Quiz

ਬਾਬਾ ਬੁੱਢਾ ਜੀ ( Quiz)

ਪ: 1. ਬਾਬਾ ਬੁੱਢਾ ਜੀ ਦਾ ਜਨਮ ਕਦੋਂ ਹੋਇਆ?
ਉੱਤਰ: 22 ਅਕਤੂਬਰ 1506 ਈਸਵੀ ਵਿੱਚ

ਪ: 2. ਆਪਜੀ ਦੇ ਮਾਤਾ ਪਿਤਾ ਜੀ ਕੌਣ ਸਨ?
ਉੱਤਰ: ਪਿਤਾ ਜੀ, ਭਾਈ ਸੁੱਘਾ ਜੀ ਅਤੇ ਮਾਤਾ ਜੀ, ਮਾਤਾ ਗੌਰਾਂ ਜੀ

ਪ: 3. ਆਪਜੀ ਕਿੱਥੋਂ ਦੇ ਰਹਿਣ ਵਾਲੇ ਸਨ?
ਉੱਤਰ: ਆਪਜੀ ਕੱਥੂਨੰਗਲ ਦੇ ਰਹਿਣ ਵਾਲੇ ਸਨ

ਪ: 4. ਆਪਜੀ ਦਾ ਮਿਲਾਪ ਗੁਰੂ ਨਾਨਕ ਜੀ ਦੇ ਨਾਲ ਕਦੋਂ ਹੋਇਆ?
ਉੱਤਰ: ਆਪਜੀ ਦਾ ਮਿਲਾਪ 1518 ਈ: ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਹੋਇਆ

ਪ: 5. ਆਪਜੀ ਦੀ ਉਮਰ ਮਿਲਾਪ ਦੇ ਸਮੇਂ ਕਿੰਨੀ ਸੀ?
ਉੱਤਰ: ਆਪਜੀ ਦੀ ਉਮਰ ਬਾਰਹ ਸਾਲ ਦੀ ਸੀ

ਪ: 6. ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਦੀਆਂ ਗੱਲਾਂ ਸੁਣ ਕੇ ਕੀ ਕਿਹਾ?
ਉੱਤਰ: ਗੁਰੂ ਜੀ ਨੇ ਕਿਹਾ ਕੇ “ਤੂੰ ਬੁੱਢਿਆਂ ਵਾਂਗ ਸਿਆਣੀਆਂ ਗੱਲਾਂ ਕਰਦਾ ਏਂ।

ਪ: 7. ਆਪਜੀ ਦਾ ਵਿਆਹ ਬੀਬੀ ਮਿਰੋਆ ਜੀ ਨਾਲ ਕਦੋਂ ਹੋਇਆ?
ਉੱਤਰ: ਆਪਜੀ ਦਾ ਵਿਆਹ 1538 ਈ: ਵਿੱਚ ਹੋਇਆ

ਪ: 8. ਬਾਬਾ ਬੁੱਢਾ ਜੀ ਦੇ ਕਿੰਨੇ ਪੁੱਤਰ ਸਨ?
ਉੱਤਰ: ਆਪਜੀ ਦੇ 4 ਪੁੱਤਰ ਸਨ

ਪ: 7. ਬਾਬਾ ਜੀ ਗ੍ਰਹਸਤੀ ਜੀਵਨ ਦੇ ਨਾਲ ਨਾਲ ਹੋਰ ਕੀ ਕੰਮ ਕਰਦੇ ਸਨ?
ਉੱਤਰ: ਆਪਜੀ ਗ੍ਰਹਸਤੀ ਜੀਵਨ ਦੇ ਨਾਲ ਨਾਲ ਗੁਰੂ ਘਰ ਦੀ ਸੇਵਾ ਵੀ ਕਰਦੇ ਸਨ

ਪ: 8. ਗੁਰੂ ਨਾਨਕ ਦੇਵ ਜੀ ਨੇ ਕਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਬਣਾਇਆ ਸੀ?
ਉੱਤਰ: 1539 ਈ: ਦੇ ਵਿੱਚ।

ਪ: 9. ਬਾਬਾ ਬੁੱਢਾ ਜੀ ਗੁਰੂ ਅੰਗਦ ਦੇਵ ਜੀ ਦੇ ਕਿਸ ਕੰਮ ਦਾ ਸਹਿਯੋਗ ਦਿੰਦੇ?
ਉੱਤਰ: ਗੁਰਮੁਖਿ ਲਿਪੀ ਨੂੰ ਪੜਾਉਣ-ਲਿਖਾਉਣ ਲਈ

ਪ: 10. ਗੁਰੂ ਅਮਰਦਾਸ ਜੀ ਨੂੰ ਕਦੋਂ ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਸੌਮਪੀ?
ਉੱਤਰ: ਗੁਰੂ ਅਮਰਦਾਸ ਜੀ ਨੂੰ 1552 ਈ: ਵਿੱਚ ਗੁਰਗੱਦੀ ਮਿਲੀ

