁਭੇਗ ਸਿੰਘ ਤੇ ਸ਼ਹਿਬਾਜ ਸਿੰਘ ਨੂੰ ਸ਼ਹੀਦ ਕਿਸ ਤਰ੍ਹਾਂ ਕੀਤਾ ਗਿਆ ਸੀ?
ਉਤਰ: ਚਰੱਖੜੀਆਂ ਤੇ ਚਾੜ ਕੇ।
ਪ੍ਰ: ੧੮. ਪਿਉ-ਪੁੱਤ ਨੇ ਚਰੱਖੜੀ ਤੇ ਚੜਨ ਤੋਂ ਪਹਿਲਾ ਕਿਸ ਤਰ੍ਹਾਂ ਮਹਿਸੂਸ ਕੀਤਾ?
ਉ: ਉਨ੍ਹਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਦੇ ਨਾਹਰੇ ਲਗਾਏ ਸਨ।
ਪ੍ਰਃ ੧੯. ਜਦ ਸਿੰਘਾ ਨੂੰ ਨਵਾਬੀ ਪੇਸ਼ ਕੀਤੀ ਗਈ ਉਸ ਸਮੇਂ ਸਿੰਘਾ ਦਾ ਜਥੇਦਾਰ ਕੌਣ ਸੀ?
– ਸਰਦਾਰ ਦਰਬਾਰਾ ਸਿੰਘ ਜੀ।
ਪ੍ਰਃ ੨੦. ਸਰਦਾਰ ਕਪੂਰ ਸਿੰਘ ਨੂੰ ਨਵਾਬੀ ਕਿਸ ਗੁਣ ਕਰਕੇ ਦਿੱਤੀ ਗਈ ਸੀ?
– ਉਨ੍ਹਾਂ ਦੀ ਸੇਵਾ ਭਾਵਨਾ ਕਰਕੇ।
ਪ੍ਰਃ ੨੧. ਸਰਦਾਰ ਕਪੂਰ ਸਿੰਘ ਜੀ ਨੇ ਕਿਸ ਸ਼ਰਤ ਤਹਿਤ ਨਵਾਬੀ ਕਬੂਲੀ ਸੀ?
– ਨਵਾਬੀ ਪੰਜ ਸਿੰਘਾ ਦੇ ਚਰਨਾ ਨੂੰ ਛੁਹਾ ਕੇ ਦਿੱਤੀ ਜਾਏ ਅਤੇ ਦੂਸਰਾ ਉਹ ਚੱਲਦੀ ਸੇਵਾ ਨਹੀਂ ਛੱਡਣਗੇ।
ਪ੍ਰਃ ੨੨. ਜਕਰੀਆ ਖਾਨ ਦੀ ਮੌਤ ਤੋ ਬਾਅਦ ਲਹੌਰ ਦਾ ਸੂਬੇਦਾਰ ਕੌਣ ਬਣਿਆ ਸੀ?
– ਯਹੀਆ ਖਾਨ
ਪ੍ਰਃ ੨੩. ਯਹੀਆ ਖਾਨ ਨੇ ਕਿਸ ਨੂੰ ਹਕੂਮਤ ਦਾ ਦੁਸ਼ਮਣ ਗਰਦਾਨ ਕੇ ਜੇਲ ਭੇਜਿਆ ਸੀ?
– ਭਾਈ ਸੁਬੇਗ ਸਿੰਘ ਜੀ ਨੂੰ।
ਪ੍ਰਃ ੨੪. ਭਾਈ ਸੁਬੇਗ ਸਿੰਘ ਜੀ ਨੇ ਕੋਤਵਾਲ ਬਣਨ ਸਮੇਂ ਕਿਹੜੀ ਸਜ਼ਾ ਬੰਦ ਕੀਤੀ ਸੀ?
– ਲੋਕਾਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਸਜ਼ਾ।
ਪ੍ਰਃ ੨੫. ਭਾਈ ਸੁਬੇਗ ਸਿੰਘ ਤੇ ਸ਼ਹਿਬਾਜ ਸਿੰਘ ਕਦੋਂ ਸ਼ਹੀਦ ਕੀਤੇ ਗਏ ਸਨ?
– ਮਾਰਚ, ੧੭੪੬ ਈਃ ਨੂੰ।