Quiz

ਭਾਈ ਮਨੀ ਸਿੰਘ ( Quiz)

1. ਭਾਈ ਮਨੀ ਸਿੰਘ ਦਾ ਜਨਮ ਕਿੱਥੇ ਹੋਇਆ ਸੀ?
ਕੈਂਬੋਵਾਲ

2. ਭਾਈ ਮਨੀ ਸਿੰਘ ਦਾ ਜਨਮ ਕਦੋਂ ਹੋਇਆ ਸੀ?
੧੦ ਮਾਰਚ ੧੬੪੪

3. ਭਾਈ ਮਨੀ ਸਿੰਘ ਦੇ ਮਾਤਾ – ਪਿਤਾ ਦਾ ਨਾਮ ਕੀ ਸੀ?
ਮਾਤਾ ਮਧੁਰੀ ਬਾਈ ਜੀ ਅਤੇ ਪਿਤਾ ਮਾਈ ਦਾਸ ਜੀ

4. ਭਾਈ ਮਨੀ ਸਿੰਘ ਦਾ ਜਨਮ ਵੇਲੇ ਦਾ ਕੀ ਨਾਮ ਸੀ?
ਮਨੀਆ

5. ਭਾਈ ਮਨੀ ਸਿੰਘ ਦੇ ਕੁੱਲ ਕਿੰਨੇ ਭਰਾ ਸਨ?
੧੨

6. ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਣ ਵਾਲੇ ਭਾਈ ਮਨੀ ਸਿੰਘ ਦੇ ਭਰਾ ਦਾ ਕੀ ਨਾਮ ਸੀ?
ਭਾਈ ਦਿਆਲਾ ਜੀ

7. ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ ਕੁਲ ਕਿੰਨੇ ਸ਼ਹੀਦ ਹੋਏ?
੫੩

8. ਭਾਈ ਮਨੀ ਸਿੰਘ ਜੀ ਕਿੰਨੇ ਸਾਲ ਦੇ ਸੀ ਜਦੋਂ ਉਹ ਗੁਰੂ ਹਰ ਰਾਇ ਸਾਹਿਬ ਕੋਲ ਰਹਿ ਪਏ?
੧੩ ਸਾਲ ਦੇ

9. ਭਾਈ ਮਨੀ ਸਿੰਘ ਦਾ ਵਿਆਹ ਕਿਸ ਨਾਲ ਹੋਇਆ ਸੀ?
ਬੀਬੀ ਸੀਤੋ ਨਾਲ

10. ਭਾਈ ਮਨੀ ਸਿੰਘ ਦੇ ਸਹੁਰੇ ਦਾ ਕੀ ਨਾਮ ਸੀ?
ਲਖੀ ਸ਼ਾਹ

11. ਭਾਈ ਮਨੀ ਸਿੰਘ ਜੀ ਗੁਰੂ ਗਰੰਥ ਸਾਹਿਬ ਦੇ ਪਹਿਲੇ ਲਿਖਾਰੀ ਵੀ ਸਨ
ਹਾਂਜੀ

12. ਭਾਈ ਮਨੀ ਸਿੰਘ ਨੇ ਗੁਰਸਿੱਖਾਂ ਨਾਲ ਰਲ ਕੇ ਕਿਹੜੀ ਜੰਗ ਵਿੱਚ ਸੂਰਮਗਤੀ ਦੇ ਜੌਹਰ ਵਿਖਾਏ ਸਨ?
ਪਾਉਂਟਾ ਸਾਹਿਬ ਵਿਖੇ ਭੰਗਾਣੀ ਦੇ ਜੰਗ ਵਿੱਚ

13. ਭੰਗਾਣੀ ਦੇ ਜੰਗ ਵਿੱਚ ਉਹਨਾਂ ਦੇ ਕਿਹੜੇ ਭਰਾ ਸ਼ਹੀਦੀ ਪਾ ਗਏ ਸਨ?
ਹਰੀ ਚੰਦ

14. ਕਿਹੜੀ ਜੰਗ ਜਿਤਣ ਤੋਂ ਭ੍ਰਵਾਵਿਤ ਹੋ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਦੀਵਾਨ (ਪ੍ਰਧਾਨ ਮੰਤਰੀ) ਦੀ ਉਪਾਧੀ ਬਖ਼ਸ਼ੀ?
ਨਾਦੌਣ ਦੀ ਜੰਗ ਤੋਂ।