ਪ: 11. ਗੁਰੂ ਅਮਰਦਾਸ ਜੀ ਦਾ ਆਪਣੇ ਪਿੰਡ ਬਾਸਰਕੇ ਆਕੇ ਕਿੱਥੇ ਠਹਿਰੇ ਸਨ ਅਤੇ ਓਹਨਾ ਦਾ ਸੰਗਤ ਲਈ ਕੀ ਹੁਕਮ ਸੀ?
ਉੱਤਰ: ਓਹ ਕੋਠੜੀ ਦੇ ਵਿੱਚ ਸਨ ਅਤੇ ਓਹਨਾ ਦਾ ਹੁਕਮ ਸੀ ਕਿ ਜੋ ਵੀ ਇਹ ਦਰਵਾਜਾ ਖੋਲ੍ਹੇਗਾ, ਉਹ ਗੁਰੂ ਘਰ ਦਾ ਵਿਰੋਧੀ ਹੈ

ਪ: 12. ਬਾਬਾ ਬੁੱਢਾ ਜੀ ਨੇ ਇਹ ਹੁਕਮ ਸੁਣ ਕੇ ਕੀ ਢੰਗ ਅਪਣਾਇਆ ਸੀ?
ਉੱਤਰ: ਓਹਨਾ ਨੇ ਕੰਧ ਨੂੰ ਸੰਨ ਲਾਕੇ ਗੁਰੂ ਜੀ ਦਾ ਦਰਸ਼ਨ ਕੀਤੇ

ਪ: 13. ਬਾਬਾ ਬੁੱਢਾ ਜੀ ਨੇ ਕਿਸ ਗੁਰੂਦਵਾਰਾ ਸਾਹਿਬ ਦੀ ਨੀਂਹ ਰੱਖੀ ਸੀ?
ਉੱਤਰ: ਗੋਇੰਦਵਾਲ ਬੌਲੀ ਸਾਹਿਬ ਦੀ ਨੀਂਹ ਰੱਖੀ ਸੀ

ਪ: 14. ਗੁਰੂ ਅਮਰਦਾਸ ਜੀ ਨੇ ਸਿੱਖੀ ਪ੍ਰਚਾਰ ਲਈ ਕਿੰਨੀਆਂ ਮੰਜਿਆਂ ਸਥਾਪਤ ਕੀਤੀਆਂ?
ਉੱਤਰ: 22 ਮੰਜੀਆਂ।

ਪ: 22. ਜਦੋਂ ਗੁਰੂ ਰਾਮਦਾਸ ਜੀ ਨੇ ਹਰਮੰਦਿਰ ਸਹਿਬ ਦੀ ਨੀਂਹ ਰੱਖੀ ਸੀ ਤਾਂ ਬਾਬਾ ਬੁੱਢਾ ਜੀ ਨੂੰ ਕਿਹੜੀ ਜਿੰਮੇਵਾਰੀ ਸੌਂਪੀ ਸੀ?
ਉੱਤਰ: ਬਾਬਾ ਜੀ ਨੂੰ ਅੰਮ੍ਰਿਤ ਸਰੋਵਰ ਦੀ ਖੁਦਵਾਈ ਦੀ ਜਿੰਮੇਵਾਰੀ ਸੌਂਪੀ ਗਈ

ਪ: 23. ਬਾਬਾ ਜੀ ਕਿਸ ਦਰੱਖਤ ਦੇ ਥੱਲੇ ਬੈਠ ਕੇ ਸਰੋਵਰ ਦੇ ਕੰਮ ਦੀ ਦੇਖ ਰੇਖ ਕਰਦੇ ਸਨ?
ਉੱਤਰ: ਇਕ ਬੇਰੀ ਦੇ ਰੁੱਖ ਥੱਲੇ(ਜੋ ਕੇ ਅੱਜ ਵੀ ਮੌਜੂਦ ਹੈ)

ਪ: 24. ਗੁਰੂ ਰਾਮਦਾਸ ਜੀ ਨੇ,ਗੁਰੂ ਅਰਜਨ ਦੇ ਜੀ ਨੂੰ ਕਿਸ ਪ੍ਰਕਾਰ ਦੀ ਵਿਦਿਆ ਪੜਾਉਣ ਲਈ ਬਾਬਾ ਜੀ ਨੂੰ ਚੁਣਿਆ?
ਉੱਤਰ ; ਸ਼ਸਤਰ ਅਤੇ ਸ਼ਾਸਤਰ ਵਿੱਦਿਆ।

ਪ: 25. ਗੁਰੂ ਅਰਜਨ ਦੇਵ ਜੀ ਦੀ ਸ਼ਸ਼ਤਰ ਵਿਦਿਆ ਬਾਰੇ ਕਿਹੜੀ ਸਾਖੀ ਪ੍ਰਚੱਲਤ ਹੈ?
ਉੱਤਰ: ਓਹਨਾ ਨੇ ਏਕ ਦਰੱਖਤ ਜੋ ਕਿ ਇਕ ਕਿਲ੍ਹੇ ਦੀ ਸ਼ਕਲ ਵਿੱਚ ਸੀ ਆਪਣੇ ਬਰਛੇ ਨਾਲ ਪੁੱਟਤਾ ਸੀ

ਪ: 26. ਗੁਰੂ ਅਰਜਨ ਦੇਵ ਜੀ ਨੂੰ ਕਦੋਂ ਗੁਰਗੱਦੀ ਮਿਲੀ?
ਉੱਤਰ: ਗੁਰੂ ਅਰਜਨ ਦੇਵ ਜੀ ਨੂੰ 1581 ਈ: ਵਿੱਚ ਗੁਰਿਆਈ ਮਿਲੀ ਸੀ।

ਪ: 27. ਗੁਰੂ ਗ੍ਰੰਥ ਸਾਹਿਬ ਜੀ(ਆਦ ਗ੍ਰੰਥ) ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ?
ਉੱਤਰ: 1604 ਈ: ਦੇ ਵਿੱਚ।

ਪ: 28. ਪਹਿਲਾ ਹੁਕਮਨਾਮਾ ਕਿਸ ਨੇ ਲਿਆ ਸੀ?
ਉੱਤਰ: ਬਾਬਾ ਬੁੱਢਾ ਜੀ ਨੇ

29. ਬਾਬਾ ਬੁੱਢਾ ਜੀ ਦੀ ਹਰਿਮੰਦਰ ਸਾਹਿਬ ਦੇ ਵਿੱਚ ਕੀ ਅਹੁਦਾ ਸੀ?
ਉੱਤਰ: ਓਹ ਹੈਡ ਗ੍ਰੰਥੀ ਸਨ

ਪ: 30. ਜਦ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਨ ਆਏ ਤਾਂ ਉਹ ਬਾਬਾ ਜੀ ਲਈ ਕੀ ਲਈ ਕੇ ਆਏ?
ਉੱਤਰ: ਮਿੱਸੇ ਪ੍ਰਸ਼ਾਦੇ

ਪ: 31. ਆਪਜੀ ਨੇ ਮਾਤਾ ਗੰਗਾ ਜੀ ਨੂੰ ਕੀ ਅਸ਼ੀਰਵਾਦ ਦਿੱਤਾ?
ਉੱਤਰ: ਪ੍ਰਮਾਤਮਾ ਉਨ੍ਹਾਂ ਨੂੰ ਮਹਾਂਬਲੀ ਪੁੱਤਰ ਦੀ ਬਖ਼ਸ਼ਸ਼ ਕਰਨ।

ਪ: 32. ਬਾਬਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਸਮੇਂ ਕਿਹੜੇ ਸ਼ਾਸਤਰ ਪਹਿਨਾਏ?
ਉੱਤਰ: ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ।

ਪ: 33. ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਤੋਂ ਛਡਵਾਉਣ ਲਈ ਕਿਸ ਨੇ ਮੁੱਖ ਭੂਮਿਕਾ ਨਿਭਾਈ?
ਉੱਤਰ: ਬਾਬਾ ਬੁੱਢਾ ਜੀ ਨੇ

ਪ: 34. ਬਾਬਾ ਜੀ ਆਪਣੇ ਆਖਰੀ ਸਮੇਂ ਨੂੰ ਦੇਖ ਕੇ ਕਿੱਥੇ ਚਲੇ ਗੇਏ?
ਉੱਤਰ: ਰਾਮਦਾਸ ਵੱਲ ਚਲੇ ਗਏ ਸਨ।

ਪ: 35. ਬਾਬਾ ਜੀ ਦੀ ਆਖਰੀ ਸਮੇਂ ਦੇ ਵਿੱਚ ਕਿ ਮੰਗ ਸੀ?
ਉੱਤਰ: ਬਾਬਾ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕੇ ਤੁਸੀਂ ਮੇਰੇ ਅੰਤਮ ਸਮੇਂ ਦੇ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ

ਪ: 36. ਬਾਬਾ ਬੁੱਢਾ ਜੀ ਨੇ ਕਦੋਂ ਅਕਾਲ ਚਲਾਣਾ ਕੀਤਾ ਸੀ?
ਉੱਤਰ: 16 ਨਵੰਬਰ 1631 ਈ: ਵਿੱਚ 125 ਸਾਲ ਦੀ ਉਮਰ ਵਿੱਚ

Leave a Reply

Your email address will not be published. Required fields are marked *