15. ਭਾਈ ਮਨੀ ਸਿੰਘ ਨੇ ਅਮ੍ਰਿਤ ਪਾਨ ਕਦੋਂ ਕੀਤਾ ਸੀ?
੧੬੯੯ ਦੀ ਵਿਸਾਖੀ ਵਾਲੇ ਦਿਨ।

16. ਭਾਈ ਮਨੀ ਸਿੰਘ ਦੇ ਕਿੰਨੇ ਪੁੱਤਰਾਂ ਨੇ ਉਸ ਦਿਨ ਅਮ੍ਰਿਤ ਪਾਨ ਕੀਤਾ ਸੀ?
੬ ਪੁਤਰਾਂ

17. ਜਦੋਂ ੧੭੦੪ ਈ: ਵਿਚ ਗੁਰੂ ਸਾਹਿਬ ਨੇ ਆਨੰਦਪੁਰ ਛਡਿਆ ਤਾਂ ਭਾਈ ਮਨੀ ਸਿੰਘ ਨੂੰ ਗੁਰੂ ਜੀ ਨੇ ਕਿਹੜੀ ਜਿਮੇਦਾਰੀ ਸੋਪੀਂ?
ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਦੀ ਅਗਵਾਈ ਦੀ ਜਿਮੇਦਾਰੀ ਸੌਂਪੀ।

18. ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਖਾਲਸਾ ਜਥੇਬੰਦੀ ਕਿੰਨੇ ਅਤੇ ਕਿਹੜੇ ਹਿਸਿਆਂ ਵਿਚ ਵੰਡੀ ਗਈ?
੨ ; ਬੰਦਈ ਖਾਲਸਾ ਅਤੇ ਤੱਤ ਖਾਲਸਾ

19. ਭਾਈ ਮਨੀ ਸਿੰਘ ਨੇ ਦਿਵਾਲੀ ਤੇ ਖਾਲਸੇ ਦਾ ਇਕੱਠ ਕਰਨ ਲਈ ਕਿਸ ਤੋਂ ਇਜਾਜ਼ਤ ਲਈ?
ਜਕਰੀਆਂ ਖਾਨ

20. ਜ਼ਕਰਿਆਂ ਖਾਨ ਨੇ ਇਕੱਠ ਕਰਨ ਲਈ ਕਿੰਨਾ ਟੈਕ੍ਸ ਲਾਇਆ ਸੀ?
੧੦੦੦੦ ਰੁਪਏ

21. ਭਾਈ ਮਨੀ ਸਿੰਘ ਨੇ ਦਿਵਾਲੀ ਤੇ ਖਾਲਸੇ ਦਾ ਇਕੱਠ ਕਰਨ ਦੀ ਸਲਾਹ ਨੂੰ ਕਿਉਂ ਰੱਦ ਕਰ ਦਿੱਤਾ ?
ਕਿਉਂਕਿ ਜਕਰੀਆਂ ਖਾਨ ਦੀ ਨੀਅਤ ਖਰਾਬ ਹੋ ਗਈ ਸੀ, ਉਹ ਦਿਵਾਲੀ ਤੇ ਸਿਖਾਂ ਦਾ ਖੁਰਾ ਖੋਜ ਮਿਟਾ ਦੇਣਾ ਚਾਹੁੰਦਾ ਸੀ।

22. ਕੀ ਭਾਈ ਮਨੀ ਸਿੰਘ ਨੇ ਜ਼ਕਰਿਆਂ ਖਾਨ ਨੂੰ ੧੦੦੦੦ ਰੁਪਏ ਟੈਕ੍ਸ ਦਿੱਤਾ ਸੀ?
ਨਹੀਂ ਜੀ

23. ਟੈਕਸ ਨਾਂ ਦੇਣ ਤੇ ਭਾਈ ਸਾਹਿਬ ਨਾਲ ਸਰਕਾਰ ਨੇ ਕੀ ਸਲੂਕ ਕੀਤਾ?
ਭਾਈ ਮਨੀ ਸਿੰਘ ਤੇ ਕੁਝ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ।

24. ਜਦੋਂ ਭਾਈ ਸਾਹਿਬ ਨੇ ਮੁਸਲਮਾਨ ਬਣਨ ਤੋਂ ਨਾਂਹ ਕਰ ਦਿੱਤੀ ਤਾਂ ਸਰਕਾਰ ਨੇ ਕੀ ਹੁਕਮ ਦਿੱਤਾ?
ਬੰਦ ਬੰਦ ਕਟ ਕੇ ਸ਼ਹੀਦ ਕਰਨ ਦਾ ਹੁਕਮ ਦਿਤਾ।

25. ਭਾਈ ਸਾਹਿਬ ਨੇ ਜੱਲਾਦ ਨੂੰ ਕਿਉਂ ਰੋਕਿਆ?
ਕਿਉਂਕਿ ਉਹ ਬੰਦ ਬੰਦ ਕਟਣ ਦੀ ਬਜਾਏ ਜਦ ਸਿੱਧੀ ਬਾਂਹ ਕਟਣ ਲਗਿਆ ਸੀ।

26. ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਕਦੋਂ ਹੋਈ?
੧੭੩੪

27. ਜਿੱਥੇ ਭਾਈ ਮਨੀ ਸਿੰਘ ਜੀ ਦਾ ਸਸਕਾਰ ਕੀਤਾ ਗਿਆ ਉੱਥੇ ਕਿਹੜਾ ਗੁਰੂਦਵਾਰਾ ਬਣਾਇਆ ਗਿਆ?
ਗੁਰੂਦਵਾਰਾ ਸ਼ਹੀਦ ਗੰਜ

Leave a Reply

Your email address will not be published. Required fields are marked *